ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਆਨ-ਲਾਈਨ ਭਰਤੀ ਸਿਖਲਾਈ 15 ਮਈ ਤੋਂ

logo latest

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਾਇਰੈਕਟਰ ਸੀ-ਪਾਈਟ ਕੇਂਦਰ ਨਵਾਂਸ਼ਹਿਰ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦੇ ਫੌਜ ਵਲੋਂ ਸਾਲ 2020-21 ਦੀਆਂ ਸਾਰੀਆਂ ਭਰਤੀ ਰੈਲੀਆਂ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀਆਂ ਹਨ, ਇਸ ਲਈ ਜਦੋਂ ਵੀ ਭਰਤੀ ਰੈਲੀਆਂ ਦਾ ਐਲਾਨ ਹੋਵੇਗਾ, ਤਾਂ ਉਸ ਲਈ ਬਹੁਤ ਘੱਟ ਸਮਾਂ ਤਿਆਰੀ ਲਈ ਦਿੱਤਾ ਜਾਵੇਗਾ।

Advertisements

ਉਹਨਾਂ ਦੱਸਿਆ ਕਿ ਜਿਹੜੇ ਯੁਵਕ ਜ਼ਿਲਾ ਹੁਸ਼ਿਆਰਪੁਰ ਦੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਉਹਨਾਂ ਲਈ ਸੀ-ਪਾਈਟ ਕੈਂਪ ਨਵਾਂਸ਼ਹਿਰ ਨੇ ਆਨ-ਲਾਈਨ ਭਰਤੀ ਸਿਖਲਾਈ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਕਲਾਸਾਂ 15 ਮਈ ਤੋਂ ਦੋ ਮਹੀਨੇ ਲਈ ਸ਼ੁਰੂ ਕੀਤੀਆਂ ਗਈਆਂ ਹਨ, ਜਿਹੜੇ ਯੁਵਕ ਭਰਤੀ ਹੋਣ ਦੇ ਚਾਹਾਵਾਨ ਹਨ, ਉਹ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਰਜਿਸਟਰੇਸ਼ਨ ਕਰਵਾਉਣ। ਵਧੇਰੇ ਜਾਣਕਾਰੀ ਲਈ 94637-38300 ਅਤੇ 87258-66019 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here