ਫ੍ਰੀ ਸਿਲਾਈ ਸਿਖਲਾਈ ਸੈਂਟਰ ਦੇ ਦੂਜੇ ਵਰ੍ਹੇ ਦੀ ਸ਼ੁਰੂਆਤ ਮੌਕੇ ਇਨਾਮ ਵੰਡ ਸਮਾਰੋਹ

lion
ਹੁਸ਼ਿਆਰਪੁਰ 13 ਸੰਤਬਰ: ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਦੁਆਰਾ ਚਲਾਏ ਜਾ ਰਿਹੇ ਪਿੰਡ ਅਰਨਿਆਲਾ ਸ਼ਾਹਪੁਰ ਵਿਖੇ ਫ੍ਰੀ ਸਿਲਾਈ ਸਿਖਲਾਈ ਸੈਂਟਰ ਦਾ ਇੱਕ ਵਰ੍ਹਾ ਸਫਲਤਾਪੂਰਨ ਪੂਰਾ ਹੋਇਆ। ਪਿਛਲੇ ਸਾਲ ਪਿੰਡ ਦੀ ਪੰਚਾਇਤ ਦੁਆਰਾ ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਨੂੰ ਸਹਿਯੋਗ ਦਿੰਦੇ ਹੋਏ ਸਿਲਾਈ ਸੈਂਟਰ ਲਈ ਪਿੰਡ ਵਿਖੇ ਇਕ ਹਾਲ ਦਿੱਤਾ ਗਿਆ ਜਿਸ ਵਿੱਚ ਕਲੱਬ ਵਲੋਂ ਸਿਲਾਈ ਟੀਚਰ ਦਾ ਪ੍ਰਬੰਧ ਕਰ 6 ਸਿਲਾਈ ਮਸ਼ੀਨਾ ਅਤੇ ਹੋਰ ਲੋੜੀਂਦਾ ਸਮਾਨ ਦੇਕੇ ਓਦਘਾਟਨ ਕੀਤਾ ਗਿਆ। ਸਿਲਾਈ ਸੈਂਟਰ ਨੂੰ ਪੂਰਾ ਸਾਲ ਕਲੱਬ ਵਲੋਂ ਨਿਗਰਾਨੀ ਕਰ ਮੌਕੇ ਮੌਕੇ ਲੌੜੀਂਦਾ ਸਮਾਨ ਦੇਕੇ ਅਪਗਰੇਡ ਰੱਖਿਆ ਗਿਆ ਜਿਸ ਤੋਂ ਕਈ ਲੜਕੀਆਂ ਨੇ ਸੁਚੱਜੇ ਢੰਗ ਨਾਲ ਸਿਖਲਾਈ ਲੈਕੇ ਆਪਣਾ ਆਪਣਾ ਰੋਜ਼ਗਾਰ ਸ਼ੁਰੂ ਕੀਤਾ। ਬੀਤੇ ਦਿਨ ਪ੍ਰਧਾਨ ਲਾਇਨ ਹਰਜਿੰਦਰ ਸਿੰਘ ਰਾਜਾ ਅਤੇ ਲਾਇਨ ਰਮਨ ਵਰਮਾ ਦੀ ਅਗਵਾਈ ਹੇਠ ਦੂਜੇ ਵਰ੍ਹੇ ਦੀ ਸ਼ੁਰੂਆਤ ਮੌਕੇ ਸਿਲਾਈ ਕੋਰਸ ਪਾਸ ਕੀਤੀਆ ਲੜਕੀਆਂ ਨੂੰ ਕਲੱਬ ਵਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਕਲੱਬ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਦੱੱਸਿਆ ਕਿ ਇਸ ਵਰ੍ਹੇ ਕਲੱਬ ਵਲੋਂ ਜਲਦ ਹੋਰ ਵੀ ਫ੍ਰੀ ਸਿਲਾਈ ਸਿਖਲਾਈ ਸੈਂਟਰ ਖੋਲਣ ਦਾ ਵਿਚਾਰ ਕੀਤਾ ਗਿਆ ਹੈ।  ਇਸ ਮੌਕੇ ਜ਼ੋਨ ਚੈਅਰਮੈਨ ਅਤੇ ਕਲੱਬ ਸਕੱਤਰ ਭੁਪਿੰਦਰ ਸਿੰਘ ਗੱਗੀ, ਚੈਅਰਮੈਨ ਸਾਈਟ ਫਸਟ ਡੀ.ਆਰ.ਯਾਦਵ, ਮੀਤ ਪ੍ਰਧਾਨ ਲਾਇਨ ਗੁਰਵਿੰਦਰਜੀਤ ਸਿੰਘ, ਡਾਇਰੈਕਟਰ ਲਾਇਨ ਦਲਜਿੰਦਰ ਸਿੰਘ, ਲਾਇਨ ਰਮਨ ਵਰਮਾ, ਲਾਇਨ ਪੀ.ਪੀ.ਜਸਵਾਲ, ਸਰਪੰਚ ਜਗਤਾਰ ਸਿੰਘ, ਭਾਗ ਸਿੰਘ ਸਰਵਨ ਸਿੰਘ ਆਦਿ ਮੋਜੂਦ ਸਨ।

Advertisements

LEAVE A REPLY

Please enter your comment!
Please enter your name here