
ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਵੀਰਵਾਰ ਨੂੰ 2 ਮਾਮਲੇ ਕਰੋਨਾ ਪਾਜੀਟਿਵ ਦੇ ਸਾਹਮਣੇ ਆਏ ਹਨ ਜਿਨਾਂ ਵਿੱਚੋਂ ਇੱਕ ਵਿਅਕਤੀ ਵਿਦੇਸ ਤੋਂ ਆਇਆ ਹੈ ਅਤੇ ਦੂਸਰਾ ਪਠਾਨਕੋਟ ਸਿਟੀ ਦਾ ਹੀ ਰਹਿਣ ਵਾਲਾ ਹੈ ਅਤੇ ਫਾਸਟ ਫੂਡ ਦਾ ਕੰਮ ਕਰਦਾ ਸੀ ਲਾੱਕ ਡਾਊਣ ਦੇ ਚਲਦਿਆ ਪਿਛਲੇ ਲੰਮੇ ਸਮੇਂ ਤੋਂ ਫਾਸਟ ਫੂਡ ਦਾ ਕੰਮ ਬੰਦ ਰੱਖਿਆ ਹੋਇਆ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਅੱਜ ਮਿਲੇ ਦੋ ਕਰੋਨਾ ਪਾਜੀਟਿਵ ਲੋਕਾਂ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ ਅਤੇ ਉਨ•ਾਂ ਦਾ ਇਲਾਜ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਪਿਛਲੇ ਦਿਨਾਂ ਦੋਰਾਨ ਤਿੰਨ ਲੋਕ ਵਿਦੇਸ ਤੋਂ ਆਏ ਸਨ ਜਿਨਾਂ ਨੂੰ ਜਿਲਾ ਪ੍ਰਸਾਸਨ ਵੱਲੋਂ ਵੱਖ ਵੱਖ ਸਥਾਨਾਂ ਤੇ ਕੋਰਿਨਟਾਈਨ ਕੀਤਾ ਗਿਆ ਸੀ ਅਤੇ ਇਸ ਕਾਰਵਾਈ ਦੋਰਾਨ ਹੀ ਉਹਨਾਂ ਦੀ ਸੈਂਪਲਿੰਗ ਕੀਤੀ ਗਈ ਸੀ ਜਿਨਾਂ ਵਿੱਚੋਂ 1 ਵਿਅਕਤੀ ਕਰੋਨਾ ਪਾਜੀਟਿਵ ਅਤੇ 2 ਲੋਕ ਕਰੋਨਾ ਨੈਗੇਟਿਵ ਆਏ ਹਨ। ਇਸ ਤੋਂ ਇਲਾਵਾ ਇੱਕ ਵਿਅਕਤੀ ਜੋ ਕਿ ਸਿਟੀ ਪਠਾਨਕੋਟ ਦਾ ਹੀ ਰਹਿਣ ਵਾਲਾ ਹੈ ਅਤੇ ਪਠਾਨਕੋਟ ਵਿਖੇ ਹੀ ਫਾਸਟ ਫੂਡ ਦਾ ਕੰਮ ਕਰਦਾ ਸੀ ਪਰ ਲਾੱਕ ਡਾਊਣ ਦੋਰਾਨ ਕੰਮਕਾਜ ਪੂਰੀ ਤਰਾਂ ਨਾਲ ਬੰਦ ਸੀ।
ਪਿਛਲੇ ਦਿਨਾਂ ਦੋਰਾਨ ਫਿਰ ਤੋਂ ਇਹ ਵਿਅਕਤੀ ਫਾਸਟ ਫੂਡ ਦਾ ਕੰਮ ਚਲਾਉਂਣਾ ਚਾਹੁੰਦਾ ਸੀ ਜਿਸ ਲਈ ਮੈਡੀਕਲ ਕਰਵਾਉਂਣਾ ਬਹੁਤ ਜਰੂਰੀ ਸੀ। ਜਦੋਂ ਇਸ ਵਿਅਕਤੀ ਦਾ ਮੈਡੀਕਲ ਕਰਵਾਇਆ ਗਿਆ ਤਾਂ ਇਸ ਦਾ ਕਰੋਨਾ ਟੈਸਟ ਪਾਜੀਟਿਵ ਆਇਆ। ਉਹਨਾਂ ਦੱਸਿਆ ਕਿ ਭਾਵੇ ਇਸ ਵਿਅਕਤੀ ਨੂੰ ਕਰੋਨਾ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਪਰ ਇਲਾਜ ਲਈ ਇਸ ਵਿਅਕਤੀ ਨੂੰ ਵੀ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਵਧਾਨੀ ਦੀ ਬਹੁਤ ਜਿਆਦਾ ਲੋੜ ਹੈ ਘਰਾਂ ਅੰਦਰ ਰਹੋ, ਮਾਸਕ ਪਾਓ ਅਤੇ ਸੋਸ਼ਲ ਡਿਸਟੈਂਸ ਦੀ ਪੂਰੀ ਤਰਾਂ ਨਾਲ ਪਾਲਣਾ ਕਰੋਂ ਤਾਂ ਹੀ ਅਸੀਂ ਪੂਰੀ ਤਰਾਂ ਨਾਲ ਕਰੋਨਾ ਵਾਈਰਸ ਤੋਂ ਬਚ ਸਕਾਂਗੇ।











