ਅੱਜ ਜਿਲੇ ਵਿੱਚ 2 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕੋਰੋਨਾ ਪਾਜੀਟਿਵ

ਪਠਾਨਕੋਟ (ਦ ਸਟੈਲਰ ਨਿਊਜ਼)। ਅੱਜ ਐਤਵਾਰ ਨੂੰ ਜਿਲਾ ਪਠਾਨਕੋਟ ਵਿੱਚ 2 ਹੋਰ ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਉਂਣ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 88 ਹੋ ਗਈ ਹੈ, ਪਰ ਇੱਥੇ ਚੰਗੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਵੱਲ ਜਿਲਾ ਪਠਾਨਕੋਟ ਦੇ ਕਦਮ ਵੱਧ ਰਹੇ ਹਨ ਅਤੇ ਅੱਜ 7 ਲੋਕਾਂ ਦੇ ਕਰੋਨਾ ਰੀਕਵਰ ਕਰਨ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਰਿਕਵਰ ਕਰਨ ਵਾਲਿਆਂ ਦੀ ਸੰਖਿਆ 50 ਹੋ ਗਈ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਕਰੋਨਾ ਤੇ ਫਤਿਹ ਪਾਉਂਣ ਲਈ ਹਰੇਕ ਵਿਅਕਤੀ ਆਪਣੀ ਜਿਮ•ੇਦਾਰੀ ਸਮਝੇ ਅਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੇ।

