ਸੁਪਰਵਾਇਜ਼ਰ ਫੀਮੇਲ, ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨੂੰ ਕਰਵਾਈ ਆਨ ਲਾਈਨ ਟ੍ਰੇਨਿੰਗ: ਡਾ.ਸਰੀਨ

ਪਠਾਨਕੋਟ (ਦ ਸਟੈਲਰ ਨਿਊਜ਼)। ਪਿੰ. ਸੈਕਟਰੀ ਪਾਵਰ ਵੇਨੂੰ ਪਸ਼੍ਰਾਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਕੋਵਿਡ-19 ਦੀ ਆਨ-ਲਾਈਨ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਸਿਵਲ ਸਰਜਨ ਡਾ.ਵਿਨੋਦ ਸਰੀਨ ਦੀ ਅਗੁਵਾਈ ਹੇਠ ਸੁਪਰਵਾਜਿਰ ਫੀਮੇਲ, ਏ.ਐਨ.ਐਮ., ਆਸ਼ਾ ਫਸਿਲੀਟੇਟਰ ਅਤੇ ਆਸ਼ਾ ਵਰਕਰ ਦੀ ਟ੍ਰੇਨਿੰਗ ਕਰਵਾਈ ਗਈ।

Advertisements

ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦਿਆਂ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਉਹਨਾਂ ਨੂੰ ਮਾਸਕ ਪਾਉਣ ਦੇ ਤਰੀਕੇ, ਸ਼ੋਸਲ ਡਿਸਟੈਂਸ ਇੱਕ ਮੀਟਰ ਦੀ ਦੂਰੀ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੁੰ ਬਾਹਰੋ ਆਏ ਲੋਕਾਂ ਜਿਵੇਂ ਵਿਦੇਸ਼, ਰਾਜ ਜਾਂ ਹੋਰ ਜਿਲਿਆ ਦਾ ਪੱਤਾ ਲਗਾ ਕੇ ਉਹਨਾਂ ਨੁੰ ਇਕਾਂਤਵਾਸ ਬਾਰੇ ਦੱਸਿਆ ਗਿਆ। ਬਾਹਰੋ ਆ ਲੋਕਾਂ ਨੁੰ ਸਿਆਹੀ ਲਗਾ ਕੇ ਪਰਿਵਾਰ ਤੋਂ ਅੱਲਗ ਕੀਤਾ ਜਾਂਦਾ ਹੈ। ਉਸ ਨੂੰ ਅਲਗ ਕਮਰਾ, ਬਾਥਰੂਮ, ਬਰਤਨ ਆਦਿ ਅਲਗ ਕੀਤੇ ਜਾਂਦੇ ਹਨ ਅਤੇ ਪਰਿਵਾਰ ਨੂੰ ਮਾਸਕ ਪਾ ਕੇ ਹੀ ਉਸ ਕਮਰੇ ਵਿੱਚ ਜਾਣ ਲਈ ਕਿਹਾ ਗਿਆ ਅਤੇ ਉਹਨਾਂ ਨੁੰ ਹੱਥ ਧੋਣ ਦੇ ਤਰੀਕੇ ਬਾਰੇ ਵੀ ਜਾਗਰੁਕ ਕੀਤਾ ਗਿਆਂ। ਰੋਜਾਨਾ ਆਸ਼ਾ ਵਰਕਰ ਵਲੋਂ ਇਕਾਂਤਵਾਸ ਕੀਤੇ ਲੋਕਾਂ ਦਾ ਨਿਰੀਖ਼ਣ ਕੀਤਾ ਜਾਵੇਗਾ ਜਿਸ ਵਿੱਚ ਖ਼ਾਂਸੀ, ਸਾਹ ਲੈਣ ਵਿੱਚ ਤਕਲੀਫ, ਬੁਖ਼ਾਰ ਹੋਵੇ ਤਾਂ ਉਹ ਆਰ.ਆਰ.ਟੀਮ ਨੂੰ ਸੂਚਿਤ ਕਰਣਗੇ। ਉਸ ਵਿਅਕਤੀ ਨੂੰ ਜ਼ਿਲਾ ਹਸਪਤਾਲ ਵਿਖ਼ੇ ਲਿਆ ਕੇ ਇਲਾਜ ਕੀਤਾ ਜਾਵੇਗਾ।

LEAVE A REPLY

Please enter your comment!
Please enter your name here