ਵੋਟ ਦੀ ਮਹੱਤਤਾ ਸਬੰਧੀ ਲੋਕਾਂ ਨੂੰ ਆਨਲਾਈਨ ਕੀਤਾ ਜਾਵੇਗਾ ਜਾਗਰੂਕ: ਏ.ਡੀ.ਸੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਜ਼ਿਲੇ ਦੇ ਸਮੂਹ ਚੋਣ ਹਲਕਿਆਂ ਦੇ ਸੂਪਰ ਵਾਈਜ਼ਰਾਂ ਨਾਲ ਗੂਗਲ ਮੀਟਐਪ’ਤੇ ਆਨਲਾਈਨ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ ਆਮ ਜਨਤਾ ਨੂੰ ਵੋਟਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਲੋਕਾਂ/ਵਿਦਿਆਰਥੀਆਂ ਦਾ ਇਕੱਠ ਨਾਕਰਦੇ ਹੋਏ ਉਨਾਂ ਨੂੰ ਆਨਲਾਈਨ ਰਾਹੀਂ ਹੀ ਜਾਗਰੂਕ ਕੀਤਾ ਜਾਣਾ ਹੈ।

Advertisements

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੀਪ ਨੋਡਲ ਅਫ਼ਸਰ ਵਜੋਂ ਪ੍ਰਿੰਸੀਪਲ ਸਰਕਾਰੀ ਪੰਡਿਤ ਜਗਤਰਾਮ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਰਚਨਾ ਕੌਰ ਨਿਯੁਕਤ ਕੀਤੇ ਗਏ ਹਨ, ਜੋ ਕਿ ਵੱਖ-ਵੱਖ ਸਵੀਪ ਗਤੀਵਿਧੀਆਂ ਲਈ ਨਿਯੁਕਤ ਕੀਤੇ ਗਏ ਨੋਡਲ ਅਫ਼ਸਰਾਂ ਦੇ ਕੰਮਾਂ ਦੀ ਨਿਗਰਾਨੀ ਕਰਨਗੇ ਅਤੇ ਸਵੀਪ ਗਤੀਵਿਧੀਆਂ ਨੂੰ ਮੁਕੰਮਲ ਕਰਨਾ ਯਕੀਨੀ ਬਣਾਉਣਗੇ। ਉਨਾਂ ਦੱਸਿਆ ਕਿ ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ (ਨੋਡਲ ਅਫ਼ਸਰ ਇਲੈਕਟੋਰਲ ਲਿਟਰੇਸੀ ਕਲੱਬ, ਕਾਲਜ) ਨਿਯੁਕਤ ਕੀਤੇ ਗਏ ਹਨ, ਜੋ ਕਿ ਇਲੈਕਟਰੋਲ ਲਿਟਰੇਸੀ ਕਲੱਬ ਪ੍ਰੋਗਰਾਮ ਅਧੀਨ ਸ਼ਡਿਊਲ ਤਿਆਰ ਕਰਵਾ ਕੇ ਜ਼ਿਲੇ ਦੇ ਸਮੂਹਕਾਲਜਾਂ ਦੇ ਵਿਦਿਆਰਥੀਆਂ ਨਾਲ ਗਤੀਵਿਧੀਆਂ ਕਰਵਾਉਣਗੇ। ਉਨਾਂ ਦੱਸਿਆ ਕਿ ਜ਼ਿਲਾ ਸਿੱਖਿਆ ਅਫ਼ਸਰ (ਸ) ਬਲਦੇਵਰਾਜ ਨੂੰ ਨੋਡਲ ਅਫ਼ਸਰ ਇਲੈਕਟਰੋਲ ਲਿਟਰੇਸੀ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸ਼ਡਿਊਲ ਤਿਆਰ ਕਰਵਾ ਕੇ ਜ਼ਿਲੇ ਦੇ ਸਮੂਹਸਕੂਲਾਂ ਦੇ ਵਿਦਿਆਰਥੀਆਂ (ਨੌਵੀਂ ਤੋਂ ਬਾਹਰਵੀਂ ਤੱਕ) ਨਾਲ ਆਨਲਾਈਨ ਗਤੀਵਿਧੀਆਂ ਕਰਵਾਉਣਗੇ।

ਉਨਾਂ ਦੱਸਿਆ ਕਿ ਐਸ.ਡੀ.ਓ ਇਨਵੈਸਟੀਗੇਸ਼ਨ ਡਵੀਜ਼ਨ ਹਰਪ੍ਰੀਤ ਸਿੰਘ ਸ਼ਡਿਊਲ ਤਿਆਰ ਕਰਵਾ ਕੇ ਜ਼ਿਲੇ ਦੇ ਸਮੂਹ ਸੁਪਰ ਵਾਈਜ਼ਰਾਂ ਨਾਲ ਆਨਲਾਈਨ ਰਾਬਤਾ ਕਾਇਮ ਕਰਕੇ ਸਵੀਪ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣਗੇ। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਪੀਡਬਲਯੂ ਡੀ. ਦੇ ਚੋਣ ਹਲਕੇ ਵਾਰ ਨੋਡਲ ਅਫ਼ਸਰਾਂ, ਐਨ.ਜੀ.ਓਜ਼ ਨਾਲ ਆਨਲਾਈਨ ਰਾਹੀਂ ਰਾਬਤਾ ਕਾਇਮ ਕਰਕੇ ਪੀਡਬਲਯੂ ਡੀ ਵਿਅਕਤੀਆਂ ਨੂੰ ਰਜਿਸਟਰ ਕਰਵਾਉਣ ਅਤੇ ਜਾਗਰੂਕ ਕਰਨ ਦਾ ਕੰਮ ਕਰਨਗੇ। ਉਨਾਂ ਦੱਸਿਆ ਕਿ ਪ੍ਰਿੰਸੀਪਲ (ਸਹਾਇਕ ਨੋਡਲ ਅਫ਼ਸਰ ਇਲੈਕਟੋਰਲ ਲਿਟਰੇਸੀ ਕਲੱਬ, ਸਕੂਲ ) ਸ਼ੈਲਿੰਦਰ ਠਾਕੁਰ ਜ਼ਿਲਾ ਸਿੱਖਿਆ ਅਫ਼ਸਰ (ਸ) ਨੂੰ ਸਮੂਹ ਗਤੀਵਿਧੀਆਂ ਕਰਵਾਉਣ ਵਿੱਚ ਸਹਾਇਤਾ ਕਰਨਗੇ। ਇਸ ਆਨਲਾਈਨ ਮੀਟਿੰਗ ਵਿੱਚ ਚੋਣ ਕਾਨੂੰਗੋ ਸੁਖਦੇਵ ਸਿੰਘ, ਦੀਪਕ ਕੁਮਾਰ, ਪ੍ਰੋਗਰਾਮਰ ਪ੍ਰਦੀਪ ਕੁਮਾਰ ਵੀ ਸ਼ਾਮਲ ਸਨ।
 

LEAVE A REPLY

Please enter your comment!
Please enter your name here