ਕਿਸਾਨਾਂ ਨੇ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਵਾਤਾਵਰਣ ਦੀ ਸ਼ੁੱਧਤਾ ਵਿੱਚ ਪਾਇਆ ਅਹਿਮ ਯੋਗਦਾਨ

ਪਠਾਨਕੋਟ (ਦ ਸਟੈਲਰ ਨਿਊਜ਼)। ਅਜੋਕੇ ਸਮੇਂ ਦੋਰਾਨ ਕਿਸਾਨਾਂ ਵੱਲੋਂ ਫਸਲ ਕੱਟਣ ਤੋਂ ਬਾਅਦ ਨਾੜ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਪਰ ਅੱਜ ਵੀ ਜਿਲ•ਾ ਪਠਾਨਕੋਟ ਵਿੱਚ ਕੂਝ ਜਾਗਰੁਕ ਕਿਸਾਨ ਜੋ ਦੂਸਰੇ ਕਿਸਾਨਾਂ ਲਈ ਪ੍ਰੇਰਣਾ ਬਣ ਕੇ ਸਾਹਮਣੇ ਆਏ ਹਨ। ਇਨ•ਾਂ ਕਿਸਾਨਾਂ ਨੇ ਆਪ ਕਦੇ ਵੀ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਨਹੀਂ ਲਗਾਈ ਅਤੇ ਵਾਤਾਵਰਣ ਦੀ ਸੰਭਾਲ ਵਿੱਹ ਅਹਿਮ ਯੋਗਦਾਨ ਪਾ ਰਹੇ ਹਨ। ਇਨ•ਾਂ ਕਿਸਾਨਾਂ ਦੀ ਵਾਤਾਵਰਣ ਸੰਭਾਲ ਦੀ ਭਾਵਨਾਂ ਨੂੰ ਦੇਖਦਿਆਂ ਅਗਰ ਇਨ•ਾ ਨੂੰ ਜਿਲ•ਾ ਪਠਾਨਕੋਟ ਦੇ ਹੀਰੋਜ ਕਿਸਾਨ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇਸ ਸੰਬੰਧੀ ਵੱਖ-ਵੱਖ ਕਿਸਾਨਾਂ ਨੇ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ।

Advertisements

ਪਿੰਡ ਭੋਆ ਦੇ ਕਿਸਾਨ ਨਵੀਨ ਕੁਮਾਰ ਦਾ ਕਹਿਣਾ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕੇ ਵੀ ਕੇ ਦੇ ਖੇਤੀ ਮਾਹਿਰਾਂ ਦੀ ਪ੍ਰੇਰਨਾ ਸਦਕਾ, ਉਸ ਵੱਲੋਂ ਪਿਛਲੇ 3 ਸਾਲ ਤੋਂ ਕਮਾਦ ਦੀ ਖੋਰੀ ,ਕਣਕ ਦੇ ਨਾੜ ਅਤੇ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ  ਜਾ ਰਹੀ।ਉਨਾਂ ਦਾ ਕਹਿਣਾ ਹੈ ਕਿ ਕਣਕ ਦੀ ਕਟਾਈ ਉਪਰੰਤ ਤੂੜੀ ਬਨਾ ਕੇ ਤਵੀਆਂ ਦੀ ਦੋਹਰ ਪਾ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਇੱਕ ਦੋ ਪਾਣੀ ਲੱਗਣ ਨਾਲ ਕਣਕ ਦਾ ਨਾੜ ਪੁਰੀ ਤਰਾਂ ਗਲ ਜਾਂਦਾ ਹੈ,ਜੋ ਜ਼ਮੀਨ ਦੀ ਸਿਹਤ ਸੁਦਾਰਨ ਵਿੱਚ ਮਦਦ ਕਰਦਾ ਹੈ।ਉਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜੈ ਬਗੈਰ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਗਈ ਸੀ,ਜਿਸ ਤੋਂ ਔਸਤਣ 19.5 ਕੁਇੰਟਲ ਪ੍ਰਤੀ ਏਕੜ ਪੈਦਾਵਾਰ ਮਿਲੀ ਹੈ ਅਤੇ ਖੇਤ ਤਿਆਰ ਕਰਨ ਤੇ ਵੀ ਖਰਚਾ ਘੱਟ ਆਇਆ ਜਿਸ ਨਾਲ ਖੇਤੀ ਤੋਂ ਸ਼ੁੱਧ ਆਮਦਨ ਵਿੱਚ ਵਾਧਾ ਕਰਨ ਵਿੱਚ ਮਦਦ ਮਿਲੀ।ਉਨਾਂ ਦਾ ਕਹਿਣਾ ਹੈ ਕਿ ਕਮਾਦ ਦੀ ਖੋਰੀ ਵੀ ਮਲਚਰ ਮਸ਼ੀਨ ਨਾਲ ਕੁਤਰ ਕੇ ਖੇਤ ਵਿੱਚ ਹੀ ਦਬਾ ਦਿੱਤੀ ਜਾਂਦੀ ਹੈ।

