ਕਰਫਿਊ ਦੀ ਉਲੰਘਣਾ ਕਰਨ ਵਾਲੇ 470 ਲੋਕਾਂ ਖਿਲਾਫ ਮਾਮਲਾ ਦਰਜ: ਐਸ.ਐਸ.ਪੀ.

ਪਠਾਨਕੋਟ (ਦ ਸਟੈਲਰ ਨਿਊਜ਼)। ਵਿਸ਼ਵ ਭਰ ਵਿੱਚ ਕੋਵਿੰਡ-19 ਦੀ ਮਹਾਂਮਰੀ (ਬਿਮਾਰੀ) ਦੇ ਚਲਦਿਆ ਜਿਲਾ ਪ੍ਰਸ਼ਾਸਨ, ਪਠਾਨਕੋਟ ਵੱਲੋਂ ਲਗਾਏ ਗਏ ਕਰਫਿਊ ਵਿੱਚ ਪੁਲਿਸ ਪ੍ਰਸਾਸਨ ਦਾ ਅਹਿਮ ਯੋਗਦਾਨ ਰਿਹਾ। ਜਿਲਾ ਪਠਾਨਕੋਟ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੂਰੇ ਕਰਫਿਓ ਦੋਰਾਨ ਕਰੀਬ 1411 ਪੁਲਿਸ ਮੁਲਾਜਮਾਂ ਵੱਲੋਂ ਪੂਰੀ ਮੁਸਤੈਦੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ। ਇਸ ਤੋਂ ਇਲਾਵਾ ਜਿਲਾ ਪਠਾਨਕੋਟ ਵਿੱਚ ਕਰਫਿਓ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ, ਵਪਾਰੀਆਂ, ਕਾਰੋਬਾਰ ਕਰਨ ਵਾਲੇ ਵਿਅਕਤੀਆਂ ਆਦਿ ਦੇ ਖਿਲਾਫ ਧਾਰਾ 188 ਭ.ਦ. ਤਹਿਤ ਅੱਜ ਤੱਕ 370 ਮੁਕੱਦਮੇ ਦਰਜ ਕੀਤੇ ਗਏ ਹਨ। ਇਹ ਮੁਕੱਦਮੇ ਉਹਨਾਂ ਵਿਅਕਤੀਆਂ ਦੇ ਖਿਲਾਫ ਦਰਜ ਕੀਤੇ ਗਏ ਹਨ। ਇਹ ਪ੍ਰਗਟਾਵਾ ਮਾਨਯੋਗ ਦੀਪਕ ਹਿਲੋਰੀ ਆਈ.ਪੀ.ਐਸ. ਐਸ.ਐਸ.ਪੀ. ਪਠਾਨਕੋਟ ਜੀ ਨੇ ਕੀਤਾ।

Advertisements

ਐਸ.ਐਸ.ਪੀ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਬਿਨਾ ਵਜਾ ਜਾਂ ਬਿਨਾ ਕਰਫਿਊ ਪਾਸ ਤੋਂ ਘਰਾਂ ਤੋਂ ਬਾਹਰ ਘੁੰਮ ਰਹੇ ਸਨ। ਉਨਾਂ ਲੋਕਾਂ ਤੇ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਜਿਨਾਂ ਵੱਲੋਂ ਕਰਫਿਓ ਦੀ ਉਲੰਘਣਾ ਕੀਤੀ ਗਈ। ਉਨਾਂ ਦੱਸਿਆ ਕਿ ਜਿਸ ਵਿਅਕਤੀ ਤੇ 188 ਭ.ਦ. ਤਹਿਤ ਜਿਸ ਵਿਅਕਤੀ ਤੇ ਮੁਕੱਦਮਾ ਦਰਜ ਹੁੰਦਾ ਹੈ, ਉਸ ਵਿਅਕਤੀ ਦਾ ਪਾਸਪੋਰਟ, ਡਰਾਇਵਿੰਗ ਲਾਇਸੰਸ ਨਹੀ ਬਣ ਸਕਦਾ, ਨਾ ਹੀ ਉਹ ਵਿਅਕਤੀ ਵਿਦੇਸ਼ ਜਾ ਸਕਦਾ ਹੈ ਅਤੇ ਨਾ ਹੀ ਉਹ ਸਰਕਾਰੀ ਨੌਕਰੀ ਕਰ ਸਕਦਾ ਹੈ। ਵਿਸ਼ੇਸ ਤੋਰ ਤੇ ਨੋਜਵਾਨ ਬੱਚੇ ਆਪਣੀ ਪੜਾਈ ਕਰਨ ਲਈ ਵਿਦੇਸ ਨਹੀ ਜਾ ਸਕਦੇ ਹਨ ਅਤੇ ਮਾਨਯੋਗ ਅਦਾਲਤ ਵੱਲੋ ਜੁਰਮਾਨੇ (ਸਜਾ ਜਾਬੀ) ਹੋਣ ਕਰਕੇ ਉਹਨਾਂ ਦਾ ਭਵਿੱਖ ਖਰਾਬ ਹੋ ਸਕਦਾ ਹੈ।

