ਡਾ. ਦਿਲਬਾਗ ਰਾਏ ਬਣੇ ਪੰਜਾਬ ਭਾਜਪਾ ਦੇ ਕਮੇਟੀ ਮੈਂਬਰ, ਵਰਕਰਾਂ ‘ਚ ਖੁਸ਼ੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਭਾਜਪਾ ਪੰਜਾਬ ਵਲੋਂ ਕੋਮੀ ਭਾਜਪਾ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਨੂੰ ਪੰਜਾਬ ਭਾਜਪਾ ਦੇ ਅਨੁਸ਼ਾਸ਼ਨੀ ਕਮੇਟੀ ਦੇ ਮੈਂਬਰ ਨਿਯੁਕਤ ਕਰਨ ਤੇ ਭਾਜਪਾ ਮੰਡਲ ਕੋਟ ਫਤੂਹੀ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਉਹਨਾਂ ਸਨਮਾਨ ਕਰਦੇ ਹੋਏ ਮੰਡਲ ਕੋਟ ਫਤੂਹੀ ਦੇ ਪ੍ਰਧਾਨ ਤਰੁਣ ਅਰੋੜਾ,  ਭਾਜਪਾ ਦੇ ਸੀਨੀਅਰ ਆਗੂ ਸੰਜੀਵ ਪੰਚਨੰਗਲ,  ਅਨਹਾਣਾ ਕਲਾਂ ਦੇ ਮੰਡਲ ਪ੍ਰਧਾਨ ਹਰਦੀਪ ਸਿੰਘ ਲੌਂਗੀਆ, ਕੋਟ ਫਤੂਹੀ ਦੇ ਜਰਨਲ ਸੈਕਟਰੀ ਹਾਰਬਲਾਸ ਥਿੰਦਾ ਮੌਜੂਦ ਸਨ। ਇਸ ਮੌਕੇ ਤੇ ਮੰਡਲ ਪ੍ਰਧਾਨ ਤਰੁਣ ਅਰੋੜਾ ਨੇ ਦੱਸਿਆ ਕਿ ਭਾਜਪਾ ਚ ਹਰ ਵਰਕਰ ਨੂੰ ਪੂਰਾ ਮਾਨ ਸਨਮਾਨ ਮਿਲਦਾ ਹੈ।

Advertisements

ਪੰਜਾਬ ਭਾਜਪਾ ਵਲੋਂ ਹਲਕਾ ਚੱਬੇਵਾਲ ਵਿੱਚ ਭਾਜਪਾ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਦੀ ਪੰਜਾਬ ਵਿੱਚ ਜੋ ਨਿਯੁਕਤੀ ਕੀਤੀ ਹੈ ਉਸ ਨਾਲ ਭਾਜਪਾ ਨੂੰ ਹੋਰ ਵੀ ਮਜਬੂਤੀ ਮਿਲੇਗੀ ਤੇ ਵਰਕਰਾਂ ਦਾ ਹੌਂਸਲਾ ਵੀ ਵਧੇਗਾ। ਭਾਜਪਾ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਬਹੁਤ ਸਮੇਂ ਤੋਂ ਭਾਜਪਾ ਚ ਲੋਕਾਂ ਦੀ ਸੇਵਾ ਕਰ ਰਹੇ ਨੇ ਇਸ ਨਾਲ ਪਾਰਟੀ ਚ ਹੋਰ ਵੀ ਮਜਬੂਤੀ ਆਵੇਗੀ। ਇਸ ਮੌਕੇ ਤੇ ਡਾ. ਦਿਲਬਾਗ ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਜੋ ਜਿੰਮੇਦਾਰੀ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਮਿਹਨਤ ਤੇ ਈਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਸੇਵਾ ਕਰਣਗੇ। ਇਸ ਮੌਕੇ ਤੇ ਉਹਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ,  ਭਾਰਤ ਸਰਕਾਰ ਦੇ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੈਬਿਨੇਟ ਮੰਤਰੀ ਤੀਕਸ਼ਨ ਸੂਦ ਤੇ ਸੁਭਾਸ਼ ਸ਼ਰਮਾ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here