14 ਹੋਈ ਕੋਰੋਨਾ ਪੀੜਤਾਂ ਦੀ ਸੰਖਿਆ, ਰੀਸੈਂਪਲਿੰਗ ਲਈ ਭੇਜੇ 6 ਸੈਂਪਲਾ ਵਿਚੋਂ 5 ਦੀ ਰਿਪੋਟ ਪਾਜਿਟਿਵ

ਪਠਾਨਕੋਟ(ਦ ਸਟੈਲਰ ਨਿਊਜ਼)। ਸੁਜਾਨਪੁਰ ਵਿਖੇ 75 ਸਾਲ ਦੀ ਬਜੂਰਗ ਮਹਿਲਾ ਦੀ ਕਰੋਨਾ ਵਾਈਰਸ ਨਾਲ ਮੋਤ ਹੋ ਗਈ ਸੀ ਅਤੇ ਇਸ ਤੋਂ ਬਾਅਦ 7 ਅਪ੍ਰੈਲ ਨੂੰ ਮਿਲੀ ਰਿਪੋਰਟ ਅਨੁਸਾਰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰਾਂ ਦੀ ਕਰੋਨਾ ਰਿਪੋਰਟ ਆਈ ਹੈ ਜਿਸ ਵਿੱਚ ਮਹਿਲਾ ਦਾ ਪਤੀ ਪ੍ਰੇਮ ਪਾਲ ਪੋਜਟਿਵ ਆਇਆ ਸੀ ਅਤੇ ਇਸ ਪਰਿਵਾਰ ਦੇ ਕਰੀਬ 5-6 ਮੈਂਬਰਾਂ ਦੇ ਟੈਸਟ ਰੀਸੈਂਪਲਿੰਗ ਲਈ ਭੇਜੇ ਗਏ ਸਨ। ਜਿਸ ਤੋਂ ਬਾਅਦ ਰਿਪੋਰਟ ਆਉਂਣ ਤੇ ਰਾਜ ਰਾਣੀ ਦੇ ਪਰਿਵਾਰ ਦੇ 5 ਮੈਂਬਰ ਹੋਰ ਕਰੋਨਾ ਵਾਈਰਸ ਨਾਲ ਪਾਜੀਟਿਵ ਪਾਏ ਗਏ ਹਨ।
ਜਿਕਰਯੋਗ ਹੈ ਕਿ ਅੱਜ 10 ਅਪ੍ਰੈਲ ਨੂੰ ਜਿਲਾ ਪਠਾਨਕੋਟ ਵਿੱਚ 8 ਲੋਕਾਂ ਦੇ ਹੋਰ ਰਿਪੋਰਟਾਂ ਆਈਆਂ ਹਨ ਅਤੇ ਉਹ ਲੋਕ ਕਰੋਨਾ ਪਾਜੀਟਿਵ ਪਾਏ ਗਏ ਹਨ ਇਸ ਤਰਾਂ ਹੁਣ ਜਿਲਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਨਾਲ ਪੀੜਿਤ ਲੋਕਾਂ ਦੀ ਸੰਖਿਆ 14 ਹੋ ਗਈ ਹੈ।
ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਦਿਨਾਂ ਦੋਰਾਨ ਆਈ ਰਿਪੋਰਟ ਦੇ ਅਨੁਸਾਰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰ ਰਿਸਵ (23),ਜੋਤੀ (34), ਪਰਵੀਨ (53), ਪ੍ਰੋਮਿਲਾ ਸਰਮਾ (50) ਅਤੇ ਸੁਰੇਸ (54) ਕਰੋਨਾ ਵਾਈਰਸ ਪਾਜੀਟਿਵ ਪਾਏ ਗਏ ਹਨ।
ਉਹਨਾਂ ਦੱਸਿਆ ਕਿ ਅੱਜ 10 ਅਪ੍ਰੈਲ ਨੂੰ ਆਈ ਰਿਪੋਰਟ ਵਿੱਚ ਸੇਖਾ ਮੁਹੱਲਾ ਸੁਜਾਨਪੁਰ ਨਿਵਾਸੀ ਸੁਭਾਸ ਚੰਦਰ (67) ਅਤੇ ਗਨੇਸ ਕੁਮਾਰ (55) ਸਾਲ ਇਹ ਦੋਨੋਂ ਲੋਕ ਮੁਹੱਲਾ ਸੇਖਾ ਨਿਵਾਸੀ ਪ੍ਰੇਮ ਪਾਲ ਦੇ ਸੰਪਰਕ ਵਿੱਚ ਸਨ, ਇਸ ਤੋਂ ਇਲਾਵਾ ਮੁਹੱਲਾ ਸੇਖਾ ਸੁਜਾਨਪੁਰ ਨਿਵਾਸੀ ਕਮਲੇਸ ਕੁਮਾਰੀ (57),ਹਰਸ (18), ਜੋਤੀ ਗੁਪਤਾ (39) ਅਕਰਿਤੀ (15) ਅਤੇ ਰਾਮ ਪਿਆਰੀ (77) ਸਾਲ ਇਹ ਪੰਜ ਲੋਕ ਰਾਜ ਰਾਣੀ ਦੇ ਸੰਪਰਕ ਵਿੱਚ ਸਨ ਇਸ ਤੋਂ ਇਲਾਵਾ ਇੱਕ ਵਿਅਕਤੀ ਰਾਜ ਕੁਮਾਰ (56) ਅਨੰਦਪੁਰ ਰੜਾਂ ਪਠਾਨਕੋਟ ਦਾ ਨਿਵਾਸੀ ਹੈ।
ਉਹਨਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਤਦ ਹੀ ਕੰਟਰੋਲ ਕਰ ਸਕਦੇ ਹਾਂ ਅਗਰ ਅਸੀਂ ਕਰਫਿਓ ਦੋਰਾਨ ਪੂਰੀ ਤਰਾਂ ਨਾਲ ਆਪਣੇ ਘਰਾਂ ਅੰਦਰ ਰਹਾਗੇ ਅਤੇ ਬਾਹਰ ਨਹੀਂ ਨਿਕਲਾਗੇ। ਉਹਨਾਂ ਕਿਹਾ ਕਿ ਸੋਸਲ ਡਿਸਟੈਂਸ ਰੱਖ ਕੇ ਹੀ ਅਸੀਂ ਇਸ ਬੀਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।

LEAVE A REPLY

Please enter your comment!
Please enter your name here