ਉਹਨਾਂ ਦੱਸਿਆ ਕਿ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਲਈ ਹਾਜਰ ਹੈ ਜਿਲਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲਗਾਏ ਗਏ ਕਰਫਿਓ ਦੋਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਿਲਾ ਪਠਾਨਕੋਟ ਵਿੱਚ 4 ਇੰਟਰ ਸਟੇਟ ਅਤੇ 2 ਇੰਟਰ ਡਿਸਟ੍ਰਿਕ ਨਾਕੇ ਲਗਾਏ ਗਏ, 7 ਤੋਂ 8 ਟੀਮਾਂ ਕਰੋਨਾ ਰਿਗਾਰਡਿੰਗ ਗਾਰਡ, 19 ਨਾਕੇ ਸਬ ਡਿਵੀਜਨ ਸਿਟੀ ਅਤੇ 23 ਪੁਲਿਸ ਨਾਕੇ ਸਬ ਡਿਵੀਜਨ ਰੁਰਲ ਇਸ ਤੋਂ ਇਲਾਵਾ ਸਬ ਡਿਵੀਜਨ ਧਾਰਕਲਾਂ  ਵਿਖੇ 21 ਨਾਕੇ ਲਗਾਏ ਗਏ। ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਰਾਤ ਅਤੇ ਦਿਨ ਦੇ ਸਮੇਂ ਕੰਮ ਕਰਨ ਲਈ 3 ਟੀਮਾਂ ਅਤੇ ਪ੍ਰਤੀਦਿਨ ਮੈਡੀਕਲ ਜਾਂਚ ਦੋਰਾਨ ਡਿਊਟੀ ਦੇਣ ਲਈ ਵੀ 3 ਟੀਮਾਂ ਬਣਾਈਆਂ ਗਈਆਂ ਸਨ। ਉਹਨਾਂ ਦੱਸਿਆ ਕਿ ਰਾਤ ਅਤੇ ਦਿਨ ਲਈ 7 ਟੀਮਾਂ ਕਿਓ.ਆਰ.ਟੀਸ, 15 ਟੀਮਾਂ ਵੱਖ ਵੱਖ ਦਾਨਾ ਮੰਡੀਆਂ ਵਿੱਚ,1 ਟੀਮ ਫਲੈਗ ਮਾਰਚ ਲਈ,1 ਟੀਮ ਕਰੋਨਾ ਕੰਟਰੋਲ ਰੂਮ ਲਈ,1 ਟੀਮ ਸੀ.ਪੀ.ਆਰ.ਸੀ. ਸੇਂਟਰਲ ਡਾਇੱਲ 112 ਲਈ, 2 ਟੀਮਾਂ ਵਿਦੇਸਾਂ ਤੋਂ ਯਾਤਰਾ ਕਰ ਕੇ ਵਾਪਿਸ ਆ ਰਹੇ ਲੋਕਾਂ ਲਈ,3 ਟੀਮਾਂ ਲੋਕਾਂ ਨੂੰ ਲੰਗਰ ਵੰਡਣ ਲਈ ਅਤੇ 19 ਟੀਮਾਂ ਪੀ.ਸੀ.ਆਰ. ਦਿਨ ਅਤੇ ਰਾਤ ਲਈ ਬਣਾਈਆਂ ਗਈਆ ਸਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲਾ ਪਠਾਨਕੋਟ ਵਿੱਚ ਉਨਾਂ ਦੀ ਨਿਗਰਾਨੀ ਵਿੱਚ 4 ਐਸ.ਪੀ.,11 ਡੀ.ਐਸ.ਪੀ., 10 ਇੰਸਪੈਕਟਰ, 81 ਐਨ.ਜੀ.ਓ., 964 ਈ.ਪੀ.ਓ. ਅਤੇ 340 ਪੀ.ਐਚ.ਜੀ. ਦੇ ਮੁਲਾਜਮਾਂ ਵੱਲੋਂ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਅਤੇ ਨਿਸਟਾ ਨਾਲ ਨਿਭਾਈਆਂ ਹਨ।

ਐਸ.ਐਸ.ਪੀ. ਪਠਾਨਕੋਟ ਨੇ ਜਿਲਾ ਪਠਾਨਕੋਟ ਦੇ ਸਮੂਹ ਨਿਵਾਸੀਆਂ ਨੂੰ ਬਿਨਾ ਵਜਾਂ ਘਰੋ ਬਾਹਰ ਨਾ ਨਿਕਲਣ ਦੀ ਅਤੇ ਜਦ ਤੱਕ ਲਾੱਕ ਡਾਊਣ ਹੈ ਬਿਨਾ ਕਰਫਿਊ ਪਾਸ ਜਿਲੇ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੈ ਅਤੇ ਐਸ.ਐਸ.ਪੀ. ਸਾਹਿਬ ਵੱਲੋਂ ਪਠਾਨਕੋਟ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ-ਆਪਣੇ ਘਰਾਂ ਵਿੱਚ ਰਹਿਕੇ ਆਪਣੇ ਆਪ ਨੂੰ ਸਮਾਜ ਅਤੇ ਦੇਸ਼ ਨੂੰ ਬਚਾਉ।

LEAVE A REPLY

Please enter your comment!
Please enter your name here