ਜਿਲਾ ਪ੍ਰਸ਼ਾਸਨ ਵਲੋਂ ਰਿਹਾਇਸ਼ੀ, ਕਮਰਸ਼ੀਅਲ ਤੇ ਪਬਲਿਕ ਸਥਾਨਾਂ ਤੇ ਕਰਵਾਇਆ ਜਾ ਰਿਹਾ ਸਪਰੇਅ ਦਾ ਛਿੜਕਾਓ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਜਿੱਥੇ ਪ੍ਰਸ਼ਾਸਨ, ਪੁਲਿਸ ਅਤੇ ਸਿਹਤ ਵਿਭਾਗ ਆਪਣੀਆਂ ਸੇਵਾਵਾਂ ਦਿਨ-ਰਾਤ ਦੇ ਰਹੇ ਹਨ, ਉੱਥੇ ਹੀ ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਹਿਰ ਵਾਸੀਆਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਆਪਣੀਆਂ ਸੇਵਾਵਾਂ ਨਿਰੰਤਰ ਦੇ ਰਹੇ ਹਨ।

Advertisements

ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਸਰਕਾਰ ਦੀਆ ਹਦਾਇਤਾਂ ਅਨੁਸਾਰ ਕਰੋਨਾ ਵਾਇਰਸ ਤੋ ਬਚਾਅ ਲਈ ਨਗਰ ਨਿਗਮ ਪਠਾਨਕੋਟ ਵੱਲੋਂ ਕਰਫ਼ਿਊ ਦੌਰਾਨ 31 ਆਟੋ ਰਿਕਸ਼ਾ ਰਾਹੀ ਜਿਲਾ ਪਠਾਨਕੋਟ ਵਿੱਚ ਸਰਕਾਰ ਦੀਆ ਹਦਾਇਤਾਂ ਅਤੇ ਕਰਫ਼ਿਊ ਦੀਆ ਸ਼ਰਤਾਂ ਦੀ ਪਾਲਨਾ ਅਤੇ ਘਰ ਅੰਦਰ ਰਹਿਣ ਦੀ ਚੇਤਾਵਨੀ ਸਬੰਧੀ ਨਿਰੰਤਰ ਮੁਨਿਆਦੀ ਕਰਵਾਈ ਜਾ ਰਹੀ ਹੈ ਤਾਂ ਜੋ ਲੋਕ ਇਸ ਪ੍ਰਤੀ ਸੁਚੇਤ ਅਤੇ ਜਾਗਰੂਕ ਰਹਿਣ।

ਨਗਰ ਨਿਗਮ ਪਠਾਨਕੋਟ ਦੇ ਪ੍ਰੋਗਰਾਮ ਕੁਆਰਡੀਨੇਟਰ ਅਤੇ ਮੋਟੀਵੇਟਰ ਸ਼ਹਿਰ ਦੇ ਵੱਖ-ਵੱਖ ਹਿੱਸੀਆਂ ਵਿਚ ਜਿੱਥੇ ਕੋਈ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਕਰੋਨਾ ਵਾਇਰਸ ਤੋ ਬਚਾਅ ਲਈ ਜਾਗਰੂਕ ਕਰ ਰਹੇ ਹਨ ਅਤੇ ਉਹਨਾ ਨੂੰ ਘਰ ਅੰਦਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ।

ਇਸ ਤੋਂ ਇਲਾਵਾ ਨਗਰ ਨਿਗਮ ਪਠਾਨਕੋਟ ਵੱਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਤੋ ਇਲਾਵਾ ਪਬਲਿਕ ਸਥਾਨਾਂ ਤੇ ਸੈਨੇਟਾਇਜ਼ਰ ਅਤੇ ਡਿਸਇੰਨਫੈਕਟਡ ਸਪਰੇਅ ਦਾ ਛਿੜਕਾਓ ਕਰਵਾਇਆ ਜਾ ਰਿਹਾ ਹੈ। ਜਿੰਨਾ ਸਥਾਨਾਂ ਤੇ ਪਬਲਿਕ ਦੇ ਹੱਥ ਲਗਾਉਣ ਦੇ ਅਸਾਰ ਹੁੰਦੇ ਹਨ, ਜਿਵੇਂ ਕਿ ਲੋਕਾਂ ਦੇ ਘਰਾਂ ਦੇ ਦਰਵਾਜ਼ੇ, ਗਰਿਲਾ, ਪਬਲਿਕ ਸਥਾਨ ਅਤੇ ਕਮਰਸ਼ੀਅਲ ਏਰੀਏ ਦੇ ਛਟਰ, ਰੇਲਿੰਗ ਆਦਿ ਤੇ ਡਿਸਇੰਨਫੈਕਟ ਸਪਰੇਅ ਹੁਣ ਤੱਕ ਸਹਿਰ ਦੇ ਸਾਰੀਆਂ ਸਰਬਜਨਕ ਸਥਾਨਾਂ ਅਤੇ ਕਮਰਸ਼ੀਅਲ ਏਰੀਏ ਨੂੰ ਸੈਨੇਟਾਇਜ ਕੀਤਾ ਜਾ ਚੁੱਕਾ ਹੈ।

ਨਗਰ ਨਿਗਮ ਪਠਾਨਕੋਟ ਦੇ ਸਫ਼ਾਈ ਕਰਮਚਾਰੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਅੰਦਰ ਸਪੈਸ਼ਲ ਸਫ਼ਾਈ ਅਭਿਆਨ ਚਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਦੀਆ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਨਗਰ ਨਿਗਮ ਪਠਾਨਕੋਟ ਵੱਲੋਂ ਸ਼ਹਿਰ ਅੰਦਰ ਸਫ਼ਾਈ ਅਤੇ  ਸ਼ਹਿਰ ਨੂੰ ਸੈਨੇਟਾਇਜ ਆਦਿ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਭਿਆਨਕ ਬਿਮਾਰੀ ਤੋ ਬਚਾਅ ਲਈ ਘਰ ਤੋ ਬਾਹਰ ਨਾ ਨਿਕਲਣ, ਘੱਟ ਤੋ ਘੱਟ ਕਚਰਾ ਪੈਦਾ ਕੀਤਾ ਜਾਵੇ ਅਤੇ ਆਪਣੇ ਆਸ-ਪਾਸ ਸਫ਼ਾਈ ਰੱਖੀ ਜਾਵੇ। ਤੁਹਾਡੀ ਸੁੱਰਖਿਆ ਲਈ ਨਗਰ ਨਿਗਮ ਪਠਾਨਕੋਟ ਅਤੇ ਜਿਲਾ ਪ੍ਰਸਾਸਨ ਦੀਆਂ ਸਾਰੀਆਂ ਟੀਮਾਂ 24 ਘੰਟੇ ਤਿਆਰ ਹਨ। ਇਸ ਲਈ ਸਭ ਦੀ ਸੁਰੱਖਿਆ ਲਈ ਤੁਸੀਂ ਘਰ ਅੰਦਰ ਹੀ ਰਹੋ।

LEAVE A REPLY

Please enter your comment!
Please enter your name here