ਸਿਵਲ ਹਸਪਤਾਲ ਵਿਖੇ ਮਨਾਇਆ ਗਿਆ ਜਿਲਾ ਪੱਧਰੀ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੰਤਰਾਸ਼ਟਰੀ ਨਸ਼ਾਂ ਵਿਰੋਧੀ ਦਿਵਸ ਮੋਕੇ ਦੇਸ਼ ਦੇ ਭਵਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਨ ਲਾਈਨ ਜਗਰੂਕ ਕਰਨ ਦੀ ਮੁਹਿੰਮ ਦਾ ਸ਼ੂਭ ਅਰੰਭ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਸਿਵਲ ਹਸਪਤਾਲ ਤੋਂ ਕੀਤਾ ਗਿਆ। ਇਸ ਮੋਕੇ ਡਾ. ਜਸਬੀਰ ਸਿੰਘ ਸਿਵਲ ਸਰਜਨ, ਡਾ.  ਸਤਪਾਲ ਗੋਜਰਾਂ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ, ਡਾ. ਨਮਿਤਾ ਘਈ, ਡਾ.  ਰਾਜ ਕੁਮਾਰ ਮਾਨਸਿਕ ਰੋਗਾਂ ਦੀ ਮਾਹਿਰ ਅਤੇ ਡਾ. ਗੁਰਵਿੰਦਰ ਸਿੰਘ ਆਦਿ  ਹਾਜਰ ਸਨ।

Advertisements

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋ ਨੋਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਨ ਲਾਈਨ ਸੰਬੋਧਿਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਪੂਰੇ ਵਿਸ਼ਵ ਵਿੱਚ ਨਸ਼ਿਆ ਦੇ ਕਾਰਨ ਸਰੀਰਕ, ਆਰਥਿਕ, ਸਮਾਜਿਕ  ਅਤੇ ਮਨਾਸਿਕ ਤੌਰ ਤੋਂ ਪੈਣ ਵਾਲੇ ਬੁਰੇ ਪ੍ਰਭਾਵਾ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਹ ਜਾਗਰੂਕਤਾ  ਮੁਹਿੰਮ ਇਕ ਦਿਨ ਦਾ ਨਹੀ ਬਲਕਿ ਰੋਜ਼ਾਨਾ ਦੀ ਮੁਹਿੰਮ ਬਣਾਉਣ ਦੀ ਜਰੂਰਤ ਹੈ । ਇਹ ਬਹੁਤ ਜਰੂਰੀ ਹੋ ਨੌਜਵਾਨਾਂ ਨੂੰ ਸਕੂਲ ਪੱਧਰ ਤੋਂ ਹੀ ਨਸ਼ਿਆ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ ਜਾਵੇ ਕਿਉ ਜੋ ਨੌਜਵਾਨ ਕਿਸੇ ਕਾਰਨ ਤਨਾਵ ਅਤੇ ਨਵਾਂ ਸਿੱਖਣ ਦੀ ਚੇਸਟਾਂ ਕਾਰਨ ਨਸ਼ਿਆ ਵੱਲ ਜਾ ਸਕਦੇ ਹਨ । ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨਸ਼ਾ ਮੁੱਕਤੀ ਮੁਹਿੰਮ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ ।

