ਹਰ ਸ਼ੁਕਰਵਾਰ ਨੂੰ ਡਰਾਈ ਡੇ ਤੇ ਫਰਾਈ ਡੇ ਮਨਾਇਆ ਜਾਵੇਗਾ: ਰਾਮ ਕੁਮਾਰ

Ram kumar

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਰਾਮ ਕੁਮਾਰ ਮਹਿਤਾ ਬਤੋਰ ਐਸਿਸਟੈਂਟ ਮਲੇਰੀਆਂ ਅਫਸਰ ਵੱਜੋ ਅੱਜ ਦਫਤਰ ਸਿਵਲ ਸਰਜਨ ਵਿਖੇ ਆਪਣੀਆਂ ਸੇਵਾਵਾ ਦੇਣ ਲਈ ਹਾਜਰ ਹੋਏ।ਇਸ ਤੋ ਪਹਿਲਾਂ ਉਹ ਅਮ੍ਰਿਤਸਰ ਵਿਖੇ ਹੈਲਥ ਸੁਪਰਵਾਈਜਰ ਸਨ ।ਅਹੁਦਾ ਸੰਭਾਲਣ ਮੋਕੇ ਸੈਨੇਟਰੀ ਸੁਪਰਵਾਈਜਰ ਹਰਰੂਪ ਕੁਮਾਰ, ਮੁਲਖ ਰਾਜ, ਸੰਜੀਵ ਠਾਕਰ, ਤਰਸੇਮ ਲਾਲ,  ਬਸੰਤ ਕੁਮਾਰ, ਰਕੇਸ਼ ਕੁਮਾਰ ਵੀ ਹਾਜਰ ਸੀ। ਇਸ ਮੋਕੇ ਉਹਨਾ ਕਿਹਾ ਕਿ ਅਯੋਕੇ ਕੋਰੋਨਾ ਮਹਾਂਮਾਰੀ ਦੋਰਾਨ ਜਿਥੇ ਉਹਨਾਂ ਦਾ ਵਿੰਗ ਕੋਰੋਨਾ ਰੋਕਣ ਵਿੱਚ ਆਪਣੀਆ ਗਤੀ ਵਿਧੀਆ ਕਰ ਰਿਹਾ ਹੈ ਉਥੇ ਵੈਕਟਰ ਵੋਰਨ ਡਿਸੀਜੀਜ ਕੰਟਰੋਲ ਪ੍ਰੋਗਰਾਮ ਤਹਿਤ ਮਲੇਰਆਂ ਅਤੇ ਡੇਂਗੂ ਨੂੰ ਕਾਬੂ ਕਰਨ ਤੇ ਵੀ ਧਿਆਨ ਕੇਂਦਰਿਤ ਰਹੇਗਾ ਅਤੇ ਹਰੇਕ ਸ਼ੁੱਕਰਵਾਰ ਨੂੰ ਖੁਸ਼ਕ ਦਿਨ ਵੱਜੋ ਮਨਾਕੇ ਮੱਛਰ ਦੇ ਲਾਰਵਾਂ ਪੈਦਾ ਹੋਣ ਵਾਲੇ ਪਾਣੀ ਦੇ ਸੋਮਿਆ ਨੂੰ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਇਸ ਤੋ ਬਚਾਅ ਲਈ ਜਾਗਰੂਕ ਵੀ ਕੀਤਾ ਜਾਵੇਗਾ।ਉਹਨਾਂ ਇਹ ਵੀ ਦੱਸਿਆ ਕਿ ਇਹ ਰੋਗਾਂ ਨੂੰ ਫੈਲਾਉਣ ਵਾਲਾ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ।ਸਾਫ ਸਫਾਈ ਰੱਖਣ, ਕੂਲਰਾਂ ਅਤੇ ਗਮਲਿਆਂ ਦਾ ਪਾਣੀ ਨੂੰ ਹਫਤੇ ਵਿੱਚ ਇੱਕ ਦਿਨ ਜਰੂਰ ਸਾਫ ਕਰਨ, ਦਿਨ ਵੇਲੇ ਅਜਿਹੇ ਕੱਪੜੇ ਪਹਿਨਣੇ ਚਹੀਦੇ ਹਨ ਜਿਨਾ ਨਾਲ ਸ਼ਰੀਰ ਢੱਕਿਆ ਰੱਖਿਆ ਜਾ ਸਕੇ ਤਾਂ ਜੋ ਮੱਛਰ ਨਾ ਕੱਟ ਸਕੇ ਨਾਲ ਇਸ ਤੋ ਬਚਇਆ ਜਾ ਸਕਦਾ ਹੈ ।

Advertisements

ਇਹਨਾਂ ਦਿਨਾਂ ਵਿੱਚ ਹੋਣ ਵਾਲੇ ਬੁਖਾਰ ਹੋਣ ਦੀ ਸੂਰਤ ਵਿੱਚ ਐਸਪਰੀਨ ਜਾਂ ਬਰੂਫਨ ਦੀ ਗੋਲੀ ਨਾ ਲਈ ਜਾਵੇ । ਸਿਹਤ ਵਿਭਾਗ ਵੱਲੋ ਹਰ ਸ਼ੁਕਰਵਾਰ ਨੂੰ ਡਰਾਈ ਡੇ ਮਨਾਇਆ ਜਾਂਦਾ ਹੈ, ਜਿਸ ਅਨੁਸਾਰ ਸਮੂਹ ਨਾਗਰਿਕ ਨੂੰ ਇਸ ਦਿਨ ਆਪਣੇ ਘਰ ਦੇ  ਕੂਲਰਾਂ , ਗਮਲਿਆਂ, ਫ੍ਰਿਜ ਦੀਆਂ ਟ੍ਰੇਆ ਅਤੇ ਪਾਣੀ ਦੇ ਹੋਰ ਸੋਮਿਆਂ ਨੂੰ ਜਿਥੇ ਪਾਣੀ ਖੜਾ ਹੋ ਸਕਦਾ ਹੈ, ਸਾਫ ਕਰਕੇ ਸੁੱਕਾ ਰੱਖਣ ਚਾਹੀਦਾ ਹੈ ।

LEAVE A REPLY

Please enter your comment!
Please enter your name here