ਸਿਹਤ ਵਿਭਾਗ ਨੇ ਲੋਕਾਂ ਨੂੰ ਤੰਬਾਕੂ ਦੇ ਬੂਰੇ ਪ੍ਰਭਾਵਾਂ ਸੰਬੰਧੀ ਕਰਵਾਇਆ ਜਾਗਰੂਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਤੰਬਾਕੂ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਵੱਲੋ ਲੋਕਾਂ ਵਿਚ ਤੰਬਕੂ ਨੋਸ਼ੀ ਦੇ ਬੂਰੇ ਪ੍ਰਭਾਵਾਂ ਸਬੰਧੀ ਜਾਗਰੂਕਤਾਂ ਅਤੇ ਕੋਟਪਾ ਐਕਟ 2003 ਦੀਆਂ ਹਦਾਇਤਾਂ ਦੀ ਪਾਲਣਾ ਸਬੰਧੀ ਸਿਵਲ ਸਰਜਨ ਡਾ.ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾਂ ਸਿਹਤ ਅਫਸਰ ਡਾ ਸਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਤੰਬਾਕੂ ਦੀਆਂ ਦੁਕਾਨਾ ਤੇ ਦਸਤਕ ਦੇ ਕੇ ਲੋਕਾਂ ਵਿਚ ਸੁਨੇਹਾਂ ਦਿੱਤਾ ।

Advertisements

ਮੀਡੀਆ ਨਾਲ ਜਾਣਕਾਰੀ ਸਾਝੀ ਕਰਦਿਆ ਜਿਲਾਂ ਸਿਹਤ ਅਫਸਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚਲਦਿਆ ਤੰਬਾਕੂ ਦਾ ਸੇਵਨ ਕਰਨਾ ਬਹੁਤ ਹਾਨੀ ਕਾਰਕ ਹੈ ਗੁਟਾਕਾ ਜਾਂ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਆਕਤੀ ਅਕਸਰ ਸੜਕ ਜਾ ਜਨਤਕ ਥਾਂਵਾ ਤੇ ਥੁੱਕ ਦਿੰਦੇ ਹਨ ਜਿਸ ਨਾਲ ਲਾਗ ਫੈਲਣ  ਦਾ ਖਤਰਾ ਵੱਧ ਜਾਦਾ ਹੈ ਸਰਕਾਰ ਵੱਲੋ ਇਸ ਸਮੇ ਜਿਥੇ ਸਮਾਜਿਕ ਦੂਰੀ ਮੂੰਹ ਤੇ ਮਸਿਕ ਲਗਾਉਣ ਦਾ ਹਦਾਇਤ ਕੀਤੀ ਹੈ ਉਥੇ ਜਨਤਕ ਥਾਵਾਂ ਤੇ ਥੁੱਕਣ ਵਾਲੇ ਵਿਅਕਤੀ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾਦਾ ਹੈ ।

ਜਿਲਾਂ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਤੰਬਕੂ ਦੇ ਸੇਵਨ ਨਾਲ ਕਈ ਤਰਾਂ ਦੇ ਕੈਸਰ ਤਪਦਿਕ ਫੇਫੜਿਆ ਅਤੇ ਗੁਰਦਿਆ ਦੀਆਂ ਬਿਮਾਰੀ ਹੋ ਜਾਦੀਆਂ ਹਨ । ਇਸ ਤੋ ਬਚਣ ਲਈ ਸਾਨੂੰ ਤੰਬਾਕੂ ਦਾ ਸੇਵਨ ਨਹੀ ਕਰਨਾ ਚਾਹੀਦਾ । ਉਹਨਾਂ ਤੰਬਾਕੂ ਵਿਕਰੇਤਾ ਨੂੰ ਕੋਟਪਾ ਐਕਟ ਦੇ ਤਹਿਤ ਡਿਸਪਲੇਅ ਕਰਨ ਬਾਰੇ ਵੀ ਦੱਸਿਆ । ਇਸ ਮੋਕੇ ਫੂਡ ਅਫਸਰ ਰਮਨ ਵਿਰਦੀ  , ਹਰਰੂਪ ਕੁਮਾਰ , ਨਸੀਬ ਚੰਦ , ਰਾਮ ਲੁਭਾਇਆ ਅਤੇ ਅਸ਼ੋਕ ਕੁਮਾਰ ਹਾਜਰ ਸੀ।

LEAVE A REPLY

Please enter your comment!
Please enter your name here