ਗਊਆਂ ਨੂੰ ਗੋਲੀਆਂ ਮਾਰਨ ਵਾਲੇ ਦੋਸ਼ੀਆ ਨੂੰ ਕਾਬੂ ਨਾ ਕੀਤਾ ਤਾ 26 ਤੱਕ ਦਿੱਤਾ ਜਾਵੇਗਾ ਧਰਨਾ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਤਹਿਸੀਲ ਗੜਸ਼ੰਕਰ ਦੇ ਪਿੰਡ ਪੱਖੋਵਾਲ ਨੇੜੇ ਅੱਬੋਵਾਲ ਵਿੱਚ ਗਊਆਂ ਨੂੰ ਗੋਲੀਆਂ ਮਾਰਨ ਵਾਲੇ ਕਥਿਤ ਦੋਸ਼ੀ ਨੂੰ 26 ਮਾਰਚ ਤੱਕ ਨਾ ਫੜਿਆ ਗਿਆ ਤਾਂ ਹਿੰਦੂ ਧਰਮ ਦੇ ਵੱਖ ਵੱਖ ਸੰਗਠਨਾਂ ਵਲੋ ਕੀਤਾ ਜਾਵੇਗਾ ਪ੍ਰਦਰਸ਼ਨ ਅਤੇ ਐਸ ਪੀ ਡੀ ਹੁਸ਼ਿਆਰਪੁਰ ਧਰਮਵੀਰ ਨੇ ਮੌਕੇ ਤੇ ਪਹੁੰਚ ਕੇ ਲਿਆ ਜਾਇਜ਼ਾ ਅਤੇ ਗਊ ਭਗਤਾ ਨੂੰ ਕੀਤਾ ਸ਼ਾਤ ਪਿਛਲੇ ਦਿਨੀਂ ਗੜਸ਼ੰਕਰ ਦੇ ਪਿੰਡ ਪੱਖੋਵਾਲ ਨਜ਼ਦੀਕ 7 ਗਊਆਂ ਨੂੰ ਗੋਲੀਆਂ ਅਤੇ ਹਥਿਆਰਾ ਨਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਸਬੰਧ ਦੇ ਵਿੱਚ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਅਤੇ ਵੱਖ ਵੱਖ ਧਾਰਮਿਕ ਸੰਗਠਨਾਂ ਵਲੋਂ ਵੱਡੇ ਪੱਧਰ ਤੇ ਪਹੁੰਚ ਕੇ ਰੋਸ਼ ਜਾਹਿਰ ਕੀਤਾ ਗਿਆ ਸੀ।ਪਿਛਲੇ ਦਿਨੀ ਪੁਲੀਸ ਪ੍ਰਸ਼ਾਸਨ ਅਤੇ ਵੈਟਨੀਰੀ ਡਾਕਟਰਾਂ ਦੀ ਟੀਮ ਵਲੋਂ ਮੌਕੇ ਤੇ ਆਕੇ ਗਊਆਂ ਦਾ ਪੋਸਟਮਾਰਟਮ ਕੀਤਾ ਸੀ ਜਿਸਦੀ ਰਿਪੋਰਟ ਦੇ ਵਿੱਚ ਸਪਸ਼ੱਟ ਹੋਇਆ ਸੀ ਕਿ ਗਊਆਂ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ।

Advertisements

ਇਸ ਘਟਨਾ ਨੂੰ ਇੰਤਜਾਮ ਦੇਣ ਵਾਲੇ ਵਿਆਕਤੀ ਦੇ ਨੇੜੇ ਤੇੜੇ ਪਹੁੰਚ ਚੁੱਕੀ ਹੈ ਇਸ ਸਬੰਧ ਦੇ ਵਿੱਚ ਗਊ ਭਗਤਾਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਦੋਸ਼ੀ ਵਿਰੁੱਧ ਪੁਲਿਸ ਕੇਸ ਦਰਜ ਕਰਕੇ ਉਸ ਨੂੰ ਪੰਜ ਦਿਨਾ ਦੇ ਅੰਦਰ ਅੰਦਰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਸਬੰਧ ਵਿੱਚ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਵਿੱਖੇ ਪ੍ਰਧਾਨ ਨਿਸ਼ਾਂਤ ਸ਼ਰਮਾ ਯੂਥ ਵਿੰਗ ਸ਼ਿਵ ਸੈਨਾ ਹਿੰਦ ਪੰਜਾਬ ਦੇ ਪ੍ਰਧਾਨ ਅਤੇ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਦੇ ਪ੍ਰਧਾਨ ਰਾਣਾ ਚੰਦਰ ਭਾਨ ਦੀ ਅਗੁਵਾਈ ਵਿੱਚ ਵੱਖ ਵੱਖ ਧਾਰਮਿਕ ਸੰਗਠਨਾਂ ਅਤੇ ਕਮੇਟੀ ਮੈਂਬਰਾਂ ਦੀ ਅਗੁਵਾਈ ਵਿੱਚ ਧਰਮਵੀਰ ਸਿੰਘ ਐਸ.ਪੀ.ਡੀ. ਹੁਸ਼ਿਆਰਪੁਰ, ਸਤੀਸ਼ ਕੁਮਾਰ ਡੀ ਐਸ ਪੀ ਗੜਸ਼ੰਕਰ, ਐਸ ਐਚ ਓ ਮਾਹਿਲਪੁਰ ਗਊਸ਼ਾਲਾ ਗੜਸ਼ੰਕਰ ਵਿੱਖੇ ਪੁਜੇ ਜਿਹਨਾਂ ਮੰਗ ਪੱਤਰ ਲੈਂਦੇ ਹੋਏ 26 ਮਾਰਚ ਤੱਕ ਫੜਨ ਦਾ ਆਸ਼ਵਾਸਨ ਦਿਲਵਾਇਆ।

LEAVE A REPLY

Please enter your comment!
Please enter your name here