-ਪਠਾਨਕੋਟ ਦੇ ਹੀਰੋਜ ਕਿਸਾਨ ਜਿਨ•ਾਂ ਨਹੀਂ ਲਗਾਈ ਨਾੜ ਨੂੰ ਅੱਗ, ਵਾਤਾਵਰਣ ਦੀ ਸੰਭਾਲ ਲਈ ਦੂਸਰੇ ਕਿਸਾਨਾਂ ਨੂੰ ਵੀ ਕਰ ਰਹੇ ਹਨ ਜਾਗਰੁਕ

ਪਿੰਡ ਝਲੋਆ ਦੇ ਨੌਜਵਾਨ ਕਿਸਾਨ ਗੌਰਵ ਕੁਮਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਦੀ ਬਿਜਾਏ ਉਲਟਾਵੀ ਹੱਲ ਜਾਂ ਤਵੀਆਂ ਨਾਲ ਖੇਤ ਵਿੱਚ ਹੀ ਮਿਲਾ ਦਿੱਤਾ ਜਾਂਦਾ ਹੈ ਜਿਸ ਨਾਲ ਖੇਤਾਂ ਵਿੱਚ ਕਿਸਾਨ ਦੇ ਮਿੱਤਰ ਗੰਡੋਇਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ ਹੈ।ਉਨਾਂ ਦਾ ਕਹਿਣਾ ਕਿ ਗੰਡੋਇਆਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਜ਼ਮੀਨ ਦੀ ਪਾਣੀ ਸੋਖਣ ਦੀ ਸ਼ਕਤੀ ਵਿੱਚ ਵਾਧਾ ਹੋਣ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਦਾਰ ਵੀ ਹੋਇਆ ਅਤੇ ਰਸਾਇਣਕ ਖਾਦਾਂ ਦੀ ਨਿਰਭਰਤਾ ਵੀ ਘਟੀ ਹੈ।

ਪਿੰਡ ਭਰਿਆਲਲਾਹੜੀ  ਦੇ ਕਿਸਾਨ ਹਰਦੀਪ ਸਿੰਘ  ਕਹਿਣਾ ਹੈ ਕਿ 3 ਸਾਲ ਤੋਂ ਕਣਕ ਅਤੇ ਝੋਹੇ ਦੀ ਰਹਿੰਦ ਖੂੰਹਦ ਨੂੰ ਕਦੇ ਅੱਗ ਨਹੀਂ ਲਗਾਈ ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਬਹੁਤ ਸੁਧਾਰ ਹੋਇਆਂ ਹੈ।ਉਨਾਂ ਦੱਸਿਆ ਕਿ ਖੇਤੀਬਾੜੀ ਮਾਹਿਰਾਂ ਦੀ ਪ੍ਰੇਰਣਾ ਸਦਕਾ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਏ ਬਗੈਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਤੀ ਗਈ ਸੀ ਜਿਸ ਔਸਤਨ 20.75 ਕੁਇੰਟਲ ਪਰਤੀ ਏਕੜ ਝਾੜ ਨਿਕਲਿਆ ਹੈ Àਤੇ ਹੁਣ ਕਣਕ ਦ ਨਾੜ ਨੂੰ ਵੀ ਖੇਤਾਂ ਵਿੱਚ ਵਾਹ ਕੇ ਝੋਨੇ ਦੀ ਸਿੱਧੀ ਬਿਜਾਈ ਕਤੀ ਜਾਵੇਗੀ ਜਿਸ ਨਾਲ ਪਾਣੀ ਦੀ ਬੱਚਤ ਦੇ ਨਾਲ ਨਾਲ ਖੇਤੀ ਲਾਗਤ ਖਰਚੇ ਗੱਟ ਕਰਨ ਵਿੱਚ ਮਦਦ ਮਿਲੇਗੀ।

