ਹਜੂਰ ਸਾਹਿਬ ਤੋਂ ਆਏ ਸ਼ਰਧਾਲੂ ਅਤੇ ਹੋਰ 29 ਲੋਕਾਂ ਨੂੰ ਕੀਤਾ ਜਾ ਰਿਹਾ ਹੈ ਕੁਆਰੰਟਾਈਨ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਤੋਂ ਬਾਹਰ ਗਏ ਲੋਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ ਜਿਸ ਅਧੀਨ ਪਿਛਲੇ ਦਿਨਾਂ ਦੋਰਾਨ ਜਿਲਾ ਪਠਾਨਕੋਟ ਵਿੱਚ ਬਾਹਰ ਵਿਦੇਸ ਵਿੱਚ ਪੜਦੇ ਵਿਦਿਆਰਥੀ ਅਤੇ ਹਜੂਰ ਸਾਹਿਬ ਦਰਸਨਾਂ ਲਈ ਗਈ ਸੰਗਤ ਵਿੱਚੋਂ ਵੀ ਕੂਝ ਲੋਕ ਜਿਲਾ ਪਠਾਨਕੋਟ ਵਿਖੇ ਵਾਪਸ ਲਿਆਂਦੇ ਗਏ ਹਨ ਜਿਨਾਂ ਨੂੰ ਸਹਿਰ ਤੋਂ ਬਾਹਰ ਕੋਆਰਿਨਟਾਈਨ ਕੀਤਾ ਗਿਆ ਹੈ। ਜਿਲਾ ਪ੍ਰਸਾਸਨ ਵੱਲੋਂ ਇਨਾਂ ਲੋਕਾਂ ਨੂੰ ਹਰੇਕ ਪ੍ਰਕਾਰ ਦੀ ਸੁਵਿਧਾ ਦਿੱਤੀ ਜਾ ਰਹੀ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਵਿਖੇ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਦੇ ਕੈਂਪਸ ਵਿੱਚ ਸਥਿਤ ਗਰਲਜ ਹੋਸਟਲ ਵਿਖੇ ਕੋਰਿਨਟਾਈਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਪਰੋਕਤ ਸਥਾਨ ਤੇ 18 ਵਿਦਿਆਰਥੀ ਜਿਨਾਂ ਵਿੱਚੋਂ 8 ਲੜਕੀਆਂ ਅਤੇ 10 ਲੜਕੇ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਸਵੇਰੇ ਬ੍ਰੇਕ ਫਾਸਟ, ਦੁਪਿਹਰ ਅਤੇ ਰਾਤ ਦਾ ਖਾਣਾ ਹੋਸਟਲ ਅੰਦਰ ਹੀ ਮੁਹੇਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 21 ਲੋਕ ਜੋ ਹਜੂਰ ਸਾਹਿਬ ਤੋਂ ਵਾਪਸ ਆਏ ਹਨ ਇਨਾਂ ਲੋਕਾਂ ਨੂੰ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਦੇ ਲੜਕਿਆਂ ਦੇ ਹੋਸਟਲ ਜੋ ਕਿ ਮੇਰਾ ਪਿੰਡ ਦੇ ਨਜਦੀਕ ਸਥਿਤ ਹੈ ਵਿਖੇ ਕੋਰਿਨਟਾਈਨ ਕੀਤਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਨਾਂ ਲੋਕਾਂ ਵਿਚੋਂ 10 ਉਹ ਲੋਕ ਹਨ ਜੋ ਹਜੂਰ ਸਾਹਿਬ ਵਿਖੇ ਦਰਸਨਾਂ ਲਈ ਗਏ ਸਨ ਇਨਾਂ ਵਿੱਚ 5 ਮਹਿਲਾਵਾਂ ਅਤੇ 5 ਪੁਰਸ ਹਨ ਅਤੇ ਇਸ ਤੋਂ ਇਲਾਵਾ ਇਸੇ ਹੀ ਸਥਾਨ ਤੇ ਇਨਾਂ ਯਾਤਰੀਆਂ ਨੂੰ ਲੈ ਕੇ ਆਉਂਣ ਵਾਲੇ 11 ਲੋਕ ਜਿਨਾਂ ਵਿੱਚ ਬੱਸਾਂ ਦੇ ਡਰਾਇਵਰ, ਕੰਡਕਟਰ ਅਤੇ ਹੋਰ ਸਹਾਇਕ ਆਦਿ ਸਾਮਲ ਹਨ, ਉਹਨਾਂ ਨੂੰ ਵੀ ਕੋਰਿਨਟਾਈਨ ਕੀਤਾ ਹੋਇਆ ਹੈ।

ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਲੜਕਿਆਂ ਦੇ ਹੋਸਟਲ ਵਿੱਚ 8 ਲੋਕ ਹੋਰ ਕੋਰਿਨਟਾਈਨ ਕੀਤੇ ਹਨ ਜਿਨਾਂ ਵਿੱਚੋਂ 6 ਲੋਕ ਪਿਛਲੇ ਦਿਨਾਂ ਦੋਰਾਨ ਪੂਨੇ ਤੋਂ ਇੱਕ ਵਿਅਕਤੀ ਡੈਡ ਬਾੱਡੀ ਲੈ ਕੇ ਪਠਾਨਕੋਟ ਪਹੁੰਚੇ ਸਨ ਜਿਹਨਾਂ ਵਿੱਚ ਦੋ ਐਬੂਲੈਂਸ ਦੇ ਡਰਾਇਵਰ ਹਨ ਅਤੇ 4 ਜਿਸ ਵਿਅਕਤੀ ਦੀ ਮੋਤ ਹੋਈ ਸੀ, ਉਸ ਦੇ ਪਰਿਵਾਰਿਕ ਮੈਂਬਰ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਹੋਸਟਲ ਵਿੱਚ ਦੋ ਹੋਰ ਲੋਕਾਂ ਨੂੰ ਰੱਖਿਆ ਗਿਆ ਹੈ, ਉਹਨਾਂ ਦੱਸਿਆ ਕਿ ਇਹ ਦੋ ਲੋਕ ਨਰੋਟ ਜੈਮਲ ਸਿੰਘ ਨਿਵਾਸੀ ਹਨ ਅਤੇ ਸੂਰਤ ਤੋਂ ਅੱਜ ਹੀ ਪਠਾਨਕੋਟ ਆਪਣੇ ਮੋਟਰਸਾਈਕਲ ਤੇ ਪਹੁੰਚੇ ਹਨ।

ਉਹਨਾਂ ਦੱਸਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਉਪਰੋਕਤ ਸਥਾਨਾਂ ਤੇ ਕੁਆਰੰਟਾਈਨ ਕੀਤੇ ਜਾ ਰਹੇ 41 ਲੋਕਾਂ ਨੂੰ ਸਵੇਰ ਦਾ ਬ੍ਰੇਕ ਫਾਸਟ, ਦੁਪਿਹਰ ਦਾ ਖਾਣਾ ਅਤੇ ਰਾਤ ਦਾ ਖਾਣਾ ਮੁਹਈਆਂ ਕਰਵਾਇਆ ਜਾ ਰਿਹਾ ਹੈ। ਇਨਾਂ ਲੋਕਾਂ ਦੀ ਦੇਖ ਰੇਖ ਲਈ ਵੱਖ-ਵੱਖ ਡਿਊਟੀ ਅਫਸਰ ਵੀ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਜੋ ਵਿਦਿਆਰਥੀ ਉਹਨਾ ਕੋਲ ਪਹੁੰਚੇ ਹਨ ਉਹਨਾ 18 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਸੀ ਅਤੇ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਹਜੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਵੀ ਐਤਵਾਰ ਤੱਕ ਰਿਪੋਰਟ ਆ ਜਾਵੇਗੀ। ਉਹਨਾਂ ਦੱਸਿਆ ਕਿ ਦੋਨੋ ਹੋਸਟਲਾਂ ਵਿੱਚ ਜਿੱਥੇ ਲੋਕਾਂ ਨੂੰ ਕੋਰਿਨਟਾਈਨ ਕੀਤਾ ਗਿਆ ਹੈ ਲਗਾਤਾਰ ਸੈਨੀਟਾਈਜ ਕੀਤਾ ਜਾ ਰਿਹਾ ਹੈ ਅਤੇ ਸੋਸਲ ਡਿਸਟੈਂਸ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ। ਇਸ ਦੇ ਲਈ ਕੈਂਪਸ ਦੇ ਅੰਦਰ ਹੀ ਨਿਰਧਾਰਤ ਦੂਰੀ ਤੇ ਸਰਕਲ ਬਣਾਏ ਗਏ ਹਨ।

ਉੱਥੇ ਹੀ ਵਿਦੇਸ ਤੋਂ ਆਏ ਵਿਦਿਆਰਥੀਆਂ ਅਤੇ ਹਜੂਰ ਸਾਹਿਬ ਤੋਂ ਆਏ ਸਰਧਾਲੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਲਈ ਇਸ ਤੋਂ ਵੱਧ ਖੁਸੀ ਦੀ ਗੱਲ ਕੋਈ ਨਹੀਂ ਹੈ ਕਿ ਉਹ ਆਪਣੇ ਜਿਲਾ ਪਠਾਨਕੋਟ ਵਿੱਚ ਹਨ। ਉਧਰ ਹਜੂਰ ਸਾਹਿਬ ਤੋਂ ਆਏ ਸਰਧਾਲੂਆਂ ਨੇ ਕਿਹਾ ਕਿ ਉਹਨਾਂ ਦੀ ਦੇਖ ਰੇਖ ਵਿੱਚ ਕੋਈ ਕਮੀ ਨਹੀਂ ਹੈ ਤਿੰਨ ਟਾਈਮ ਖਾਣਾ ਅਤੇ ਹੋਰ ਸੁਵਿਧਾਵਾਂ ਵੀ ਵਧੀਆ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਹਨ ਉਹ ਪੰਜਾਬ ਸਰਕਾਰ ਅਤੇ ਜਿਲ• ਪ੍ਰਸਾਸਨ ਦਾ ਧੰਨਵਾਦ ਕਰਦੇ ਹਨ।

LEAVE A REPLY

Please enter your comment!
Please enter your name here