ਆਮ ਪਬਲਿਕ ਨਾਲ ਵੱਟਸਐਪ ਗਰੁਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ: ਅਰਸ਼ਦੀਪ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 ਕਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾਂ ਨਿਰਦੇਸ਼ਾ ਨੂੰ ਮੁੱਖ ਰੱਖਦੇ ਹੋਏ, ਐਸ.ਡੀ.ਐਮ-ਕਮ-ਈ.ਆਰ.À. ਪਠਾਨਕੋਟ ਅਰਸ਼ਦੀਪ ਸਿੰਘ ਨੇ ਆਮ ਪਬਲਿਕ ਨੂੰ NVSP.in ਸਰਵਿਸ ਪੋਰਟਲ ਤੇ ਆਨ ਲਾਇਨ ਵੋਟ ਬਨਵਾਉਣ, ਵੋਟ ਕੱਟਣ ਜਾਂ ਸੋਧ ਕਰਵਾਉਣ ਲਈ ਜਾਣਕਾਰੀ ਦੇਣ ਲਈ ਵਿਧਾਨ ਸਭਾ ਚੋਣ ਹਲਕਾ 003 ਦੇ ਹਰੇਕ ਬੀ.ਐਲ.ਓ. ਨੂੰ ਵੋਟਰਾਂ ਦੇ ਵਟਸਐਪ ਗਰੂਪ ਬਨਾਉਣ ਦੇ ਨਿਰਦੇਸ਼ ਦਿੱਤੇ ਹਨ ।

Advertisements

ਅਰਸਦੀਪ ਸਿੰਘ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ, 003 ਪਠਾਨਕੋਟ ਨੇ ਕਿਹਾ ਕਿ ਆਮ ਪਬਲਿਕ ਨਾਲ ਵੱਟਸਐਪ ਗਰੁਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ । ਇਸ ਵਟਸਐਪ ਗਰੁਪ ਰਾਹੀ ਵੋਟ ਬਾਨਉਣ, ਵੋਟ ਕੱਟਣ, ਅਤੇ ਵੋਟਰ ਕਾਰਡ ਵਿੱਚ ਸੋਧ ਕਰਨ ਦੀ ਵੀ.ਡੀ.ਓ. ਅਤੇ ਪਾਵਰ ਪੁਆਇੰਟ ਰਾਹੀ ਤਿਆਰ ਕੀਤੀ ਜਾ ਰਹੀ, ਪ੍ਰੈਜਂਟੇਸ਼ਨ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ । ਇਸ ਲਈ ਪਠਾਨਕੋਟ ਹਲਕੇ ਦੀ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋ ਬੀ.ਐਲ.ਓ. ਵਟਸਐਪ ਗਰੁਪ ਬਨਾਉਣ ਤਾਂ ਉਸ ਗਰੁਪ ਨੂੰ ਐਗਜਿਟ ਜਾਂ ਲੈਫਟ ਨਾ ਕੀਤਾ ਜਾਵੇ । ਸਗੋ ਜੋ ਵੀ ਇਸ ਗਰੁਪ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਰਹਿ ਗਿਆ ਹੈ, ਉਹ ਆਪਣੇ ਬੀ.ਐਲ.ਓ. ਨਾਲ ਤਾਲਮੇਲ ਕਰਕੇ ਵਟਸਐਪ ਗਰੁਪ ਵਿੱਚ ਆਪਣਾ ਨਾਮ ਦਰਜ ਕਰਵਾਏ ਤਾਂ ਜੋ ਚੋਣ ਕਮਿਸ਼ਨ ਵੱਲੋ ਜਦੋ ਵੀ ਕੋਈ ਗਾਈਡ ਲਾਇਨ ਜਾਰੀ ਹੋਵੇ ਉਹ ਆਮ ਪਬਲਿਕ ਤੱਕ ਪਹੁੰਚ ਸਕੇ ।

LEAVE A REPLY

Please enter your comment!
Please enter your name here