ਸਰਪੰਚ ਜੋਤੀ ਨੇ ਪਿੰਡ ਵਿੱਚ ਕਰਵਾਈ ਸਫਾਈ ਤੇ ਸਪਰੇਅ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਕੋਰੋਨਾ ਵਾਇਰਸ ਦੇ ਇਲਾਕੇ ਵਿੱਚ ਫੈਲੇ ਹੋਏ ਹੋਣ ਦੀ ਦਹਿਸਤ ਕਾਰਣ ਹੁਣ ਪਿੰਡਾ ਦੇ ਸਰਪੰਚਾ ਨੇ ਪਿੰਡਾ ਦੀ ਸਫਾਈ ਦਾ ਕੰਮਕਾਜ ਪੂਰੀ ਗੰਭੀਰਤਾ ਨਾਲ ਸੰਭਾਲ ਲਿਆ ਹੈ ਜਿਸ ਦੀ ਮਿਸਾਲ ਵਜੋ ਪਿੰਡ ਦੇਣੋਵਾਲ ਖੁਰਦ ਵਾਸੀ ਸ਼ੈਸ਼ੀਆ ਵਿੱਚ ਪਿੰਡ ਦੇ ਸਰਪੰਚ ਜਤਿੰਦਰ ਕੁਮਾਰ ਜੋਤੀ ਅਤੇ ਹੋਰ ਪਿੰਡ ਦੇ ਨੋਜਵਾਨਾ ਨੂੰ ਨਾਲ ਲੈ ਕਿ ਸਾਰੇ ਪਿੰਡ ਵਿੱਚ ਸਪਰੇਅ ਕਰਵਾਈ ਸਰਪੰਚ ਜਤਿੰਦਰ ਕੁਮਾਰ ਜੋਤੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਲਾਕੇ ਵਿੱਚ ਕੋਰੋਨਾ ਵਾਇਰਸ ਦੇ ਫੈਲੇ ਹੋਣ ਕਾਰਣ ਮਨੁੱਖੀ ਜਿੰਦਗੀਆ ਨੂੰ ਇੱਕ ਜਾਨਲੇਵਾ ਵਾਇਰਸ ਤੋ ਮੁਕਤੀ ਦਵਾਉਣ ਲਈ ਸਰਕਾਰ ਵਲੋ ਭੇਜੇ ਗਏ।

Advertisements

ਹੁਕਮਾ ਤਹਿਤ ਸਾਰੇ ਪਿੰਡ ਦੀਆ ਗਲੀਆ ਅਤੇ ਛੱਪੜ ਦੀ ਸਫਾਈ ਕਰਨ ਉਪਰੰਤ ਮਿਲੀ ਹੋਈ ਸੇਨੀਟੇਜਰ ਦਵਾਈ ਨਾਲ ਪਿੰਡ ਵਿੱਚ ਸਪਰੇਅ ਕਰਵਾਈ ਗਈ ਜਿਸ ਨਾਲ ਹੁਣ ਲੋਕ ਇਸ ਭੈੜੇ ਵਾਇਰਸ ਦੀ ਦਹਿਸਤ ਤੋ ਕੁਝ ਰਾਹਤ ਮਹਿਸੂਸ ਕਰ ਰਹੇ ਹਨ ਸਰਪੰਚ ਜੋਤੀ ਨੇ ਪਿੰਡ ਦੇ ਸਾਰੇ ਵਾਸੀਆ ਨੂੰ ਮਨੁੱਖਤਾ ਦੀ ਭਲਾਈ ਲਈ ਇਸ ਵਾਇਰਸ ਦੀ ਚਪੇਟ ਤੋ ਮੁਕਤ ਹੋਣ ਲਈ ਸਾਰਿਆ ਨੂੰ ਆਪਣੇ ਆਪਣੇ ਘਰਾ ਵਿੱਚ ਸਾਫ ਸੁਥਰੇ ਰਹਿਣ ਦੀ ਅਪੀਲ ਕੀਤੀ।

ਉਨਾ ਕਿਹਾ ਕਿ ਜੋ ਸਰਕਾਰ ਵਲੋ ਸਾਨੂੰ ਹੁਕਮ ਦਿੱਤੇ ਗਏ ਹਨ ਉਹ ਸਾਡੀ ਜਿੰਦਗੀ ਦੀ ਭਲਾਈ ਵਾਸਤੇ ਹਨ ਜਿਸ ਕਾਰਣ ਸਾਨੂੰ ਆਪਸੀ ਤਾਲਮੇਲ ਰੱਖਦੇ ਹੋਏ ਥੋੜਾ ਦੂਰ ਦੂਰ ਰਹਿਣਾ ਚਾਹੀਦਾ ਹੈ ਤਾ ਕਿ ਅਸੀ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਤੋ ਬੱਚ ਸਕੀਏ ਤਾ ਕਿ ਜੋ ਸਰਕਾਰ ਸਾਡੀ ਤੰਦਰੁਸਤ ਜਿੰਦਗੀ ਰੱਖਣ ਲਈ ਉਪਰਾਲੇ ਕਰ ਰਹੀ ਹੈ।

ਉਸ ਵਿੱਚ ਇਮਾਨਦਾਰੀ ਨਾਲ ਹਿੱਸਾ ਪਾਈਏ ਤਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਆਪ ਆਪਣੇ ਪਰਿਵਾਰ ਸਮਾਜ, ਕੋਮ ਧਰਮ ਅਤੇ ਦੇਸ਼ ਲਈ ਤੰਦਰੁਸਤ ਜੀ ਸਕੀਏ। ਇਸ ਮੋਕੇ ਦਰਬਾਰਾ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਰੋਹਿਤ ਕੁਮਾਰ, ਸੁੱਖਾ, ਵਿਜੇ ਕੁਮਾਰ, ਬਿਸਨ ਚੰਦ ਪੰਚ, ਬਿਕਰਮਜੀਤ ਪੰਚ ਅਤੇ  ਸ਼ਾਮ ਲਾਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here