ਮਾਊਂਟੇਨ ਸਟਰਾਈਕਰਜ਼ ਕਲੱਬ ਨੇ ਮਨਾਇਆ ਵਿਸ਼ਵ ਬਾਈਸਾਇਕਲ ਦਿਵਸ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਾਊਂਟੇਨ ਸਟਰਾਈਕਰਜ ਕਲੱਬ ਹੁਸ਼ਿਆਰਪੁਰ ਵਲੋਂ ਵਰਲਡ ਸਾਇਕਲ ਡੇ ਮਨਾਇਆ ਗਿਆ। ਉੱਘੇ ਸਾਇਕਲਿਸਟ ਤੇ ਹੁਸ਼ਿਆਰਪੁਰ ਮਿਊਂਸਪਲ ਕਾਰਪੋਰੇਸ਼ਨ ਦੇ ਬ੍ਰਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਦੀ ਅਗਵਾਈ ਵਿੱਚ ਸਵੇਰੇ 6 ਵਜੇ ਗ੍ਰੀਨ ਵਿਊ ਪਾਰਕ ਤੋਂ ਸਾਇਕਲ ਰੈਲੀ ਆਰੰਭ ਹੋਈ। ਲੋਕਾਂ ਨੂੰ ਤੰਦਰੁਸਤ ਰਹਿਣ ਲਈ ਸਾਇਕਲਿੰਗ ਕਰਨ ਲਈ ਪ੍ਰੇਰਦੀ ਹੋਈ ਸ਼ਹਿਰ ਦੇ ਵੱਖ-ਵੱਖ ਬਜਾਰਾਂ ਤੇ ਪਿੰਡਾਂ ਚ ਘੁੰਮਦੀ ਹੋਈ 25 ਕਿਲੋਮੀਟਰ ਦਾ ਸਫਰ ਕਰਕੇ ਸਮਾਪਤ ਹੋਈ।

Advertisements

ਇਸ ਸਮੇਂ ਗੱਲਬਾਤ ਕਰਦਿਆਂ ਬਲਰਾਜ ਚੌਹਾਨ ਨੇ ਦੱਸਿਆ ਕਿ ਇਸ ਰੈਲੀ ਵਿੱਚ ਨੌਜਵਾਨ ਲੜਕੇ-ਲੜਕੀਆਂ, ਬੈਂਕ ਮੈਨੇਜਰ ਪ੍ਰਿੰਸੀਪਲ ਆਦਿ ਹਰ ਵਰਗ ਦੇ ਸਾਇਕਲਿਸਟਾਂ ਨੇ ਭਾਗ ਲਿਆ ਉਹਨਾਂ ਕਿਹਾ ਕਿ ਅਜੋਕੇ ਸਮੇਂ ਚ ਅਸੀਂ ਕੰਮਾਂ ਕਾਰਾਂ ਚ ਫਸ ਕੇ ਰਹਿ ਗਏ ਹਾਂ ਸਾਨੂੰ ਨਿਰੋਗ ਰਹਿਣ ਲਈ ਟਾਇਮ ਕੱਢ ਕੇ ਰੋਜਾਨਾਂ ਸਾਇਕਲਿੰਗ ਕਰਨੀ ਚਾਹੀਦੀ ਹੈ ਉਨਾਂ ਦੱਸਿਆਂ ਕਿ ਕੁਝ ਕ ਸਮੇਂ ਚ ਸਾਇਕਲਿੰਗ ਪ੍ਰਤੀ ਲੋਕਾਂ ਚ ਕਾਫੀ ਜਾਗਰਤੀ ਆਈ ਹੈ।

ਇਸ ਮੌਕੇ ਤੇ ਪ੍ਰਿੰਸੀਪਲ ਬਬਿਤਾ ਨੇ ਕਿਹਾ ਕਿ ਹੁਣ ਔਰਤਾਂ ਵੀ ਸਾਇਕਲਿੰਗ ਲਈ ਉਤਸ਼ਾਹਿਤ ਹਨ। ਉਹਨਾਂ ਕਿਹਾ ਕਿ ਸਾਡੇ ਸ਼ਹਿਰ ਵਿੱਚ ਕਾਫੀ ਔਰਤਾਂ ਸਾਇਕਿਲ ਚਲਾ ਰਹੀਆਂ ਹਨ ਜੋਕਿ ਆਪਣੇ ਆਪ ਵਿੱਚ ਹੀ ਤੰਦਰੁਸਤ ਰਹਿਣ ਦਾ ਇੱਕ ਸਾਧਨ ਹੈ। ਬੈਂਕ ਮੈਨੇਜਰ ਹਰਿੰਦਰ ਸੈਣੀ ਨੇ ਕਿਹਾ ਕਿ ਬੈਂਕ ਜਾਣ ਤੋਂ ਪਹਿਲਾਂ ਗਰੁੱਪ ਨਾਲ ਉਹ ਰੋਜਾਨਾ 20 ਤੋਂ 40 ਕਿਲੋਮੀਟਰ ਦੇ ਕਰੀਬ ਸਾਇਕਲਿੰਗ ਕਰਦੀ ਹਨ। ਇਸ ਮੌਕੇ ਤੇ ਰਾਜਿੰਦਰ ਸਿੰਘ ਮਾਣਕੂ, ਗੁਰਜੀਤ ਸਿੰਘ ਨੀਲਾ ਨਲੋਆ, ਮੈਡਮ ਹਰਪ੍ਰੀਤ ਮਾਣਕੂ, ਮੈਡਮ ਸੰਦੀਪ, ਮੈਡਮ ਨੋਬਲ, ਮੈਨੇਜਰ ਇਕਬਾਲ ਸਿੰਘ, ਵਿਨੇ ਰਾਣਾ, ਸੁਖਰਾਜ ਸਿੰਘ ਚੌਹਾਨ , ਹਰਜਿੰਦਰ ਸਿੰਘ, ਹਰੀਓਮ ਆਦਿ ਹਾਜਰ ਸਨ।

LEAVE A REPLY

Please enter your comment!
Please enter your name here