ਹਿੰਦੂ ਸੰਗਠਨਾਂ ਨੇ 20 ਮਾਰਚ ਤੱਕ ਗਊ ਹਤਿਆਰਿਆਂ ਤੇ ਕੀਤੀ ਕਾਰਵਾਈ ਦੀ ਮੰਗ

ਗੜਸ਼ੰਕਰ (ਦ ਸਟੈਲਰ ਨਿਊਜ਼)। ਜਿਲਾ ਹੁਸਿਆਰਪੁਰ ਦੇ ਪਿੰਡ ਪਖੋਵਾਲ ਵਿਖੇ ਪਿਛਲੇ ਦਿਨ ਮਿਲੇ ਸੱਤ ਗਉ ਮਾਤਾਵਾ ਦੇ ਮ੍ਰਿਤਕ ਸਰੀਰ ਮਿਲਣ ਕਾਰਣ ਹਲਕੇ ਦੇ ਲੋਕਾ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕਿ ਇਲਾਕੇ ਦੀਆ ਗਉ ਭਗਤ ਜਥੇਬੰਦੀਆ ਇਸ ਘਟਨਾ ਦੀ ਜਾਚ ਦੀ ਮੰਗ ਕਰ ਰਹੀਆ ਹਨ ਜਦ ਕਿ ਇਸ ਘਟਨਾ ਨੂੰ ਲੈ ਕਿ ਘਟਨਾ ਵਾਲੀ ਥਾ ਤੇ ਸਮੂਹ ਹਿੰਦੂ ਜਥੇਬੰਦੀਆ ਦੇ ਨੁਮਾਇੰਦੇ ਭਾਰੀ ਗਿਣਤੀ ਵਿੱਚ ਪਹੁੰਚ ਗਏ ਸਨਹਿੰਦੂ ਸੰਗਠਨਾਂ ਨੇ 20 ਮਾਰਚ ਤੱਕ ਗਊ ਹਤਿਆਰਿਆਂ ਤੇ ਕੀਤੀ ਕਾਰਵਾਈ ਦੀ ਮੰਗ।

Advertisements

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅੱਬੋਵਾਲ ਦੇ ਖੇਤਾ ਵਿੱਚ ਵੱਖ ਵੱਖ ਥਾਵਾ ਤੇ ਸੱਤ ਗਉ ਮਾਤਾਵਾ ਦੇ ਮ੍ਰਿਤਕ ਸਰੀਰ ਪਏ ਲੋਕਾ ਵਲੋ ਦੇਖੇ ਗਏ ਜਿਨਾ ਦੇ ਸਰੀਰ ਤੇ ਤੇਜਧਾਰ ਹਥਿਆਰਾ ਦੇ ਨਿਸ਼ਾਨ ਤੇ ਗੋਲੀਆ ਲੱਗਣ ਦੇ ਨਿਸ਼ਾਨ ਸਨ ਇਸ ਦੀ ਸੂਚਨਾ ਮਿਲਦੇ ਹੀ ਡੀਐਸਪੀ ਗੜਸ਼ੰਕਰ ਸ਼ਤੀਸ਼ ਕੁਮਾਰ,ਥਾਣਾ ਗੜਸ਼ੰਕਰ ਮੁਖੀ ਇਕਬਾਲ ਸਿੰਘ, ਥਾਣਾ ਮੁਖੀ ਮਾਹਿਲਪੁਰ ਸੁਖਵਿੰਦਰ ਸਿੰਘ ਅਤੇ ਪੁਲਿਸ ਚੋਕੀ ਇੰਚਾਰਜ ਸੈਲਾ ਖੁਰਦ ਵਿਜਅੰਤ ਕੁਮਾਰ ਭਾਰੀ ਪੁਲਿਸ ਬਲਾ ਦੇ ਨਾਲ ਪਹੁੰਚ ਗਏ ਅੱਜ ਮ੍ਰਿਤਕ ਗਉਮਾਤਾਵਾ ਦੇ ਸਰੀਰਾ ਨੂੰ ਪੁਲਿਸ ਦੀ ਨਿਗਰਾਨੀ ਹੇਠ ਜਮੀਨ ਵਿੱਚ ਦਬਾ ਕਿ ਸੰਸਕਾਰ ਕੀਤੇ ਗਏ।

ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਪਹੁੰਚੇ ਕਮਲਜੀਤ ਚਾਵਲਾ ਉਪ ਪ੍ਰਧਾਨ ਗਾਉ ਸੇਵਾ ਸੰਮਤੀ ਪੰਜਾਬ ਸਰਕਾਰ ਨੇ ਮੋਕੇ ਤੇ ਹਾਜਰ ਪੁਲਿਸ ਅਧਿਕਾਰੀਆ ਨੂੰ ਦਿਸ਼ਾ ਨਿਰਦੇਸ਼ ਦਿੰਦਿਆ ਕਿਹਾ ਕਿ ਇਸ ਘਟਨਾ ਦੀ ਜਲਦੀ ਤੋ ਜਲਦੀ ਬਰੀਕੀ ਨਾਲ ਜਾਚ ਕਰਕੇ ਸਾਮਲ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾਵੇ ਉਨਾ ਨੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆ ਕਿਹਾ ਕਿ ਕਿ ਇਸ ਘਟਨਾ ਵਿਚ ਸ਼ਾਮਲ ਦੋਸ਼ੀਆ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਇਸ ਮੋਕੇ ਹਾਜਰ ਡਾ ਬੀਕੇ ਟੰਡਨ ਡਿਪਟੀ ਡਰੈਕਟਰ ਐਨੀਮਲ ਹਸਬੈਡਰੀ ਵਿਭਾਗ ਪੰਜਾਬ ਸਰਕਾਰ ਨੇ ਕਿਹਾ ਕਿ ਉਨਾ ਨੇ ਸੂਚਨਾ ਮਿਲਦੇ ਹੀ ਡਾਕਟਰਾ ਦੀ ਟੀਮ ਗਠਿਤ ਕਰ ਦਿੱਤੀ ਗਈ ਸੀ ਪ੍ਰੰਤੂਕਲ ਲੇਟ ਹੋਣ ਕਾਰਣ ਪੋਸਟਮਾਰਟਮ ਨਹੀ ਹੋ ਸਕਿਆ ਅੱਜ ਇਨਾ ਮ੍ਰਿਤਕ ਗਊ ਮਾਤਾਵਾ ਦਾ ਪੋਸਟਮਾਰਟਮ ਕਰ ਦਿੱਤਾ ਗਿਆ। ਜਿਨਾ ਦੀ ਮੁਢਲੀ ਜਾਚ ਦੋਰਾਨ ਪਾਇਆ ਗਿਆ ਕਿ ਇਨਾ ਮ੍ਰਿਤਕ ਸਰੀਰਾ ਤੇ ਤੇਜਧਾਰ ਹਥਿਆਰਾ ਦੇ ਨਾਲ ਨਾਲ ਗੋਲੀਆ ਦੇ ਨਿਸ਼ਾਨ ਵੀ ਦੇਖੇ ਗਏ ਜਿਨਾ ਵਿੱਚ ਇੱਕ ਸਰੀਰ ਵਿੱਚ ਤਿੰਨ ਗੋਲੀਆ ਤੇ ਇੱਕ ਦੇ ਵਿੱਚ ਆਰ ਪਾਰ ਦੇ ਨਿਸ਼ਾਨ ਸਨ ਉਨਾ ਕਿਹਾ ਕਿ ਬਾਕੀ ਰਿਪੋਰਟ ਆਉਣ ਤੇ ਜਾਣਕਾਰੀ ਮਿਲ ਜਾਵੇਗੀ।

ਇਸ ਮੋਕੇ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਨੇ ਕਿਹਾ ਕਿ ਸਿਵਲ ਪ੍ਰਸ਼ਾਸ਼ਨ ਵਲੋ ਸੂਚਨਾ ਮਿਲਦੇ ਹੀ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਜਿਸ ਤੇ ਅੱਜ ਉੱਚ ਅਧਿਕਾਰੀਆ ਨੇ ਆ ਕਿ ਪੋਸਟਮਾਰਟਮ ਕਰਵਾ ਦਿੱਤਾ ਤੇ ਮ੍ਰਿਤਕ ਸਰੀਰਾ ਨੂੰ ਜਮੀਨ ਵਿੱਚ ਦਬਾ ਕਿ ਸੰਸਕਾਰ ਕਰ ਦਿੱਤਾ ਗਿਆ ਹੈ। ਵਿਭਾਗ ਵਲੋ ਦੋਸ਼ੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ਤੇ ਥਾਣਾ ਮੁਖੀ ਮਾਹਿਲਪੁਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨਾ ਨੇ ਆਪਣੀ ਪੁਲਿਸ ਪਾਰਟੀ ਘਟਨਾ ਤੇ ਭੇਜ ਦਿੱਤੀ ਗਈ ਸੀ। ਜੋਕਿ ਵੱਖ-ਵੱਖ ਥਿਊਰੀਆ ਤੇ ਕੰਮ ਕਰ ਰਹੀ ਹੈ ਜੋ ਵੀ ਇਸ ਜਾਂਚ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਾਰੀ ਘਟਨਾ ਦੀ ਜਾਂਚ ਲਈ ਮੋਕੇ ਤੇ ਹਾਜਰ ਵੱਖ-ਵੱਖ ਹਿੰਦੂ ਜਥੇਬੰਦੀਆ ਦੇ ਪ੍ਰਤੀਨਿਧਿਆਂ ਅਤੇ ਗਉ ਭਗਤਾਂ ਕੋਲੋ 20 ਮਾਰਚ ਤੱਕ ਦਾ ਇਸ ਘਟਨਾ ਵਿੱਚ ਸ਼ਾਮਲ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦਾ ਸਮਾਂ ਲਿਆ।

LEAVE A REPLY

Please enter your comment!
Please enter your name here