ਦੋ ਮਰੀਜਾਂ ਦੀ ਪੋਜੇਟਿਵ ਰਿਪੋਟ ਆਉਣ ਨਾਲ ਮਰੀਜਾਂ ਦੀ ਹੋਈ ਗਿਣਤੀ 169

ਹੁਸ਼ਿਆਰਪੁਰ (ਦ ਸਟੈਲਰ ਨਿਊਜ਼ )। ਅੱਜ 25 ਜੂਨ ਨੂੰ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  459 ਨਵੇ  ਸੈਂਪਲ ਲੈਣ ਤੋਂ 438 ਸੈਂਪਲਾਂ ਦੀ ਲੈਬ ਤੋਂ ਪ੍ਰਾਪਤ ਰਿਪੋਟ ਹੋਣ ਤੇ ਪੋਜੇਟਿਵ ਕੇਸਾਂ ਦੀ ਗਿਣਤੀ 169 ਹੋ ਗਈ ਹੈ। ਜਿਲੇ ਵਿੱਚ ਅੱਜ  ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 11447 ਹੋ ਗਈ ਹੈ, ਤੇ 10571 ਨੈਗਟਿਵ ਅਤੇ 690 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਪਾਜੇਟਿਵ ਮਰੀਜਾਂ ਦੀ ਗਿਣਤੀ 169 ਹੋ ਗਈ ਹੈ । 27 ਸੈਪਲ ਇੰਵੈਲਡ ਹਨ , 5 ਦੀ ਮੌਤ ਦੀ ਮੌਤ ਹੋ ਗਈ ਹੈ 13 ਕੇਸ ਐਕਟਿਵ ਹਨ ਤੇ 151 ਮਰੀਜ ਠੀਕ ਹੋ ਕਿ ਆਪਣੇ ਘਰ ਨੂੰ ਜਾ ਚੂਕੇ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ ।

Advertisements

ਹੋਰ ਜਾਣਕਾਰੀ ਦਿੰਦੇ ਦੱਸਿਆ ਕਿ 51 ਸਾਲ ਦਾ ਵਿਆਕਤੀ ਜੋ ਦੇ ਪਿੰਡ ਰਾਮਪੁਰ ਸਿਹਤ ਕੇਦਰ ਪਾਲਦੀ  ਤੇ ਦੂਜੀ ਔਰਤ ਉਮਰ 62 ਸਾਲ ਪਿੰਡ ਬਡਿਆਲ ਸਿਹਤ ਕੇਦਰ ਹਾਰਟਾ ਬਡਲਾਂ ਦਾ ਆਇਆ ਹੈ ।  ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।  

LEAVE A REPLY

Please enter your comment!
Please enter your name here