ਭਾਰੀ ਤੂਫਾਨ ਤੇ ਬਾਰਸ਼ ਨਾਲ ਵਿਭਾਗ ਨੂੰ 38 ਲੱਖ ਦਾ ਨੁਕਸਾਨ, ਮੁਰੱਮਤ ਉਪਰਾਂਤ ਬਿਜਲੀ ਸਪਲਾਈ ਕੀਤੀ ਚਾਲੂ: ਇੰਜ ਖਾਂਬਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇੰਜੀਨੀਅਰ ਪਰਵਿੰਦਰ ਸਿੰਘ ਖਾਂਬਾ ਪੀਐਸਪੀਸੀਐਲ ਦੇ ਡਿਪਟੀ ਚੀਫ਼ ਇੰਜੀਨੀਅਰ ਵੰਡ ਸਰਕਲ ਹੁਸ਼ਿਆਰਪੁਰ ਨੇ ਦੱਸਿਆ ਕਿ 11-12 ਜੁਲਾਈ ਦੀ ਰਾਤ ਨੂੰ ਭਾਰੀ ਤੂਫਾਨ/ਬਾਰਸ਼ ਕਾਰਨ ਹੁਸ਼ਿਆਰਪੁਰ ਜ਼ਿਲ•ੇ ਵਿੱਚ ਵੱਖ-ਵੱਖ ਥਾਵਾਂ ਦੀ ਬਿਜਲੀ ਸਪਲਾਈ ਪੂਰੀ ਤਰ•ਾਂ ਪ੍ਰਭਾਵਿਤ ਹੋਈ ਸੀ, ਜਿਸ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਅੱਜ 12 ਜੁਲਾਈ ਨੂੰ ਸ਼ਾਮ ਨੂੰ  4 ਵਜੇ ਤੱਕ ਬਹਾਲ ਕਰ ਦਿੱਤਾ।

Advertisements

ਉਹਨਾਂ ਕਿਹਾ ਕਿ ਭਾਰੀ ਤੂਫਾਨ/ਬਾਰਸ਼ ਕਾਰਨ ਹੁਸ਼ਿਆਰਪੁਰ ਵੰਡ ਸਰਕਲ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਸਰਕਲ ਅਧੀਨ ਕੁੱਲ 319 ਫੀਡਰਾਂ ਵਿਚੋਂ 169 ਫੀਡਰ ਬੁਰੀ ਤਰ•ਾਂ ਪ੍ਰਭਾਵਤ ਹੋਏ ਹਨ, 142 ਨੰਬਰ ਖੰਭੇ ਟੁੱਟੇ ਅਤੇ 38 ਨੰਬਰ ਟਰਾਂਸਫਾਰਮਰ ਅਤੇ ਤਾਰਾਂ ਬੁਰੀ ਤਰਾਂ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਕੁਝ ਇੱਕ ਅਤੇ ਖੇਤੀਬਾੜੀ ਫੀਡਰਾਂ ਨੂੰ ਛੱਡ ਕੇ, ਜਿਹਨਾਂ ਲਈ ਪੀਐਸਪੀਸੀਐਲ  ਕਰਮਚਾਰੀ ਸਥਾਨਕ ਕਿਸਾਨਾਂ ਦੇ ਸਰਗਰਮ ਸਹਿਯੋਗ ਨਾਲ ਬਿਜਲੀ ਸਪਲਾਈ ਬਹਾਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪੀਐਸਪੀਸੀਐਲ ਨੂੰ 38 ਲੱਖ ਦੇ ਕਰੀਬ  ਵਿੱਤੀ ਨੁਕਸਾਨ ਹੋਇਆ ਹੈ, ਜਿਸਦਾ ਅਸਲ ਵਿੱਚ ਮੁਲਾਂਕਣ ਕੀਤਾ ਜਾਵੇਗਾ।

ਉਹਨਾਂ ਨੇ ਕਿਹਾ ਕਿ ਵਿਭਾਗ ਦਾ ਹਰ ਕਰਮਚਾਰੀ ਬਿਜਲੀ ਸਪਲਾਈ ਨੂੰ ਨਿਰਵਿਘਨ ਜਾਰੀ ਰਖਣ ਲਈ ਪੂਰੇ ਯਤਨ ਕਰ ਰਿਹਾ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਬਿਜਲੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਹਿਯੋਗ ਕਰਣ।

LEAVE A REPLY

Please enter your comment!
Please enter your name here