ਦੁਕਾਨ ਖੋਲਣ ਦੀ ਛੋਟ ਦੌਰਾਨ ਦੁਕਾਨਦਾਰ ਲਈ ਰੇਟ ਲਿਸਟ ਲਗਾਉਣੀ ਜ਼ਰੂਰੀ

ਹੁਸ਼ਿਆਰਪੁਰ: ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸਖਤ ਹਦਾਇਤ ਕਰਦਿਆਂ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ ਨੂੰ ਖੋਲ•ਣ ਦੀ ਛੋਟ ਦੌਰਾਨ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਕਰਿਆਨੇ ਦੀਆਂ ਵਸਤਾਂ ਦੀ ਰੇਟ ਲਿਸਟ ਲਗਾਉਣੀ ਯਕੀਨੀ ਬਣਾਉਣ। ਉਨ•ਾਂ ਕਿਹਾ ਕਿ ਐਮ.ਆਰ.ਪੀ ਤੋਂ ਵੱਧ ਕੀਮਤ ਵਸੂਲਣ ਵਾਲੇ ਕਿਸੇ ਵੀ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਕਾਲਾਬਜ਼ਾਰੀ ਨੂੰ ਰੋਕਣ ਲਈ ਸਖਤ ਐਕਸ਼ਨ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਕੇਵਲ ਕਰਿਆਨੇ ਦੇ ਸਟੋਰ/ਦੁਕਾਨਾਂ ਨੂੰ ਖੋਲ•ਣ ਦੀ ਛੋਟ ਦੌਰਾਨ ਨਿਗਰਾਨੀ ਲਈ ਨਿਗਰਾਨ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ ਅਤੇ ਜੇਕਰ ਕਾਲਾਬਜ਼ਾਰੀ ਸਬੰਧੀ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਸਬੰਧਤ ਦੁਕਾਨਦਾਰ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisements

ਐਮ.ਆਰ.ਪੀ ਤੋਂ ਵੱਧ ਕੀਮਤ ਵਸੂਣ ਵਾਲੇ ਦੁਕਾਨਦਾਰਾਂ ‘ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਜ਼ਿਲ•ਾ ਮੈਜਿਸਟ੍ਰੇਟ

ਜ਼ਿਕਰਯੋਗ ਹੈ ਕਿ ਜ਼ਿਲ•ਾ ਮੈਜਿਸਟ੍ਰੇਟ ਵਲੋਂ ਆਮ ਜਨਤਾ ਦੀ ਸਹੂਲਤ ਲਈ ਕੇਵਲ 30 ਮਾਰਚ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕਰਿਆਨੇ ਦੇ ਸਟੋਰ/ਦੁਕਾਨਾਂ ਖੋਲ•ਣ ਦੀ ਛੋਟ ਦਿੱਤੀ ਗਈ ਹੈ। ਇਸ ਸਮੇਂ ਦੌਰਾਨ ਇਕ ਪਰਿਵਾਰ ਦਾ ਇਕ ਹੀ ਮੈਂਬਰ ਆਪਣੇ ਨੇੜੇ ਦੇ ਕਰਿਆਨਾ ਸਟੋਰ/ਦੁਕਾਨ ਵਿਖੇ ਪੈਦਲ ਜਾ ਕੇ ਕਰਿਆਨੇ ਦਾ ਸਮਾਨ ਖਰੀਦ ਸਕਦਾ ਹੈ।

ਜ਼ਿਲ•ਾ ਮੈਜਿਸਟ੍ਰੇਟ ਨੇ ਕਿਹਾ ਕਿ ਕਰਿਆਨੇ ਦੀ ਖਰੀਦ ਕਰਨ ਲਈ ਵਾਹਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ•ਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਕਰਿਆਨੇ ਦੇ ਸਟੋਰ/ਦੁਕਾਨਾਂ ਅੱਗੇ ਭੀੜ ਇਕੱਤਰ ਨਾ ਹੋਣ ਦਿੱਤੀ ਜਾਵੇ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣੀ ਯਕੀਨੀ ਬਣਾਈ ਜਾਵੇ।

LEAVE A REPLY

Please enter your comment!
Please enter your name here