ਲੋਕ ਘਰਾਂ ਅੰਦਰ ਰਹਿ ਕੇ ਆਡਰ ਦੇ ਕੇ ਮੰਗਵਾਉਂਣ ਸਾਮਾਨ: ਡੀ.ਐਫ.ਓ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 (ਕਰੋਨਾ ਵਾਇਰਸ) ਦੇ ਕਾਰਨ ਪੰਜਾਬ ਸਰਕਾਰ ਵੱਲੋਂ 23 ਮਾਰਚ ਤੋਂ ਹੀ ਕਰਫਿਓ ਲਾਗੂ ਕੀਤਾ ਹੋਇਆ ਹੈ। ਕਰਫਿਓ ਦੋਰਾਨ ਲੋਕਾਂ ਨੂੰ ਜਰੂਰੀ ਸਾਮਾਨ ਜਿਸ ਤਰਾਂ ਕਰਿਆਨਾ, ਦਵਾਈਆਂ ਆਦਿ ਲਈ ਡੋਰ ਟੂ ਡੋਰ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਲੋਕਾਂ ਨੂੰ ਚਾਹੀਦਾ ਹੈ ਕਿ ਇਸ ਸੇਵਾ ਤੋਂ ਲਾਭ ਪ੍ਰਾਪਤ ਕਰੋਂ ਅਤੇ ਘਰਾਂ ਅੰਦਰ ਰਹਿ ਕੇ ਸੁਰੱਖਿਅਤ ਰਹੋ। ਇਹ ਪ੍ਰਗਟਾਵਾ ਸੰਜੀਵ ਤਿਵਾੜੀ ਵਣ ਮੰਡਲ ਅਫਸਰ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਆਨ ਲਾਈਨ ਆਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇੱਕ ਵੱਟਸਐਪ ਪ੍ਰਣਾਲੀ ਦਾ ਅਰੰਭ ਕੀਤਾ

Advertisements

ਇਸ ਮੋਕੇ ਤੇ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਨੇ ਸਾਂਝੇ ਤੋਰ ਤੇ ਦੱਸਿਆ ਕਿ ਇਹ ਡੋਰ ਟੂ ਡੋਰ  ਦੀ ਸੁਵਿਧਾ ਨੂੰ ਹੋਰ ਵੀ ਆਸਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਸੁਵਿਧਾ ਵੱਟਸਅੱਪ ਵਰਗੀ ਹੀ ਹੈ। ਉਹਨਾਂ ਕਿਹਾ ਕਿ ਇੱਕ ਵਾਰ ਇਹ ਮੋਬਾਇਲ ਨੰਬਰ 70091 83954 ਨੂੰ ਫੋਨ ਵਿੱਚ ਸੇਵ ਕਰਨਾ ਹੈ ਅਤੇ ਇਸ ਤੇ ਵੱਟਸਐਪ ਦੀ ਸੁਵਿਧਾ ਸੁਰੂ ਹੋ ਜਾਵੇਗੀ, ਲੋਕਾਂ ਵੱਲੋਂ ਲਿਸਟ ਬਣਾ ਕੇ ਇਸ ਨੰਬਰ ਤੇ ਪਾਉਂਣੀ ਹੈ ਜੋ ਆਪਣੇ ਆਪ ਤਿੰਨ ਜਾਂ ਚਾਰ ਵੈਂਡਰ ਆਦਿ ਕੋਲ ਪਹੁੰਚ ਜਾਵੇਗੀ ਅਤੇ ਜੋ ਨਜਦੀਕ ਦਾ ਵੈਂਡਰ ਹੋਵੇਗਾ ਉਹ ਇਸ ਸਮਾਨ ਨੂੰ ਜਿਸ ਵਿਅਕਤੀ ਵੱਲੋਂ ਆਡਰ ਕੀਤਾ ਜਾਂਦਾ ਹੈ ਉਸ ਨੂੰ ਡੋਰ ਟੂ ਡੋਰ ਉਪਲੱਬਦ ਕਰਵਾਏਗਾ।

LEAVE A REPLY

Please enter your comment!
Please enter your name here