ਕੋਰੋਨਾ ਵਾਇਰਸ ਦੀ ਰੋਕਥਾਮ ਲਈ “ਜਨਤਾ ਕਰਫਿਉ” ਲਗਾ ਕੇ ਜਨਤਾ ਕਰੇ ਸਹਿਯੋਗ: ਡੀ.ਸੀ.

ਪਠਾਨਕੋਟ (ਦ ਸਟੈਲਰ ਨਿਊਜ਼)। ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਵਿਸਥਾਰ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ, ਤਾਂ ਜੋਂ ਮਨੁੱਖੀ ਜੀਵਨ ਸੁਰੱਖਿਅਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ 22 ਮਾਰਚ 2020 ਨੂੰ ਜਨਤਾ ਕਰਫਿਉ ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤੱਕ ਜਾਰੀ ਰਹੇਗਾ।

Advertisements

ਜਿਸ ਦੇ ਸਬੰਧ ਵਿੱਚ ਉਪਰੋਕਤ ਸਬੰਧ ਵਿੱਚ ਸ਼ਾਮ 5 ਵਜੇ 5 ਮਿੰਟ ਤੱਕ ਸਿਵਲ ਡਿਫੈਂਸ ਪਠਾਨਕੋਟ ਵੱਲੋਂ ਸਾਇਰਨ ਵਜਾਏ ਜਾਣਗੇ। ਉਹਨਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਸਹਿਯੋਗ ਦੇਵੋਂ ਅਤੇ ਉਪਰੋਕਤ ਮਿਤੀ ਨੂੰ ਆਪਣੇ ਘਰਾਂ ਅੰਦਰ ਰਹੋਂ, ਲੋਕਾਂ ਨਾਲ ਮੇਲ ਜੋਲ ਨਾ ਰੱਖੋਂ। ਉਹਨਾਂ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਜਿਲਾ ਪਠਾਨਕੋਟ ਵਿੱਚ 4 ਪ੍ਰਚਾਰ ਵੈਨ ਵੀ ਚਲਾਈਆਂ ਗਈਆਂ ਹਨ। ਹੋਰ ਸਾਧਨਾ ਰਾਹੀਂ ਵੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।

ਜਨਤਾ ਕਰਫਿਉ ਦੋਰਾਨ ਜਾਰੀ ਰਹੇਗੀ ਇੰਟਰਨੈਟ ਸੇਵਾਵਾਂ: ਐਸ.ਡੀ.ਐਮ

ਇਕ ਹੋਰ ਹੁਕਮਾ ਰਾਹੀ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਵੱਲੋਂ ਦੱਸਿਆ ਗਿਆ ਕਿ ਕੁਝ ਲੋਕਾਂ ਵੱਲੋਂ ਸੋਸਲ ਮੀਡੀਆ ਤੇ ਇੰਟਰਨੈਟ ਬੰਦ ਦੀਆਂ ਸੂਚਨਾਵਾਂ ਪਾਈਆਂ ਜਾ ਰਹੀਆਂ ਹਨ ਜੋ ਕਿ ਗਲਤ ਹਨ। ਇਸ ਤਰਾਂ ਦੀ ਕੋਈ ਵੀ ਨੋਟੀਫਿਕੇਸ਼ਨ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੰਟਰਨੈਟ ਰੋਜਾਨਾਂ ਦੀ ਤਰਾਂ ਚਲਦੇ ਰਹਿਣਗੇ।

LEAVE A REPLY

Please enter your comment!
Please enter your name here