ਐਮਰਜੈਂਸੀ ਦੋਰਾਨ ਨਿਰਧਾਰਤ ਸਮੇਂ ਤੋਂ ਬਾਅਦ ਵੀ ਲਈ ਜਾ ਸਕਦੀ ਹੈ ਸਿਹਤ ਸੁਵਿਧਾ: ਖਹਿਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਲੋਕਾਂ ਨੂੰ 7 ਵਜੇ ਤੋਂ 11 ਵਜੇ ਤੱਕ ਛੋਟ ਜਰੂਰੀ ਕੰਮਾਂ ਜਿਵੇ ਕਰਿਆਨਾ, ਸਬਜੀ, ਬੈਂਕ, ਦਵਾਈਆਂ ਆਦਿ ਲਈ ਦਿੱਤੀ ਗਈ ਹੈ, ਪਰ ਇਸ ਦੇ ਉਲਟ ਲੋਕਾਂ ਵੱਲੋਂ ਕਰਫਿਓ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਉਹਨਾਂ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਇਹ ਵਿਸ਼ੇਸ  ਤੋਰ ਤੇ ਚੈਕਿੰਗ ਕਰਵਾਈ ਗਈ ਸੀ ਕਿ ਲੋਕ ਕਿਹੜੇ ਕੰਮ ਕਰਨ ਲਈ ਬਾਹਰ ਨਿਕਲ ਰਹੇ ਹਨ । ਉਹਨਾਂ ਕਿਹਾ ਕਿ ਚੈਕਿੰਗ ਦੋਰਾਨ ਕਰੀਬ 80 ਪ੍ਰਤੀਸਤ ਲੋਕਾਂ ਦਾ ਕਹਿਣਾ ਸੀ ਕਿ ਡਾਕਟਰ ਕੋਲ ਜਾਣਾ ਹੈ। ਉਨਾਂ ਕਿਹਾ ਕਿ ਹਰ ਰੋਜ 7 ਤੋਂ 11 ਵਜੋਂ ਤੱਕ ਦਾ ਸਮਾਂ ਇਨਾਂ ਕਾਰਜਾਂ ਲਈ ਦਿੱਤਾ ਗਿਆ ਹੈ ਉਸ ਸਮੇਂ ਦੋਰਾਨ ਹੀ ਡਾਕਟਰ ਕੋਲ ਦਵਾਈ ਆਦਿ ਲਈ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਅਗਰ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਉਹ ਕਿਸੇ ਵੀ ਸਮੇਂ ਡਾਕਟਰ ਕੋਲ ਜਾ ਸਕਦਾ ਹੈ ਚੈਕਿੰਗ ਦੋਰਾਨ ਅਗਰ ਪੁੱੱਛੇ ਜਾਣ ਵਾਲੇ ਸਵਾਲ ਦੇ ਜਵਾਬ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਇਸ ਤੋਂ ਇਲਾਵਾ ਗਲੀ ਮੁਹੱਲਿਆਂ ਤੋਂ ਵੀ ਜਾਣਕਾਰੀ ਆ ਰਹੀ ਹੈ ਕਿ ਕਈਆਂ ਗਲੀਆਂ ਵਿੱਚ ਲੋਕਾਂ ਵੱਲੋਂ ਗਰੁੱਪਾਂ ਵਿੱਚ ਬੈਠ ਕੇ ਕਰਫਿਓ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਜਿਹੀ ਸਥਿਤੀ ਵਿੱਚ ਅਗਰ ਕੋਈ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here