ਬਿਨਾਂ ਮਾਸਕ ਜਨਤਕ ਥਾਵਾਂ ਤੇ ਜਾਣ ਤੇ ਹੋਵੇਗੀ ਕਾਰਵਾਈ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਬਿਨਾਂ ਮਾਸਕ ਜਨਤਕ ਥਾਵਾਂ ਤੇ ਕੋਈ ਗਿਆ ਤਾਂ ਹੋਵੇਗੀ ਕਾਰਵਾਈ  ਅਤੇ ਘਰ ਦੇ ਮੁੱਖੀ ਦੀ ਹੋਵੇਗੀ ਜਿੰਮੇਦਾਰੀ ਕਿ ਬੀਮਾਰ ਬੰਦੇ ਦੀ ਦੇਵੇ ਸਿਹਤ ਵਿਭਾਗ ਨੂੰ ਸੂਚਨਾਂ, ਇਹ ਜਾਣਕਾਰੀ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ। ਉਹਨਾਂ ਕਿਹਾ ਕਿ ਕਰੋਨਾ ਵਾਈਰਸ ਦੇ ਵਾਧੇ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਕਰਫਿਓ ਲਾਗੂ ਕੀਤਾ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਅੰਦਰ ਰਹਿ ਕੇ ਕਰੋਨਾ ਦੀ ਇਸ ਚੈਨ ਨੂੰ ਤੋੜੀਏ ਤਾਂ ਜੋ ਕੱਲ ਨੂੰ ਇਹ ਬੀਮਾਰੀ ਪੈਰ ਨਾ ਪਸਾਰ ਸਕੇ।

Advertisements

ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਇਹ ਫੈਂਸਲਾ ਲਿਆ ਗਿਆ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਮਾਸਕ ਤੋਂ ਜਨਤਕ ਥਾਵਾਂ ਤੇ ਨਹੀਂ ਜਾਵੇਗਾ ਅਤੇ ਅਗਰ ਕੋਈ ਵਿਅਕਤੀ ਬਾਹਰ ਬਿਨ•ਾਂ ਮਾਸਕ ਘੁਮਦਿਆਂ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘਰ ਦੇ ਮੁੱਖੀ ਦੀ ਜਿੰਮੇਦਾਰੀ ਹੋਵੇਗੀ ਕਿ ਅਗਰ ਘਰ ਵਿੱਚ ਕੋਈ ਵਿਦੇਸ ਤੋਂ ਆਇਆ ਹੈ ਜਾਂ ਬੀਮਾਰ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਬੀਮਾਰੀ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।

ਉਹਨਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਕਰਫਿਓ ਦੋਰਾਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰ ਅੰਦਰ ਰਹੋ ਅਤੇ ਪੂਰੀ ਤਰ•ਾਂ ਨਾਲ ਸਾਫ ਸਫਾਈ ਰੱਖੋਂ ।

LEAVE A REPLY

Please enter your comment!
Please enter your name here