ਪਿੰਡ ਭੋਆ ਦੇ ਹੀ ਨੌਜਵਾਨ ਕਿਸਾਨ ਜਸਬੀਰ ਸਿੰਘ ਦਾ ਕਹਿਣਾ ਹੈ ਕਣਕ ਦੇ ਨਾੜ ਨੂੰ ਤਵੀਆ ਨਾਲ ਵਾਹ ਕੇ ਜੰਤਰ ਬੀਜ ਦਿੱਤਾ ਜਾਂਦਾ ਹੈ ਅਤੇ ਜਦੋਂ ਜੰਤਰ 3-4 ਫੁੱਟ ਉੱਚਾ ਹੋ ਜਾਂਦਾ ਹੈ  ਤਾਂ ਕੱਦੂ ਕਰਨ ਤੋਂ ਪਹਿਲਾਂ ਤਵੀਆਂ ਨਾਲ ਵਾਹ ਕੇ ਜ਼ਮੀਨ ਵਿੱਚ ਦਬਾ ਦਿੱਤਾ ਜਾਦਾ ਹੈ,ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ ਨਾਲ ਵਾਤਾਵਰਣ ਪ੍ਰਦੂਸਿਤ ਹੋਣ ਤੋਂ ਬਚ ਜਾਂਦਾ ਹੈ।

ਪਿੰਡ ਝਾਕੋਲਾੜੀ ਨਾਲ ਸੰਬੰਧਤ ਕਿਸਾਨ ਜਗਮੋਹਣ ਕੁਮਾਰ ਦਾ ਕਹਿਣਾ ਹੈ ਕਿ ਕੱਦੂ ਸਮੇਂ ਪਾਣੀ ਘੱਟ ਰੱਖ ਕੇ ਪਲਵਰਾਈਜਿੰਗ ਰੋਲਰ / ਮਧਾਣਾ ਨਾਲ ਕੱਦੂ ਕੀਤਾ ਜਾਵੇ ਤਾਂ ਨਾੜ ਪਾਣੀ ਉੱਪਰ ਨਹੀਂ ਤਰਦਾ।ਉਨਾਂ ਦਾ ਕਹਿਣਾ ਹੈ ਕਿ ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਕੇ ਵੀ ਕੀਤਾ ਜਾ ਸਕਦਾ ਹੈ ਅਤੇ ਬਹੁਤਾ ਪਾਣੀ ਖੜਾ ਰੱਖਣ ਦੀ ਜ਼ਰੂਰਤ ਨਹੀਂ।

ਪਿੰਡ ਜਮਾਲਪੁਰ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਣ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਉਦਯੋਗੀ ਪ੍ਰਦੂਸ਼ਣ,ਦੀਵਾਲੀ ਮੌਕੇ ਆਤਿਸ਼ਬਾਜ਼ੀ ਦਾ ਪ੍ਰਦੂਸ਼ਣ,ਭਠਿਆਂ ਦਾ ਪ੍ਰਦੂਸ਼ਣ, ਸ਼ਹਿਰਾਂ ਦੀ ਰਹਿੰਦ ਖੂੰਹਦ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਵੀ ਰੋਕਣ ਦੀ ਜ਼ਰੂਰਤ ਹੈ।

LEAVE A REPLY

Please enter your comment!
Please enter your name here