ਆਨ ਡਿਊਟੀ ਮੁਲਾਜਮਾਂ ਨਾਲ ਪੁਲਿਸ ਵੱਲੋਂ ਕੁੱਟਮਾਰ ਤੇ ਭੜਕੇ ਮੁਲਾਜਮ, ਕਾਰਵਾਈ ਨਾ ਹੋਣ ਤੇ ਡਿਉਟੀ ਦਾ ਬਾਈਕਾਟ ਦੀ ਚੇਤਾਵਨੀ

ਹੁਸਿਆਰਪੁਰ (ਦ ਸਟੈਲਰ ਨਿਊਜ਼): ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਹੁਸ਼ਿਆਰਪਰ  ਜਸਵਿੰਦਰ ਸਿੰਘ ਵੱਲੋ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਗੁਰਦੀਪ ਸਿੰਘ ਅਤੇ ਸੁਖਵਿੰਦਰਪਾਲ ਦਫਤਰ ਸਿਵਲ ਸਰਜਨ ਵਿਖੇ ਬਤੌਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਜਦੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 (ਕੋਰੋਨਾ ਵਾਇਰਸ) ਤੇ ਲੱਗੀਆਂ ਡਿਊਟੀਆਂ ਦੌਰਾਨ ਸ਼ਹਿਰ ਵਿੱਚ ਵਿਦੇਸ਼ ਤੋਂ ਆ ਰਹੇ ਯਾਤਰੀਆਂ ਨੂੰ ਟ੍ਰੇਸ ਕਰਨ ਅਤੇ ਉਹਨਾਂ ਘਰਾਂ ਦੇ ਬਾਹਰ ਸਰਕਾਰ ਵਲੋਂ ਜਾਰੀ ਕੀਤੇ ਗਏ ਸਟੀਕਰ ਲਗਾਉਣ ਦੀ ਡਿਊਟੀ ਨਿੱਭਾ ਰਹੇ ਸੀ। ਇਸ ਦੌਰਾਨ ਸ਼ਹਿਰ ਦੇ ਘੰਟਾਂ ਘਰ ਤੇ ਪੁਲਿਸ ਵਲੋਂ ਨਾਕਾ ਲਗਾਇਆ ਸੀ ਤੇ ਸਾਨੂੰ ਰੋਕ ਲਿਆ ਗਿਆ। ਸਾਡੇ ਵਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਹਾਂ ਅਤੇ ਸਾਡੇ ਵਲੋਂ ਦਫਤਰ ਦਾ ਸ਼ਨਾਖਤੀ ਕਾਰਡ ਵਿਖਾਇਆ ਗਿਆ। ਸ਼ਨਾਖਤੀ ਕਾਰਡ ਪੁਲਿਸ ਕਰਮਚਾਰੀ ਨੇ ਆਪਣੇ ਹੱਥ ਵਿੱਚ ਪਕੜ ਲਿਆ ਅਤੇ ਸ਼ਨਾਖਤੀ ਕਾਰਡ ਵਾਚਣ ਦੇ ਬਾਵਜੂਦ ਵੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ਵਲੋਂ ਉਹਨਾਂ ਤੇ ਡੰਡੇ ਮਾਰੇ, ਗਾਲੀ ਗਲੋਚ ਕੀਤੀ ਅਤੇ ਐਕਟਿਵਾ ਦੀ ਤੋੜ ਦਿੱਤੀ  ਗਈ।

