ਪਿਛਲੇ 50 ਦਿਨਾਂ ਦੀ ਤਰਾਂ ਲੋਕ ਅੱਗੇ ਵੀ ਦੇਣ ਲਾਕਡਾਊਣ ਨੂੰ ਸਹਿਯੋਗ: ਖਹਿਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 ਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿਲ•ਾ ਪ੍ਰਸਾਸਨ ਵੱਲੋਂ 23 ਮਾਰਚ 2020 ਤੋਂ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਕਰਫਿਊ ਦਾ ਹੁਕਮ ਜਾਰੀ ਕੀਤਾ ਗਿਆ ਸੀ। ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦੁਆਰਾ ਸਮੇਂ-ਸਮੇਂ ਤੇ ਜਾਰੀ ਕੀਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੱਡੇ ਪੱਧਰ ਤੇ ਆਮ ਲੋਕਾਂ ਦੀਆਂ ਰੋਜ਼ਾਨਾ ਜ਼ਰੂਰੀ ਜਰੂਰਤਾਂ ਦੀ ਪੂਰਤੀ ਲਈ ਵੱਖ-ਵੱਖ ਸੈਕਟਰਾਂ ਵਿੱਚ ਕੁਝ ਢਿੱਲਾਂ/ਛੋਟਾਂ ਵਧਾਈਆਂ ਗਈਆਂ ਸਨ ਇਸ ਤੋਂ ਇਲਾਵਾ ਅੱਜ ਤੋਂ ਜਿਲਾ ਪਠਾਨਕੋਟ ਵਿੱਚ ਹਾਟ ਸਪਾਟ ਖੇਤਰਾਂ ਅਤੇ ਕੰਨਟੋਨਮੈਂਟ ਖੇਤਰ ਨੂੰ ਛੱਡ ਕੇ ਬਾਕੀ ਸਥਾਨਾਂ ਤੇ ਸਵੇਰੇ 7 ਤੋਂ ਸਾਮ 7 ਵਜੇ ਤੱਕ ਹੋਟਲ, ਰੇਸਟੋਰੇਂਟ ਅਤੇ ਢਾਬਿਆਂ ਨੂੰ ਕੇਵਲ ਹੋਮ ਡਿਲਵਰੀ ਲਈ ਖੋਲਣ ਦੀ ਆਗਿਆ ਦਿੱਤੀ ਗਈ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਸੰਬੋਧਤ ਕਰਦਿਆਂ ਕੀਤਾ।

Advertisements

ਉਹਨਾਂ ਕਿਹਾ ਕਿ ਜਿਲਾ ਪਠਾਨਕੋਟ ਇੱਕ ਅਜਿਹੀ ਸਥਿਤੀ ਚੋਂ ਵੀ ਗੁਜਰਿਆ ਜਦੋਂ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਸੀ ਪਰ ਅੱਜ ਖੁਸੀ ਦੀ ਗੱਲ ਇਹ ਹੈ ਕਿ ਹੁਣ ਜਿਲਾ ਪਠਾਨਕੋਟ ਵਿੱਚ ਕੇਵਲ 17 ਹੀ ਕਰੋਨਾ ਪਾਜੀਟਿਵ ਮਰੀਜ ਹਨ ਜਿਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇ ਕਿ ਭਵਿੱਖ ਲਈ ਜਿਲਾ ਪ੍ਰਸਾਸਨ ਵੱਲੋਂ ਚਿੰਤਪੁਰਨੀ ਮੈਡੀਕਲ ਕਾਲਜ ਨੂੰ ਕਰੀਬ ਇੱਕ ਹਜਾਰ ਬੈਡ ਦਾ ਆਈਸੋਲੇਟ ਹਸਪਤਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜਿਲਾ ਪਠਾਨਕੋਟ ਵਿੱਚ ਲੋਕਾਂ ਨੂੰ ਵਾਰ ਵਾਰ ਇੱਕ ਹੀ ਕੰਮ ਲਈ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਘਰਾਂ ਅੰਦਰ ਰਹੋਂ ਜਿਲ•ਾ ਪ੍ਰਸਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰੋਂ। ਉਹਨਾਂ ਕਿਹਾ ਕਿ ਸੋਸਲ ਡਿਸਟੈਂਸ ਨਾਲ ਹੀ ਅਸੀਂ ਕਰੋਨਾ ਵਾਈਰਸ ਦੇ ਵਿਸਥਾਰ ਤੇ ਰੋਕ ਪਾ ਸਕਦੇ ਹਾਂ। ਉਹਨਾਂ ਕਿਹਾ ਕਿ ਇਹ ਲਾੱਕ ਡਾਊਨ ਦੇ ਦੋਰਾਨ ਕਰੀਬ 50 ਦਿਨ ਲੋਕਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਅਤੇ ਅਪੀਲ ਹੈ ਕਿ ਅੱਗੇ ਵੀ ਇਸੇ ਹੀ ਤਰਾਂ ਸਹਿਯੋਗ ਦੇਣਗੇ।

ਉਹਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਵੱਲੋਂ ਬਾਹਰੀ ਸੂਬਿਆਂ ਤੋਂ ਘਰਾਂ ਨੂੰ ਆ ਰਹੇ ਲੋਕਾਂ ਨੂੰ ਜਿਲਾ ਪਠਾਨਕੋਟ ਵਿੱਚ ਪਹੁੰਚਣ ਤੇ ਹੋਮ ਕੋਰਿਨਟਾਈਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਲਾ ਪਠਾਨਕੋਟ ਵਿੱਚ ਆਉਂਣ ਵਾਲਾ ਵਿਅਕਤੀ ਅਗਰ ਕਿਸੇ ਰੈਡ ਜੋਨ ਖੇਤਰ ਚੋਂ ਆਇਆ ਹੈ ਤਾਂ ਉਹਨਾਂ ਲਈ ਜਿਲੇ ਅੰਦਰ ਕੋਰਿਨਟਾਈਨ ਸੈਂਟਰ ਵੀ ਸਥਾਪਿਤ ਕੀਤੇ ਗਏ ਹਨ ਜਿਨਾਂ ਦਾ ਰਹਿਣ ਅਤੇ ਖਾਣੇ ਆਦਿ ਦਾ ਖਰਚ ਜਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ 50 ਦਿਨਾਂ ਦੇ ਲਾੱਕ ਡਾਊਣ ਦੇ ਦੋਰਾਨ ਸਰਕਾਰ ਵੱਲੋਂ ਭੇਜੀਆਂ ਕਰੀਬ 23 ਤੋਂ 24 ਹਜਾਰ ਰਾਸ਼ਨ ਦੀਆਂ ਕਿੱਟਾਂ ਜਰੂਰਤਮੰਦਾਂ ਤੱਕ ਵੰਡੀਆਂ ਗਈਆਂ ਹਨ ਇਸ ਤੋਂ ਇਲਾਵਾ ਐਨ.ਜੀ.ਓਜ ਵੱਲੋਂ ਵੀ ਕਰੀਬ 400 ਰਾਸ਼ਨ ਦੀ ਕਿੱਟ ਜਿਲਾ ਪ੍ਰਸਾਸਨ ਨੂੰ ਦਿੱਤੀ ਗਈ ਸੀ ਜੋ ਜਰੂਰਤਮੰਦ ਲੋਕਾਂ ਤੱਕ ਪਹੁੰਚਾਈਆਂ ਗਈਆਂ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਰਾਧਾ ਸਵਾਮੀ ਸੰਤਸੰਗ ਘਰਾਂ, ਨਿਰੰਕਾਰੀ ਸੰਤਸੰਗ ਘਰਾਂ ਅਤੇ ਡੇਰਾ ਸਵਾਮੀ ਜਗਤ ਗਿਰੀ ਜੀ ਪਠਾਨਕੋਟ ਵੱਲੋਂ ਵੀ ਤਿਆਰ ਕੀਤਾ ਭੋਜਨ ਲੋਕਾਂ ਨੂੰ ਤਿੰਨੋਂ ਟਾਈਮ ਕਰੀਬ 50 ਦਿਨਾਂ ਤੋਂ ਦਿੱਤਾ ਜਾ ਰਿਹਾ ਹੈ ਅਤੇ ਰੋਜਾਨਾਂ ਕਰੀਬ 4 ਹਜਾਰ ਲੋਕਾਂ ਤੱਕ ਤਿਆਰ ਕੀਤਾ ਭੋਜਨ ਪਹੁੰਚਾਇਆ ਜਾਂਦਾ ਹੈ।

ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਪ੍ਰਵਾਸੀ ਮਜਦੂਰ ਜੋ ਜਿਲਾ ਪਠਾਨਕੋਟ ਵਿੱਚ ਰਹਿੰਦੇ ਹਨ ਉਹਨਾਂ ਦਾ ਡਾਟਾ ਤਿਆਰ ਕੀਤਾ ਗਿਆ ਅਤੇ ਪਿਛਲੇ ਦਿਨਾਂ ਦੋਰਾਨ ਕਰੀਬ 900 ਲੋਕਾਂ ਨੂੰ ਛੱਤੀਸਗੜ ਲਈ ਜੋ ਆਪਣੇ ਘਰਾਂ ਨੂੰ ਲੋਕ ਵਾਪਸ ਜਾਣਾ ਚਾਹੁੰਦੇ ਸਨ ਉਹਨਾਂ ਦੇ ਜਾਣ ਦੀ ਵਿਵਸਥਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅੱਗੇ ਵੀ ਇਸੇ ਤਰਾਂ ਜੋ ਪ੍ਰਵਾਸੀ ਮਜਦੂਰ ਆਪਣੇ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ ਉਹਨਾਂ ਦੀ ਇੱਛਾਂ ਅਨੁਸਾਰ ਵਿਵਸਥਾ ਕੀਤੀ ਜਾਵੇਗੀ ਜੋ ਲੋਕ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਲਈ ਕੋਈ ਬੰਦਿਸ ਨਹੀਂ ਹੈ। ਉਹਨਾਂ ਕਿਹਾ ਕਿ ਲੋਕ ਸਾਂਤੀ ਬਣਾਈ ਰੱਖਣ ਘਰਾਂ ਅੰਦਰ ਰਹਿਣ ਅਤੇ ਨਿਯਮਾਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਅਗਰ ਅਸੀਂ ਤੰਦਰੁਸਤ ਰਹਿਣਾ ਹੈ ਅਤੇ ਕਰੋਨਾਂ ਵਾਈਰਸ ਨਾਲ ਜੋ ਲੜਾਈ ਚਲ ਰਹੀ ਹੈ ਉਸ ਤੇ ਜਿੱਤ ਪਾਉਂਣੀ ਹੈ ਤਾਂ ਸਾਨੂੰ ਸੋਸਲ ਡਿਸਟੈਂਸ ਦੀ ਪਾਲਣਾ ਕਰਨੀ ਹੀ ਪਵੇਗੀ।

LEAVE A REPLY

Please enter your comment!
Please enter your name here