ਡਿਪਟੀ ਕਮਿਸ਼ਨਰ ਨੇ ਲਾਂਚ ਕੀਤਾ ਕਿਊ ਆਰ ਕੋਡ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਪ੍ਰਸਾਸ਼ਨ ਹੁਸ਼ਿਆਰਪੁਰ ਵਲੋਂ ਕੋਵਿਡ-19 ਦੇ ਇਸ ਨਾਜ਼ੁਕ ਦੌਰ ਵਿੱਚ ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ ਯੋਜਨਾ’ ਤਹਿਤ ਕਿਊ ਆਰ ਕੋਡ ਲਾਂਚ ਕਰਕੇ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਮਹਾਂਮਾਰੀ ਦੇ ਇਸ ਦੌਰ ਵਿੱਚ ਕੀਤੀ ਗਈ ਇਸ ਨਿਵੇਕਲੀ ਪਹਿਲ ਸਦਕਾ ਹੁਸ਼ਿਆਰਪੁਰ ਪੰਜਾਬ ਵਿਚੋਂ ਅਜਿਹਾ ਪਹਿਲਾ ਜ਼ਿਲਾ ਬਣ ਗਿਆ ਹੈ, ਜਿਸ ਵਲੋਂ ਕੁਇਕ ਰਿਸਪਾਂਸ ਕੋਡ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਿਊ ਆਰ ਕੋਡ ਨੂੰ ਲਾਂਚ ਕਰਦਿਆਂ ਕਿਹਾ ਕਿ ਛੋਟੇ ਦੁਕਾਨਦਾਰ ਤੋਂ ਲੈਕੇ ਵੱਡੇ ਉਦਯੋਗਿਕ ਯੂਨਿਟ ਇਸ ਕੋਡ ਰਾਹੀਂ ਆਪਣੇ ਮੋਬਾਇਲ ‘ਤੇ ਹੀ ਲੋੜੀਦੇ ਕਾਮਿਆਂ ਦੀ ਡਿਮਾਂਡ ਦੇ ਸਕਣਗੇ।

Advertisements

ਅਪਨੀਤ ਰਿਆਤ ਨੇ ਕਿਹਾ ਕਿ ਛੋਟੇ-ਵੱਡੇ ਦੁਕਾਨਦਾਰ, ਫੈਕਟਰੀਆਂ, ਉਦਯੋਗਿਕ ਯੂਨਿਟ, ਖੇਤੀਬਾੜੀ ਅਤੇ ਨਿਰਮਾਣ ਅਧੀਨ ਕੰਮ ਲਈ ਹੁਨਰਮੰਦ ਕਾਮਿਆਂ ਸਮੇਤ ਲੇਬਰ ਆਦਿ ਦੀ ਲੋੜ ਹੈ ਤਾਂ ਮੋਬਾਇਲ ਦਾ ਕੈਮਰਾ ਆਨ ਕਰਕੇ ਸਟਿੱਕਰ (ਬਾਰ ਕੋਡ) ਨੂੰ ਸਕੈਨ ਕਰਕੇ ਤੁਰੰਤ ਪ੍ਰਾਪਤ ਹੋਏ ਕਿਊ ਆਰ ਕੋਡ ਰਾਹੀਂ ਡਿਮਾਂਡ ਦਿੱਤੀ ਜਾ ਸਕਦੀ ਹੈ। ਉਹਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਊ ਆਰ ਕੋਡ ਦੇ ਸਟਿੱਕਰਾਂ (ਬਾਰ ਕੋਡ) ਦੀ ਸੁਚਾਰੂ ਢੰਗ ਨਾਲ ਵੰਡ ਕੀਤੀ ਜਾਵੇ, ਤਾਂ ਜੋ ਵਪਾਰਕ ਅਦਾਰੇ ਵੱਧ ਤੋਂ ਵੱਧ ਰੋਜ਼ਗਾਰ ਦੀ ਡਿਮਾਂਡ ਦੇ ਸਕਣ। ਉਹਨਾਂ ਕਿਹਾ ਕਿ ਬਾਰ ਕੋਡ ਨੂੰ ਫੇਸਬੁੱਕ ਪੇਜ਼ district public relations office hoshiarpur ਤੋਂ ਸੇਵ ਕਰਕੇ ਵੀ ਪ੍ਰਿੰਟ ਕੱਢਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬਾਰ ਕੋਡ ਨੂੰ ਮੋਬਾਇਲ ਰਾਹੀਂ ਸਕੈਨ ਕਰਨ ਨਾਲ ਆਟੋਮੈਟਿਕ ਮੋਬਾਇਲ ‘ਤੇ ਕਿਊ ਆਰ ਕੋਡ ਪਹੁੰਚ ਜਾਵੇਗਾ, ਜਿਸਨੂੰ ਕਲਿੱਕ ਕਰਕੇ ਲੋੜੀਂਦੀ ਕਾਮਿਆਂ ਦੀ ਤੁਰੰਤ ਡਿਮਾਂਡ ਭਰੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਨਿਰਦੇਸ਼ ਦਿੱਤੇ ਕਿ ਹੁਨਰਮੰਦ ਕਾਮਿਆਂ ਅਤੇ ਮਦਦੂਰਾਂ ਆਦਿ ਦੀ ਪ੍ਰਾਪਤ ਹੋਣ ਵਾਲੀ ਡਿਮਾਂਡ ‘ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।

ਉਨ•ਾਂ ਵਪਾਰਕ ਅਦਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਊ ਆਰ ਕੋਡ ਸਬੰਧੀ ਦਿੱਕਤ ਪੇਸ਼ ਆਉਣ ‘ਤੇ ਜ਼ਿਲ•ਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨਾਲ ਮੋਬਾਇਲ ਨੰਬਰਾਂ 81466-22501 ਅਤੇ 78883-29053 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਕੋਵਿਡ-19 ਦੇ ਇਸ ਨਾਜ਼ੁਕ ਦੌਰ ਵਿੱਚ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਕੀਤਾ ਗਿਆ ਇਹ ਉਪਰਾਲਾ ਜਿੱਥੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿੱਚ ਕਾਮਯਾਬ ਹੋਵੇਗਾ, ਉਥੇ ਵੱਧ ਤੋਂ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮੀਲ ਦਾ ਪੱਥਰ ਸਾਬਿਤ ਹੋਵੇਗਾ। ਕੁਇਕ ਰਿਸਪਾਂਸ ਕੋਡ ਲਾਂਚ ਕਰਨ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਕਰਮਚੰਦ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੌਂਸਲਿੰਗ ਅਫ਼ਸਰ ਅਦਿੱਤਿਆ ਰਾਣਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here