ਅਮਨ ਭੱਲਾ ਇੰਸਟੀਟਯੂਟ ਆਫ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਕੋਟਲੀ ਅਗਲੇ ਹੁਕਮਾਂ ਤੱਕ ਰਿਕੋਜਿਟ

ਪਠਾਨਕੋਟ (ਦ ਸਟੈਲਰ ਨਿਊਜ਼)। ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਵਾਈਰਸ ਦੁਨੀਆ ਭਰ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਜਿਸ ਕਰਕੇ ਭਾਰਤ ਸਰਕਾਰ ਵੱਲੋਂ ਕਰੋਨਾ ਵਾਈਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ।

Advertisements

ਉਹਨਾਂ ਕਿਹਾ ਕਿ ਮੋਜੂਦਾ ਸਮੇਂ ਇਸ ਮਹਾਂਮਾਰੀ ਦੇ ਚਲਦੇ ਜਿਲਾ ਪਠਾਨਕੋਟ ਵਿਖੇ ਸਥਾਪਿਤ ਬੀ. ਐਸ.ਐਫ. ਕੈਂਪ ਮਾਧੋਪੁਰ ਦੇ ਪਰਸੋਨਲ ਜੋ ਕਿ ਛੁੱਟੀ ਕੱਟ ਕੇ ਵਾਪਿਸ ਯੂਨਿਟ ਵਿੱਚ ਆ ਰਹੇ ਹਨ ਉਹਨਾਂ ਨੂੰ 14 ਦਿਨਾਂ ਲਈ ਕੋਰਿਨਟਾਈਨ ਕਰਨਾ ਅਤਿ ਜਰੂਰੀ ਹੈ। ਉਹਨਾਂ ਕਿਹਾ ਕਿ ਇਸ ਲਈ ਕੋਵਿਡ-19 ਦੀ ਰੋਕਥਾਮ ਹਿੱਤ ਐਪੀਡੈਮਿਕ  ਐਕਟ 1897 ਤਹਿਤ ਜਿਲਾ ਮੈਜਿਸਟ੍ਰੇਟ ਨੂੰ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਅਮਨ ਭੱਲਾ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਕੋਟਲੀ ਪਠਾਨਕੋਟ ਨੂੰ ਅਗਲੇ ਹੁਕਮਾਂ ਤੱਕ ਰਿਕੋਜਿਟ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here