ਅਯੂਸ਼ਮਾਨ ਯੋਜਨਾਂ ਦੇ ਤਹਿਤ ਇਲਾਜ ਕਰਵਾਉਣ ਵਾਲੇ ਮਰੀਜਾਂ ਨੂੰ ਬਾਓਮੈਟਰਿਕ ਤਸਦੀਕ ਦੀ ਪ੍ਰਕਿਰਿਆ ਤੋਂ ਛੋਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੋਵਲ ਕਰੋਨਾਂ ਵਾਇਰਸ ਦੀ ਮਹਾਂ ਮਾਰੀ ਦੇ ਮੱਦੇ ਨਜਰ ਪੰਜਾਬ ਸਰਕਾਰ ਨੇ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾਂ ਅਧੀਨ ਆਉੰਦੇ ਸੂਚੀ ਵੱਧ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋ ਪਹਿਲਾਂ ਮਰੀਜਾਂ ਦੀ ਬਾਓਮੈਟਰਿਕ ਤਸਦੀਕ ਦੀ ਪ੍ਰਕਿਰਿਆ ਵਿੱਚ ਛੋਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ । ਇਹਨਾਂ ਗੱਲਾਂ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਰਦਿਆ ਕਿਹਾ ਕਿ ਮਾਨਯੋਗ ਸਿਹਤ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਬੱਤ ਸਿਹਤ ਬੀਮਾ ਯੋਜਨਾਂ ਅਧੀਨ ਯੋਗ ਮਰੀਜਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆ ਮਰੀਜ ਦੇ ਹਸਪਤਾਲ ਵਿੱਚ ਦਾਖਿਲ ਜਾ ਫਾਰਗ ਹੋਣ ਸਮੇ ਉਸ ਦੀ ਬਾਉਮੈਟਰਿਕ ਤਸਦੀਕ ਕਰਨ ਦੀ ਪ੍ਰਕਰਿਆ ਤੋ ਆਰਜੀ ਤੋਰ ਤੋ ਛੋਟ ਦਿੱਤੀ ਗਈ ਹੈ । ਮਰੀਜਾਂ ਦੀ ਰਜਿਸਟ੍ਰੇਸ਼ਨ ਹੁਣ ਈ ਕਾਰਡ ਨੰਬਰ ਦੇ ਅਧਾਰ ਤੇ ਕੀਤੀ ਜਾਵੇਗੀ ।

Advertisements

ਇਸ ਤੋ ਪਹਿਲਾਂ ਰਾਜ ਸਿਹਤ ਇੰਜਸੀ ਕੋਰੋਨਾ ਵਾਇਰਸ ਦੇ ਫਲੈਅ ਦੇ ਮੱਦੇ ਨਜਰ ਸੂਬੇ ਦੇ ਸਰਕਾਰੀ ਹਸਪਤਾਲ ਕੰਮ ਦੇ ਭਾਰੀ ਬੋਜ ਨੂੰ ਦੇਖਦਿਆ ਜਣੇਪੇ ਨਾਲ ਸਬੰਧਿਤ ਪੈਕਜ ਨੂੰ ਰੱਖੇਵੇ ਕਰਨ ਦੇ ਦਾਇਰੇ ਤੋ ਬਾਹਰ ਕਰ ਦਿੱਤਾ ਗਿਆ ਸੀ  ਜਿਸ ਅਨੁਸਾਰ ਗਰਭਵਤੀ ਔਰਤ ਇਹ ਸੁਭਧਾਂ ਲੈਣ  ਲਈ ਸੂਚੀ ਵੱਧ ਪ੍ਰਈਵੇਟ ਹਸਪਤਾਲ ਜਾ ਸਹੂਲਤ ਲੈ ਸਕਦੀ ਹੈ ।  ਜਿਸ ਦੀ ਸਰਕਾਰੀ ਹਸਪਤਾਲ ਤੋ ਕੋਈ  ਰੈਫਰ ਪ੍ਰਾਪਤ ਕਰਨ ਦੀ ਜਰੂਰਤ ਨਹੀ ਹੈ ।

ਹੋਰ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਇਸ ਚਣੋਤੀ ਪੂਰਨ ਸਮੇ ਦੋਰਾਨ ਨਸ਼ਿਆਂ ਦੇ ਪੀੜਤ ਮਰੀਜਾਂ ਲਈ ਵੱਡੀ ਰਾਹਿਤ ਵੱਜੋ ਸਾਰੇ ਉਟ , ਨਸ਼ਾਂ ਛਡਾਉ ਕੇਦਰਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਦੁਆਰਾ ਮੁਲਕਾਣ ਤੋ ਬਆਦ ਰਜਿਸਟਿਡ ਮਰੀਜਾਂ ਨੂੰ ਨਸ਼ਾਂ ਛਡਾਉਣ ਦੀ ਦਵਾਈ ਦੋ ਹਫਤੇ ਦੀ ਡੋਜ ਘਰ ਲੈ ਜਾਣ ਦੀ ਮੰਨਜੂਰੀ ਦਿੱਤੀ ਗਈ ਹੈ ਤਾ ਜੋ ਕਰਫਿਊ  ਅਤੇ ਲਾਕ ਡਾਉਨ ਦੇ ਇਸ ਸਮੇ ਦੋਰਾਨ ਸਰਕਾਰ ਨੇ ਨਸ਼ਿਆ ਦੀ ਆਦਤ ਤੋ ਪੀੜਤ ਮਰੀਜਾਂ ਦੇ ਇਲਾਜ ਅਤੇ ਦੇਖਭਾਲ ਲਈ ਵਿਸ਼ੇਸ ਪਹਿਲ ਕਦਮੀ ਕੀਤੀ ਹੈ ।

LEAVE A REPLY

Please enter your comment!
Please enter your name here