ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ 7 ਪਾਜੀਟਿਵ ਮਰੀਜਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਭੇਜਿਆ ਘਰ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਸਾਡਾ ਇੱਕ ਹੀ ਉਦੇਸ਼ ਹੈ ਕਿ ਕਰੋਨਾ ਵਾਈਰਸ ਬੀਮਾਰੀ ਤੇ ਫਤਿਹ ਪਾਈ ਜਾਏ, ਜਿਸ ਦੇ ਚਲਦਿਆਂ ਅੱਜ ਜਿਲਾ ਪਠਾਨਕੋਟ ਆਈਸੋਲੇਸ਼ਨ ਹਸਪਤਾਲ ਜੋ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਬਣਾਇਆ ਗਿਆ ਹੈ ਤੋਂ 7 ਲੋਕ ਜਿਨਾਂ ਨੂੰ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧੀਨ ਅੱਜ ਨਿਰਧਾਰਤ ਸਮਾਂ ਪੂਰਾ ਕਰਨ ਤੋਂ ਬਾਅਦ ਆਪਣੇ ਘਰਾਂ ਲਈ ਰਵਾਨਾ ਕੀਤਾ। ਇਹ ਪ੍ਰਗਟਾਵਾ ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਅੱਜ 7 ਲੋਕਾਂ ਦੇ ਘਰ ਜਾਣ ਨਾਲ ਜਿਲਾ ਪਠਾਨਕੋਟ ਵਿੱਚ ਹੁਣ ਤੱਕ 50 ਲੋਕ ਕਰੋਨਾ ਵਾਈਰਸ ਤੋਂ ਰਿਕਵਰ ਹੋ ਚੁੱਕੇ ਹਨ।

Advertisements

ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ ਅੱਜ ਜਿਨਾਂ ਲੋਕਾਂ ਨੂੰ ਘਰ•ਾਂ ਨੂੰ ਭੇਜਿਆ ਗਿਆ ਹੈ ਉਹਨਾਂ ਵਿੱਚੋਂ 4 ਲੋਕ ਸਲਾਰੀਆਂ ਨਗਰ, 2 ਲੋਕ ਅੰਦਰੂਨ ਬਾਜਾਰ ਅਤੇ ਇੱਕ ਵਿਅਕਤੀ ਓੁਬਰਾਏ ਮੁਹੱਲੇ ਦਾ ਰਹਿਣ ਵਾਲੇ ਹੈ। ਉਹਨਾਂ ਦੱਸਿਆ ਕਿ ਅੱਜ ਘਰਾਂ ਨੂੰ ਭੇਜੇ ਗਏ 7 ਲੋਕਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਸੀ ਤੱਦ ਹੀ ਉਹਨਾਂ ਵੱਲੋਂ ਕਰੋਨਾ ਵਾਈਰਸ ਤੇ ਫਤਿਹ ਪਾਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਦੇਸ ਹੈ ਮਿਸ਼ਨ ਫਤਿਹ ਕਿ ਹਰ ਤਰਾਂ ਨਾਲ ਕਰੋਨਾ ਵਾਈਰਸ ਬੀਮਾਰੀ ਦਾ ਮਿਸ਼ਨ ਫਤਿਹ ਕੀਤਾ ਜਾਵੇ ਅਤੇ ਪੰਜਾਬ ਵਿੱਚੋਂ ਇਸ ਬੀਮਾਰੀ ਦਾ ਖਾਤਮਾ ਕੀਤਾ ਜਾਵੇ।

ਉਹਨਾਂ ਕਿਹਾ ਕਿ ਜਦੋਂ ਤੱਕ ਅਸੀਂ ਜਾਗਰੁਕ ਨਹੀਂ ਹੋਵਾਂਗੇ ਤੱਦ ਤੱਕ ਅਸੀਂ ਕਰੋਨਾ ਬੀਮਾਰੀ ਤੋਂ ਮੁਕਤੀ ਨਹੀਂ ਪਾ ਸਕਦੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਘਰ ਤੋਂ ਬਾਹਰ ਨਿਕਲਣ ਲੱਗਿਆਂ ਮਾਸਕ ਦਾ ਪ੍ਰਯੋਗ ਕਰੋ, ਵਾਰ ਵਾਰ ਹੱਥਾਂ ਨੂੰ ਸਾਬਣ ਨਾਲ ਧੋਵੋਂ ਅਤੇ ਅਗਰ ਸਾਬਣ ਨਾ ਹੋਵੇ ਤਾਂ ਹੱਥਾਂ ਨੂੰ ਸੈਨੀਟਾਈਜ ਕਰੋ। ਉਨਾਂ ਕਿਹਾ ਕਿ ਇਸ ਮਿਸ਼ਨ ਵਿੱਚ ਸਭ ਤੋਂ ਜਰੂਰੀ ਹੈ ਕਿ ਸੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ। ਉਹਨਾਂ ਕਿਹਾ ਕਿ ਪਰਿਵਾਰ ਦੀ ਸੁਰੱਖਿਆ ਸਭ ਤੋਂ ਵੱਡੀ ਸੁਰੱਖਿਆ ਹੈ ਅਗਰ ਅਸੀਂ ਆਪਣੇ ਅਧਿਕਾਰਾਂ ਦੇ ਨਾਲ ਨਾਲ ਆਪਣੇ ਫਰਜਾਂ ਜਾਂ ਜਿਮੇਵਾਰੀਆਂ ਨੂੰ ਵੀ ਸਮਝਣ ਲੱਗਾਂਗੇ ਤੱਦ ਹੀ ਕਰੋਨਾ ਵਾਈਰਸ ਦੀ ਬੀਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here