ਮੈਡੀਕਲ ਟੀਮਾਂ, ਆੰਗਨਬਾੜੀ ਤੇ ਸਫਾਈ ਕਰਮਚਾਰੀਆਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਦੇ ਲੋਕਡਾਉਨ ਦੌਰਾਨ ਅਤੇ ਹੁਣ ਅਨਲਾੱਕ 1.0 ਅਤੇ ਅਨਲਾੱਕ 2.0 ਤਹਿਤ ਪੜਾਅਬੱਧੀ ਤਰੀਕੇ ਨਾਲ ਜੀਵਨ ਨੂੰ ਮੁੜ ਚਲਦਾ ਕਰਣ ਪਰ ਨਾਲ ਹੀ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਕੰਟ੍ਰੋਲ ਵਿੱਚ ਰੱਖਣ ਲਈ ਮੈਡੀਕਲ ਟੀਮਾਂ ਦੇ ਨਾਲ-ਨਾਲ ਸਫਾਈ ਕਰਮਚਾਰੀ, ਆੰਗਨਬਾੜੀ ਵਰਕਰਾਂ ਦਾ ਵੀ ਵੱਡਾ ਯੋਗਦਾਨ ਹੈ। ਇਹ ਵਿਚਾਰ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਦੁਆਰਾ ਜਾਹਿਰ ਕੀਤੇ ਗਏ। ਜਿਸ ਸਮੇਂ ਉਹ ਆਪਣੇ ਹਲਕੇ ਦੇ ਅਜਿਹੇ ਕੋਰੋਨਾ ਸਿਪਾਹੀਆਂ ਨੂੰ ਸਨਮਾਨਤ ਕਰ ਰਹੇ ਸਨ।

Advertisements

ਡਾ. ਰਾਜ ਵਲੋਂ ਹਲਕਾ ਚੱਬੇਵਾਲ ਦੇ 50 ਪਿੰਡਾਂ ਦੇ ਅਜਿਹੇ ਕੋਰੋਨਾ ਸਿਪਾਹੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇਹਨਾਂ ਦੇ ਰਿਣੀ ਹਾਂ ਜਿਹਨਾਂ ਨੇ ਅੱਗੇ ਹੋ ਕੇ ਇਸ ਮਹਾਮਾਰੀ ਦੀ ਰੋਕਥਾਮ ਲਈ ਕੰਮ ਕੀਤਾ ਅਤੇ ਅਜੇ ਵੀ ਕਰ ਰਹੇ ਹਨ। ਪੰਜਾਬ ਸਰਕਾਰ ਦੇ ਕੋਵਿਡ ਕੰਟ੍ਰੋਲ ਦੇ ਉਪਰਾਲਿਆਂ ਨੂੰ ਨੇਪਰੇ ਚਾੜਨ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਹੈ। ਇਹਨਾਂ ਕੋਰੋਨਾ ਸਿਪਾਹੀਆਂ ਦੀ ਅਣਥੱਕ ਮਿਹਨਤ ਅਤੇ ਜਨਤਾ ਦੇ ਸਾਥ ਨਾਲ ਹੀ ਅਸੀਂ ਕੋਰੋਨਾ ਮਹਾਮਾਰੀ ਤੋਂ ਸੁਰੱਖਿਅਤ ਰਹਿ ਸਕਦੇ ਹਾਂ। ਆਪਣੇ ਕੰਮ ਪ੍ਰਤੀ ਇਹਨਾਂ ਦੀ ਵਚਨਬੱਧਤਾ ਸ਼ਲਾਘਾਯੋਗ ਹੈ। ਇਸ ਅਵਸਰ ਤੇ ਇਹਨਾਂ ਪਿੰਡਾਂ ਦੇ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ।

LEAVE A REPLY

Please enter your comment!
Please enter your name here