Advertisements

ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਦੋ ਦਿਨ ਪਹਿਲਾ ਮਾਰਕਿਟ ਕਮੇਟੀ ਪਠਾਨਕੋਟ ਵੱਲੋਂ ਸਬਜੀ ਮੰਡੀ ਵਿੱਚ ਕੈਂਪ ਲਗਾਇਆ ਗਿਆ ਸੀ ਜਿਸ ਦੋਰਾਨ ਸਬਜੀ ਮੰਡੀ ਵਿੱਚ ਫੜੀ ਲਗਾਉਂਣ ਵਾਲੇ ਲੋਕਾਂ ਦੀ ਸੇਂਪਲਿੰਗ ਕੀਤੀ ਗਈ ਸੀ ਜਿਨਾਂ ਲੋਕਾਂ ਵਿੱਚੋਂ ਦੋ ਲੋਕਾਂ ਨੂੰ ਕਰੋਨਾ ਦੇ ਲੱਛਣ ਸਨ ਜਿਨਾਂ ਦੀ ਅੱਜ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਉਹਨਾਂ ਦੱਸਿਆ ਕਿ ਜਿਨਾਂ ਦੋ ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਇੱਕ ਮੀਰਪੁਰ ਕਾਲੋਨੀ ਅਤੇ ਦੂਸਰਾ ਵਿਅਕਤੀ ਮਾਡਲ ਟਾਊਣ ਪਠਾਨਕੋਟ ਦਾ ਰਹਿਣ ਵਾਲਾ ਹੈ। ਉਹਨਾਂ ਦੱਸਿਆ ਕਿ ਵੱਖ ਵੱਖ ਟੀਮਾਂ ਵੱਲੋਂ ਇਨਾ ਦੋਨੋਂ ਕਰੋਨਾ ਪਾਜੀਟਿਵ ਲੋਕਾਂ ਦੀ ਸੰਪਰਕ ਲੋਕਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਇਨਾਂ ਦੇ ਸੰਪਰਕ ਲੋਕਾਂ ਦੀ ਵੀ ਸੈਂਪਲਿੰਗ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਹੁਣ ਜਿਲਾ ਪਠਾਨਕੋਟ ਵਿੱਚ ਕੁਲ ਕੇਸ 88 ਹੋ ਗਏ ਹਨ ਜਿਨਾਂ ਵਿੱਚੋਂ 50 ਲੋਕ ਪੰਜਾਬ ਸਰਕਾਰ ਦੀ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਹਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 34 ਕੇਸ ਕਰੋਨਾ ਪਾਜੀਟਿਵ ਹਨ ਅਤੇ ਹੁਣ ਤੱਕ 4 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਅਧੀਨ ਜਿਲਾ ਪਠਾਨਕੋਟ ਵਿੱਚ ਬਹੁਤ ਹੀ ਸਾਵਧਾਨੀ ਨਾਲ ਵੱਖ ਵੱਖ ਟੀਮਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਕਿਸੇ ਵੀ ਨਾਗਰਿਕ ਦੇ ਕਰੋਨਾ ਪਾਜੀਟਿਵ ਆਉਂਣ ਤੋਂ ਪਹਿਲਾ ਉਸ ਵਿਅਕਤੀ ਦੀ ਸੰਪਰਕ ਹਿਸਟਰੀ ਲੱਭੀ ਜਾਂਦੀ ਹੈ ਅਤੇ ਉਹਨਾ ਸਾਰੇ ਲੋਕਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ ਤਾਂ ਜੋ ਕਰੋਨਾ ਦੀ ਵੱਧਦੀ ਲੜੀ ਨੂੰ ਤੋੜਿਆ ਜਾ ਸਕੇ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਦੇਸ ਹੈ ਮਿਸ਼ਨ ਫਤਿਹ ਅਤੇ ਅਸੀਂ ਤੱਦ ਹੀ ਇਸ ਮਿਸ਼ਨ ਵਿੱਚ ਕਾਮਯਾਬ ਹੋ ਸਕਦੇ ਹਾਂ ਅਗਰ ਅਸੀਂ ਪੰਜਾਬ ਸਰਕਾਰ ਦੀ ਅਡਵਾਈਜਰੀ ਤੇ ਅਮਲ ਕਰਦੇ ਹਾਂ। ਉਹਨਾ ਕਿਹਾ ਕਿ ਘਰ ਤੋਂ ਬਾਹਰ ਬਿਨਾਂ ਮਾਸਕ ਤੋਂ ਨਾ ਨਿਕਲੋ, ਘਰ ਤੋਂ ਬਾਹਰ ਕਿਸੇ ਵੀ ਚੀਜ ਨੂੰ ਸੁਹਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਧੋਵੇ ਅਤੇ ਸੋਸਲ ਡਿਸਟੈਂਸ ਬਣਾਈ ਰੱਖੋਂ। ਉਹਨਾਂ ਕਿਹਾ ਕਿ ਅਸੀਂ ਕਰੋਨਾ ਬੀਮਾਰੀ ਤੇ ਫਤਿਹ ਪ੍ਰਾਪਤ ਕਰਨੀ ਹੈ ਅਤੇ ਇਸ ਕਾਰਜ ਲਈ ਜਨਤਾ ਦਾ ਸਹਿਯੋਗ ਅਤਿ ਜਰੂਰੀ ਹੋ ਜਾਂਦਾ ਹੈ। ਉਹਨਾਂ ਜਿਲਾ ਪਠਾਨਕੋਟ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰਾ ਦੀ ਬੀਮਾਰੀ ਦੇ ਲੱਛਣ ਹੋਣ ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਸਥਾਪਤ ਕੀਤਾ ਜਾਵੇ ਤਾਂ ਜੋ ਬੀਮਾਰੀ ਨੂੰ ਅਗਲਾ ਕਦਮ ਪੁੱਟਣ ਤੋਂ ਪਹਿਲਾ ਹੀ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਡੀ ਥੋੜੀ ਜਿਨੀ ਲਾਪਰਵਾਹੀ ਦੇ ਨਤੀਜੇ ਜਿਆਦਾ ਵਾਰ ਭਿਆਨਕ ਨਿਕਲਦੇ ਹਨ। ਅਸੀਂ ਕਿਸੇ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਜਦੋਂ ਤੱਕ ਬੀਮਾਰੀ ਦਾ ਪਤਾ ਲੱਗਦਾ ਹੈ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਉਹਨਾਂ ਕਿਹਾ ਕਿ ਆਓ ਸਾਰੇ ਮਿਲ ਕੇ ਪੰਜਾਬ ਸਰਕਾਰ ਦੇ ਮਿਸ਼ਨ ਨੂੰ ਫਤਿਹ ਕਰੀਏ ਅਤੇ ਕਰੋਨਾ ਬੀਮਾਰੀ ਤੇ ਕਾਬੂ ਪਾਈਏ।

LEAVE A REPLY

Please enter your comment!
Please enter your name here