ਨਸ਼ਾ ਛੁਡਾਓ ਤੇ ਪੁਨਰਵਾਸ ਕੇਂਦਰਾਂ ਦੇ ਮੁਲਾਜ਼ਮਾਂ ਦੇ ਹਿੱਤ ਵਿੱਚ ਵੀ ਸਰਕਾਰ ਦੇਵੇ  ਧਿਆਨ: ਪਰਮਿੰਦਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਭਰ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ, ਰੀਹੈਬਲੀਟੇਸ਼ਨ ਸੈਂਟਰਾਂ, ਓਓਏਟੀ ਕਲੀਨਿਕਾਂ ਕੰਟਰੈਕਟ/ਠੇਕੇ ਅਤੇ ਆਊਟਸੋਰਸਿੰਗ ਮੁਲਾਜ਼ਮ ਆਪਣੇ-ਆਪਣੇ ਕੇਂਦਰਾਂ ਤੇ ਕੋਰੋਨਾ ਆਇਸੋਲੇਸ਼ਨ ਵਾਰਡਾਂ ਵਿੱਚ ਤਨਦੇਹੀ ਸੇਵਾਵਾਂ ਨਿਭਾਅ ਰਹੇ ਹਨ। ਇਨਾ ਸੈਟਰਾਂ ਦੇ ਮੁਲਾਜ਼ਮ ਕੋਰੋਨਾ ਮਹਾਮਾਰੀ ਦੇ ਚਲਦੇ ਆਪਣੀਆਂ ਸੇਵਾਵਾਂ ਦੇ ਰਹੇ ਹਨ।

Advertisements

ਇਹਨਾਂ ਦਾ ਮਕਸਦ ਸਿਰਫ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਜੋ ਕਿ  ਮਾਨਵਤਾ ਦੇ ਸੇਵਾ ਤਨਦੇਹੀ ਨਾਲ ਨਿਭਾਉਣ ਚ ਵਚਨਵੱਧ ਹਨ ਪਰ ਸਾਡੀ ਪੰਜਾਬ ਸਰਕਾਰ ਇਨਾਂ ਮੁਲਾਜ਼ਮਾਂ ਲਈ ਕੁਝ ਵੀ ਨਹੀਂ ਕਰ ਰਹੀ। ਅਸੀ ਸੰਤ ਸਿਪਾਹੀਆਂ ਵਾਂਗ ਸਰਕਾਰ ਦੇ ਦੇਸ਼ ਦੀ ਸੇਵਾ ਕਰ ਰਹੇ ਹਨ ਅਸੀ ਤਾਂ ਸਰਕਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਚ ਲਗੀ ਹੋਈ ਹੈ।

ਇਸ ਮੌਕੇ ‘ਤੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ  ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਜੇ ਅੱਜ ਅਸੀਂ ਔਖੀ ਘੜੀ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਹਨ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਇਨਾਂ ਮੁਲਾਜ਼ਮਾਂ ਲਈ ਕੁਝ ਕਰੇ ੳੁਨਾ ਦੇ ਹੱਕ ਦਿਤੇ ਜਾਣ ਕਿੳਂਕਿ ਅਸੀ ਕਰਫਿਊ ਦੇ ਸਮੇ ਵੀ ਆਪਣੇ-ਆਪਣੇ ਮੌਜੂਦਾ ਸਟੇਸ਼ਨਾਂ ‘ਤੇ ਹਾਜ਼ਰੀ ਯਕੀਨੀ ਬਣਾ ਰਹੇ ਹਾਂ  ਇਸ ਲਈ ਸਰਕਾਰ ਮੁਲਾਜ਼ਮਾਂ ਦੇ ਹਿੱਤ ਵਿੱਚ ਵੀ ਵਿਚਾਰ ਕਰੇ।

LEAVE A REPLY

Please enter your comment!
Please enter your name here