Advertisements

ਅਸੀਂ ਦੌੜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਸਰਕਾਰੀ ਗੱਡੀ ਸਿਵਲ ਸਰਜਨ ਦਫਤਰ ਤੋ ਜਦੋ ਉਹਨਾਂ ਬਾਰੇ ਪੁਛਣ ਗਈ ਤਾਂ ਘੰਟਾ ਘਰ ਥੱਲੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਪੁਛਿਆ ਕਿ ਇਹ ਸਰਕਾਰੀ ਮੁਲਾਜਮ ਹਨ ਤਾਂ ਤੁਸੀ ਇਹਨਾਂ ਨਾਲ ਕੁੱਟ ਮਾਰ ਕੀਤੀ ਤਾਂ ਪੁਲਿਸ, ਵੱਲੋ ਇਹ ਕਿਹਾ ਗਿਆ ਇਹ ਡੰਡੇ ਸਾਨੂੰ ਕੁਟਣ ਵਾਸਤੇ ਦਿੱਤੇ ਗਏ ਹਨ ਤੇ ਇਨਸਪੈਟਰ ਜਸਵਿੰਦਰ ਸਿੰਘ, ਇਸਪੈਕਟਰ ਬਸੰਤ ਕੁਮਾਰ ਅਤੇ ਮੀਡੀਆ ਵਿੰਗ ਤੋ ਗੁਰਵਿੰਦਰ ਸਿੰਘ ਤੇ ਉਹਨਾਂ ਨੇ ਡੰਡੇ ਚੁੱਕ ਲਏ ਤੇ ਧਮਕੀਆਂ ਦਿੱਤੀਆ ਕਿ ਸਰਕਾਰੀ ਡਿਉਟੀ ਵਿੱਚ ਵਿਗਨ ਪਾਉਣ ਦਾ ਪਰਚਾ ਦਰਜ ਕਰ ਦੇਵਾਂਗੇ । ਜਦਕਿ ਸ਼ਹਿਰ ਵਿਚ ਉਸ ਵਕਤ ਸਬਜੀ ਵਾਲੀਆ, ਹਲਵਾਈਆਂ ਤੇ ਕਰਿਆਨੇ ਦੀਆਂ ਦੁਕਾਨ ਖੁਲੀਆਂ ਸਨ ਤੇ ਆਮ ਲੋਕ ਸਮਾਨ ਲੈਣ ਲਈ ਘਰੋਂ ਬਾਹਰ ਆ ਕੇ ਘੁੰਮ ਰਹੇ ਸਨ। ਇਸ ਸਬੰਧ ਵਿੱਚ ਯੂਨੀਅਨ ਵੱਲੋ ਦੋਨੋ ਮਲਾਜਮਾ ਦਾ ਮੈਡੀਕਲ ਕਰਵਾ ਕੇ  ਡਿਪਟੀ ਕਮਿਸ਼ਨਰ ਨੂੰ ਇਕ ਸ਼ਿਕਾਇਤ ਸਿਵਲ ਸਰਜਨ ਦਫਤਰ ਵੱਲੋ ਯੋਗ ਪ੍ਰਣਾਲੀ ਰਾਹੀਂ ਦਿੱਤੀ ਗਈ ਤੇ ਮੰਗ ਕੀਤੀ ਗਈ ਹੈ ਕਿ ਜੇਕਰ ਅੱਜ ਸ਼ਾਮ ਤੱਰ ਉਪਰੋਤਕ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਨਾ ਕੀਤੀ ਤਾਂ ਕਲ ਤੋਂ ਕੋਈ ਵੀ ਫੀਲਡ ਵਾਲੇ ਕਰਮਚਾਰੀ ਕੰਮ ਤੇ ਨਹੀ ਜਾਣਂਗੇ ਤੇ ਇਸਦੀ ਜਿੰਮੇਵਾਰੀ ਡਿਪਟੀ ਕਮਿਸ਼ਨਰ ਤੇ ਐਸਐਸਪੀ ਸਾਹਿਬ ਦੀ ਹੋਵੇਗੀ।

ਅਸੀ ਸਿਹਤ ਵਿਭਾਗ ਵਲੋਂ ਇਸ ਨਾਜੁਕ ਸਮੇਂ ਤੇ ਆਮ ਜਨਤਾ ਦੀ ਸੇਵਾ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ•ਾਂ ਦਿਨ ਰਾਤ ਆਪਣੀ ਡਿਊਟੀ ਤੇ ਤਾਇਨਾਤ ਹਾਂ ਜੀ। ਅਜਿਹੇ ਸਮੇਂ ਤੇ ਗੈਰ ਜਿੰਮੇਵਾਰ ਪੁਲਿਸ ਅਧਿਕਾਰੀÎਆਂ ਵਲੋਂ ਆਪਣੀ ਡਿਊਟੀ ਨਿੱਭਾ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਤੱਸ਼ਦਦ ਕਰਨਾ ਅਤੇ ਡਿਊਟੀ ਕਰਨ ਵਿੱਚ ਵਿਘਨ ਪਾਉਣਾ ਦੇਸ਼ ਧ੍ਰੋਹ ਕਰਨ ਦੇ ਬਰਾਬਰ ਹੈ। ਇਸ ਨਾਲ ਸਮੂਹ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ  ਡਿਊਟੀ ਪ੍ਰਤੀ ਮਨੋਬਲ ਗਿਰਿਆ ਹੈ। ਇਸ ਪ੍ਰਕਾਰ ਦੀਆਂ ਪੁਲਿਸ ਦੀਆਂ ਹਰਕਤਾ ਨਾਲ ਸਾਰੇ ਕਰਮਚਾਰੀਆਂ ਦੇ ਦਿਲ ਵਿੱਚ ਡਰ ਪੈਦਾ ਹੋ ਗਿਆ ਹੈ। ਇਸ ਤਰ•ਾਂ ਸਿਹਤ ਵਿਭਾਗ ਦੇ ਡਿਊਟੀ ਕਰ ਰਹੇ ਕਿਸੇ ਹੋਰ ਕਰਮਚਾਰੀ ਨਾਲ ਵੀ ਧੱਕਾ ਹੋ ਸਕਦਾ ਹੈ। ਇਸ ਡਰ ਨਾਲ ਕੋਈ ਕਰਮਚਾਰੀ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਕਰ ਸਕਦਾ।

LEAVE A REPLY

Please enter your comment!
Please enter your name here