ਸਰਕਾਰ ਵੱਲੋਂ ਓਟ ਸੈਂਟਰ, ਨਸ਼ਾ ਮੁੱਕਤੀ ਤੇ ਮੁੱੜ ਵਸੇਵਾ ਕੇਦਰਾਂ ਰਾਹੀ ਨਸ਼ੇ ਦੀ ਬਿਮਾਰੀ ਦੇ ਪ੍ਰਭਵਿਤ ਵਿਆਕਤੀਆਂ ਦਾ ਮੁੱਫਤ ਇਲਾਜ ਅਤੇ ਮੁੱੜ ਵਸੇਵਾ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਦਾ ਜਾ ਰਿਹਾ ਹੈ । ਡੈਪੋ ਅਤੇ ਬੱਡੀ ਪ੍ਰੋਗਰਾਮਾ ਰਾਹੀ ਪਿੰਡ ਪੱਧਰ ਤੇ ਨਸ਼ਾ ਮੁੱਕਤੀ ਅਭਿਆਨ ਤਹਿਤ ਲੋਕਾਂ ਨੂੰ ਇਸ ਤੋਂ ਬਚਾਓ ਅਤੇ ਸਰਕਾਰ ਵੱਲੋਂ ਦਿੱਤੀਆ ਜਾ ਰਹੀਆ ਸਹੂਲਤਾਂ ਬਾਰੇ ਦੱਸਿਆ ਜਾਦਾ ਹੈ । ਉਹਨਾਂ ਅੱਜ ਦੇ ਦਿਵਸ ਤੇ ਸਮੂਹ ਪੰਜਾਬ ਵਾਸੀਆ ਨੂੰ ਆਪ ਨਸਾਂ ਨਾ ਕਰਨ ਅਤੇ ਦੂਜਿਆ ਨੂੰ ਨਸ਼ਿਆ ਤੋ  ਦੂਰ ਰਹਿਣ ਲਈ ਪ੍ਰਰੇਰਤ ਕਰਨ ਲਈ ਪ੍ਰਣ ਲੈਣ ਤਾਂ ਜੋ ਲੋਕਾਂ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਿਆ ਜਾ ਸਕੇ ।
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਸ ਮੋਕੇ ਸਬੋਧਿਨ ਕਰਦਿਆ ਦੱਸਿਆ ਕਿ ਇਸ ਸਾਲ ਦਾ ਨਸਾਂ ਵਿਰੋਧੀ ਦਿਵਸ ਚੰਗਾ ਗਿਆਨ, ਚੰਗੀ ਸਿਹਤ ਸੰਭਾਲ ਦੇ ਥੀਮ ਤਹਿਤ ਮਨਾਇਆ ਜਾ ਰਿਹਾ  ਇਸ ਦਾ ਮਕਸਦ ਨਸ਼ੇ ਦੇ ਸੇਵਨ ਕਰਨ ਵਾਲੇ ਵਿਆਕਤੀਆਂ ਦੀਆਂ ਜਰੂਰਤਾ ਨੂੰ ਸਮਝ ਦੇ ਹੋਏ ਉਹਨਾਂ ਨੂੰ ਜਾਗਰੂਕ ਕਰਨਾ ਹੈ। ਜਿਲੇ ਵਿੱਚ 23 ਸਰਕਾਰੀ ਅਤੇ 11 ਪ੍ਰਈਵੇਟ ਨਸ਼ਾ ਮੁਕਤੀ ਕੇਂਦਰਾਂ ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾਂ ਛੱਡਣ ਵਾਲੇ ਵਿਆਕਤੀਆ ਦਾ ਇਲਾਜ ਕੀਤਾ ਜਾਦਾ ਹੈ।

ਡਾ. ਸਤਪਾਲ ਗੋਜਰਾਂ ਜਿਲਾਂ ਨੋਡਲ ਅਫਸਰ ਨੇ ਨਸ਼ੇ ਦੇ ਸੇਵਨ ਦਾ ਕਾਰਨ, ਲੱਛਣ ਅਤੇ ਇਸ ਨਾਲ ਹੋਣ ਵਾਲੇ ਪਰਿਵਾਰਕ ਸਮਾਜਿਕ, ਮਾਨਸਿਕ ਸਰੂਰੀਕ ਅਤੇ ਆਰਥਿਕ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ।

ਡਾ. ਰਾਜ ਕੁਮਾਰ ਮਾਨਸਿਕ ਰੋਗਾਂ ਦੇ ਮਾਹਿਰ ਵੱਲੋ ਨਸ਼ਾ ਲੈਣ ਵਾਲੇ ਵਿਆਕਤੀ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਬਾਰੇ ਦੱਸਿਆ । ਇਸ ਮੋਕੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਅਮਨਦੀਪ ਸਿੰਘ, ਗੁਰਵਿੰਦਰ ਸ਼ਾਨੇ,  ਨੀਸ਼ਾ ਰਾਣੀ, ਸੰਦੀਪ ਕੁਮਾਰੀ, ਚੰਦਨ ਅਤੇ ਪ੍ਰਸ਼ਾਤ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here