ਰਜਿਸਟਰਡ ਉਸਾਰੀ ਕਿਰਤੀਆਂ ਦੇ ਅਕਾਉਂਟ ਵਿੱਚ ਪਾਈਆ 3-3 ਹਜਾਰ ਦੀਆਂ ਕਿਸ਼ਤਾਂ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਬਿਲਡਿੰਗ ਐਂਡ ਅੰਡਰ ਕੰਨਸਟ੍ਰਕਸ਼ਨ ਵੈਲਫੇਅਰ ਬੋਰਡ ਵੱਲੋਂ ਹਰੇਕ ਰਜਿਸਟਰਡ ਉਸਾਰੀ ਕਿਰਤੀਆਂ ਦੇ ਅਕਾਉਂਟ ਵਿੱਚ 3-3 ਹਜਾਰ ਦੀਆਂ ਵੱਖ-ਵੱਖ 2 ਕਿਸਤਾਂ ਪਾਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਕੰਵਰ ਡਾਵਰ ਸਹਾਇਕ ਕਿਰਤ ਕਮਿਸ਼ਨਰ ਅਤੇ ਮਨੋਜ ਸ਼ਰਮਾ ਲੈਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਸਾਂਝੇ ਤੋਰ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟ੍ਰਕਸ਼ਨ ਵੈਲਫੇਅਰ ਬੋਰਡ ਨਾਲ ਰਜਿਸਟ੍ਰਰਡ ਕਿਰਤੀ ਕਾਮਿਆਂ ਜਿਵੇ ਰਾਜ ਮਿਸਤਰੀ, ਉਹਨਾਂ ਨਾਲ ਕੰਮ ਕਰਦੇ ਮਜਦੂਰ, ਸਰੀਆ ਬੰਨਣ ਵਾਲੇ, ਟਾਈਲ ਲਗਾਉਂਣ ਵਾਲੇ, ਪਲੰਬਰ, ਇਲੈਕਟ੍ਰੀਸਿਅਨ, ਰੰਗ ਕਲੀ ਦਾ ਕੰਮ ਆਦਿ ਕਰਨ ਵਾਲੇ ਉਸਾਰੀ ਕਿਰਤੀਆਂ ਦੇ ਖਾਤਿਆਂ ਵਿੱਚ ਮਾਰਚ ਮਰੀਨੇ ਵਿੱਚ 3 ਹਜਾਰ ਰੁਪਏ ਦੀ ਪਹਿਲੀ ਮਿਸ਼ਤ ਪਾਈ ਗਈ ਸੀ ਅਤੇ ਹੁਣ ਅਪ੍ਰੈਲ ਵਿੱਚ ਇਨਾਂ ਕਿਰਤੀਆਂ ਦੇ ਖਾਤਿਆਂ ਵਿੱਚ ਦੂਸਰੀ 3 ਹਜਾਰ ਰੁਪਏ ਦੀ ਕਿਸਤ ਪਾਈ ਜਾ ਰਹੀ ਹੈ।

Advertisements

ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਉਪਰੋਕਤ ਬੋਰਡ ਵਿੱਚ ਰਜਿਸਟ੍ਰਰਡ ਕਰੀਬ 8 ਹਜਾਰ ਕਿਰਤੀ ਸਾਮਲ ਹਨ। ਉਹਨਾਂ ਕਿਹਾ ਕਿ ਕਰੋਨਾ ਵਾਈਰਸ ਦੇ ਚਲਦਿਆਂ ਪੂਰੇ ਪੰਜਾਬ ਅੰਦਰ ਕਰਫਿਓ ਲਗਾਇਆ ਗਿਆ ਹੈ ਅਤੇ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਇਸ ਅੋਖੀ ਘੜੀ ਵਿੱਚ ਰਜਿਸਟ੍ਰਰਡ ਵਰਕਰਾਂ ਜਿਹਨਾਂ ਦਾ ਕੰਮ ਕਾਜ  ਪੂਰੀ ਤਰਾਂ ਬੰਦ ਹੋ ਗਿਆ ਸੀ। ਉਹਨਾਂ ਘਰਾਂ ਅੰਦਰ ਇਸ ਲਾੱਕ ਡਾਊਣ ਦੋਰਾਨ ਕਿਸੇ ਤਰਾਂ ਦੀ ਰੋਜੀ-ਰੋਟੀ ਦੀ ਪਰੇਸ਼ਾਨੀ ਨਾ ਆਵੇ ਇਸ ਉਦੇਸ਼ ਨਾਲ ਹਰੇਕ ਕਿਰਤੀ ਕਾਮੇ ਦੇ ਖਾਤੇ ਵਿੱਚ ਮਾਰਚ ਅਤੇ ਅਪ੍ਰੈਲ ਮਹੀਨਿਆਂ ਦੋਰਾਨ 3–3 ਹਜਾਰ ਦੀਆਂ 2 ਕਿਸ਼ਤਾਂ ਪਾਈਆਂ ਗਈਆ ਹਨ।

ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਅੋਖੀ ਘੜੀ ਅੰਦਰ ਹਰੇਕ ਵਰਗ ਦਾ ਧਿਆਨ ਰੱਖ ਕੇ ਉਹਨਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਸ਼ ਇਸ ਉਦੇਸ ਨਾਲ ਇਨਾਂ ਕਾਰਜਾਂ ਨੂੰ ਅਧਿਕਾਰੀਆਂ ਦੀ ਸਹਾਇਤਾ ਨਾਲ ਪੂਰਾ ਕਰ ਰਹੀ ਹੈ। ਦੂਸਰੇ ਪਾਸੇ ਖਾਤਿਆਂ ਵਿੱਚ ਦੋ ਵੱਖ-ਵੱਖ ਕਿਸ਼ਤਾ ਆਉਂਣ ਨਾਲ ਉਸਾਰੀ ਕਿਰਤੀਆਂ ਵਿੱਚ ਵੀ ਖੁਸੀ ਦੀ ਲਹਿਰ ਪਾਈ ਗਈ ਹੈ।

LEAVE A REPLY

Please enter your comment!
Please enter your name here