ਸ਼੍ਰੀ ਹਜੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਵਿੱਚੋਂ 2 ਹੋਰ ਮਰੀਜ ਪਾਏ ਗਏ ਪਾਜੀਟਿਵ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿਖੇ ਪਿਛਲੇ ਦਿਨਾਂ ਦੋਰਾਨ ਸ਼੍ਰੀ ਹਜੂਰ ਸਾਹਿਬ ਤੋਂ ਲਿਆਂਦੇ ਗਏ 21 ਸਰਧਾਲੂਆਂ ਦੀ ਮੈਡੀਕਲ ਰਿਪੋਰਟ ਆ ਗਈ ਹੈ ਜਿਸ ਵਿੱਚੋਂ 2 ਕਰੋਨਾ ਪਾਜੀਟਿਵ ਅਤੇ 19 ਲੋਕ ਕਰੋਨਾ ਨੈਗੇਟਿਵ ਆਏ ਹਨ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।  

Advertisements

ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾ ਇੱਕ ਮਹਿਲਾ ਸੁਜਾਨਪੁਰ ਨਿਵਾਸੀ ਦੀ ਕਰੋਨਾ ਪਾਜੀਟਿਵ ਹੋਣ ਤੋਂ ਬਾਅਦ ਇਲਾਜ ਦੋਰਾਨ ਮੋਤ ਹੋ ਗਈ ਸੀ ਇਸ ਤੋਂ ਬਾਅਦ ਕੁਲ 24 ਲੋਕ ਜਿਲੇ ਅੰਦਰ ਕਰੋਨਾ ਪਾਜੀਟਿਵ ਸਨ ਜਿਨਾਂ ਵਿੱਚੋਂ 10 ਲੋਕ ਕਰੋਨਾ ਮੁਕਤ ਹੋ ਚੁੱਕੇ ਹਨ ਅਤੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਇਸ ਤੋਂ ਇਲਾਵਾ 14 ਬਾਕੀ ਬਚੇ ਕਰੋਨਾ ਪਾਜੀਟਿਵ ਲੋਕਾਂ ਵਿੱਚੋਂ ਪਿਛਲੇ ਦਿਨਾਂ ਦੋਰਾਨ ਦੋ ਲੋਕ ਹੋਰ ਕਰੋਨਾ ਪਾਜੀਟਿਵ ਸਾਮਿਲ ਹੋ ਗਏ ਸਨ ਇਸ ਤਰਾਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 16 ਹੋ ਗਈ ਸੀ ਅਤੇ ਹੁਣ ਦੋ ਸ੍ਰੀ ਹਜੂਰ ਸਾਹਿਬ ਯਾਂਤਰੀਆਂ ਦੀ ਕਰੋਨਾ ਰਿਪੋਰਟ ਪਾਜੀਟਿਵ ਆਉਂਣ ਨਾਲ ਇਨਾਂ ਦੀ ਸੰਖਿਆ 18 ਹੋ ਗਈ ਹੈ ਜਿਨਾਂ ਵਿੱਚੋ 17  ਲੋਕਾਂ ਦਾ ਇਲਾਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਣਾਏ ਗਏ ਆਈਸੋਲੇਸ਼ਨ ਸੈਂਟਰ ਵਿੱਚ ਕੀਤਾ ਜਾ ਰਿਹਾ ਹੈ ਅਤੇ ਇਕ ਕਰੋਨਾ ਪਾਜੀਟਿਵ ਮਰੀਜ ਦਾ ਇਲਾਜ ਅਮ੍ਰਿਤਸਰ ਵਿਖੇ ਚਲ ਰਿਹਾ ਹੈ। ਉਹਨਾਂ ਦੱਸਿਆ ਕਿ ਜਿਨਾਂ ਲੋਕਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚਲ ਰਿਹਾ ਹੈ ਉਹਨਾਂ ਵਿੱਚੋਂ ਚਾਰ ਲੋਕਾਂ ਦਾ ਪਹਿਲੇ ਫੇਜ ਦੀ ਸੈਂਪਲਿੰਗ ਭੇਜੀ ਗਈ ਸੀ ਜਿਸ ਵਿੱਚੋਂ ਤਿੰਨ ਲੋਕਾਂ ਦੀ ਪਹਿਲੇ ਫੇਜ ਦੀ ਰਿਪੋਰਟ ਕਰੋਨਾ ਨੇਗੇਟਿਵ ਅਤੇ ਇੱਕ ਵਿਅਕਤੀ ਦੀ ਕਰੋਨਾ ਪਾਜੀਟਿਵ ਆਈ ਹੈ ਅੱਜ ਕਰੋਨਾ ਨੈਗੇਟਿਵ ਆਏ ਤਿੰਨ ਲੋਕਾਂ ਦੀ ਦੂਸਰੇ ਫੇਜ ਦੀ ਸੈਂਪਲਿੰਗ ਕਰ ਕੇ ਟੈਸਟਿੰਗ ਲਈ ਭੇਜੀ ਗਈ ਹੈ।

LEAVE A REPLY

Please enter your comment!
Please enter your name here