ਵਲੰਟਿਅਰਾਂ ਨੇ ਮਿਸਡ ਕਾਲ ਮੁਹਿੰਮ ਤਹਿਤ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ-ਹਰਦੀਪ ਚੌਹਾਨ। ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਵਲੰਟੀਅਰ ਵਲੋਂ ਅੱਜ ਸਥਾਨਕ ਬੰਗਾ ਚੋਂਕ ਚ ਮਿਸਡ ਕਾਲ ਮੁਹਿੰਮ ਤਹਿਤ ਮਿਸਡ ਕਾਲ ਕੈਂਪ ਲਗਾ ਕੇ ਰਾਹਗੀਰਾਂ ਤੋਂ ਪਾਰਟੀ ਦੇ ਹੱਕ ਚ ਮਿਸਡ ਕਾਲ ਮਰਵਾ ਕੇ ਆਮ ਆਦਮੀ ਪਾਰਟੀ ਨਾਲ ਜੋੜਿਆ ਗਿਆ। ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੈਂਪ ਵਿੱਚ ਪੁੱਜ ਕੇ ਜਿਥੇ ਪਾਰਟੀ ਵਲੰਟੀਅਰ ਦੀ ਹੋਂਸਲਾ ਹਫਜਾਈ ਕੀਤੀ ਉਥੇ ਹਲਕਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ।

Advertisements

ਪਾਰਟੀ ਦੀ ਕੌਰ ਕਮੇਟੀ ਦੇ ਚੇਅਰਮੈਨ ਮਾਸਟਰ ਰਣਜੀਤ ਬਿੰਜੋ ਤੇ ਪਾਰਟੀ ਦੇ ਸੀਨਿਅਰ ਆਗੂ ਸੋਮ ਨਾਥ ਬੰਗੜ ਨੇ ਕਿਹਾ ਕਿ ਮਿਸਡ ਕਾਲ ਮੁਹਿਮ ਦੌਰਾਨ  ਸਥਾਨਕ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਲੋਕ ਦਿਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਕੰਮਾਂ ਕਰਕੇ ਆਪ ਵਲ ਰੁੱਖ ਕਰ ਰਹੇ ਹਨ।

ਇਸ ਮੌਕੇ ਜਿਲਾ ਯੂਥ ਪ੍ਰਧਾਨ ਡਾਕਟਰ ਹਰਮਿੰਦਰ ਬਖਸ਼ੀ, ਸਰਪੰਚ ਬਲਦੀਪ ਸਿੰਘ, ਗੁਰਦਿਆਲ ਸਿੰਘ ਭਨੋਟ, ਸੰਜੀਵ ਰੋੜਮਾਜਰਾ, ਸੁਖਵਿੰਦਰ ਸਿੰਘ ਮੁਗੋਵਾਲ, ਮਨਪ੍ਰੀਤ ਸਿੰਘ ਰੋਕੀ,ਪਰਵਿੰਦਰ ਸਿੰਘ ਮਾਹਲਪੁਰੀ,ਕਿਸ਼ਨ ਚੰਦ ਗੜਸ਼ੰਕਰ, ਬਲਵਿੰਦਰ ਸਿੰਘ ਗੜਸ਼ੰਕਰੀ, ਜ਼ੋਰਾਵਰ ਸਿੰਘ ਬਿੰਜੋ, ਦੇਸ ਰਾਜ ਪੰਡੋਰੀ, ਰਣਵੀਰ ਸਿੰਘ ਬਿਲੜੋ, ਸੁਰਿੰਦਰ ਸਿੰਘ, ਰਾਵੈਲ ਸਿੰਘ ਸੋਢੀ, ਜਗਤਾਰ ਸਿੰਘ ਕਿਤਣਾ, ਵੀਰ ਸਿੰਘ ਹਰਵਾਂ,ਗੁਰਮੁਖ ਸਿੰਘ ਗੋਗੋਂ, ਕੁਲਜੀਤ ਸਿੰਘ ਕਪਤਾਨ, ਤੋਂ ਇਲਾਵਾ ਭਾਰੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਆਗੂ ਹਾਜਿਰ ਸਨ।

LEAVE A REPLY

Please enter your comment!
Please enter your name here