ਜਿਲੇ ਵਿੱਚ ਕੋਰੋਨਾ ਨਾਲ ਮੌਤਾ ਦੀ ਗਿਣਤੀ ਹੋਈ 9

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਕੋਵਿਡ -19 ਦੇ ਸ਼ੱਕੀ ਲੱਛਣਾ ਵਾਲੇ ਲਏ ਗਏ ਸੈਪਲਾਂ ਵਿੱਚੋ 697 ਸੈਪਲਾਂ ਦੀ ਰਿਪੋਟ ਆਉਣ ਤੇ ਜਿਲੇ ਦੇ 13 ਪਾਜੇਟਿਵ ਕੇਸ ਰਿਪੋਟ ਹੋਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 266 ਹੋ ਗਈ ਹੈ ਤੇ 11 ਪਾਜੇਟਿਵ ਕੇਸ ਬੀ. ਐਸ. ਐਫ. ਕੈਂਪ ਖੜਕਾ ਦੇ ਜਵਾਨਾਂ ਦੇ ਹਨ ਜਦ ਕਿ 1 ਕੇਸ ਸੈਲਾ ਪੀ. ਐਚ. ਸੀ. ਪੋਸੀ  ਦਾ ਹੈ ਤੇ ਜਿਲੇ ਵਿੱਚ ਕੋਰੋਨਾ ਨਾਲ ਇਕ ਹੋਰ ਮੌਤ ਹੋਈ ਹੈ । ਸੁਰਿੰਦਰ ਕੁਮਾਰ 58 ਸਾਲਾ ਜਲੰਧਰ ਦੇ ਕਿਸੇ ਨਿਜੀ ਹਸਪਤਾਲ ਵਿੱਚ ਦਾਖਿਲ ਸੀ ਜਿਥੇ ਉਸ ਦੀ ਸੇਵੇਰ ਮੌਤ ਹੋ ਗਈ ਤੋ ਉਸ ਦਾ ਸੈਂਪਲ ਪਾਜੇਟਿਵ ਆਇਆ ਹੈ ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋ ਸੈਂਪਲ ਲੈਣ ਦੀ ਗਿਣਤੀ ਵਧਣ ਨਾਲ ਪਾਜੇਟਿਵ ਕੇਸਾਂ ਦੀ ਗਿਣਤੀ ਵੀ ਵੱਧੀ ਹੈ । ਜਿਲੇ ਵਿੱਚ ਹੁਣ ਤੱਕ ਕੋਵਿਡ -19 ਦੇ ਸ਼ੱਕੀ ਵਿਆਕਤੀਆਂ ਦੇ 21231 ਸੈਂਪਲ ਲਏ ਗਏ ਜਿਨਾਂ ਵਿੱਚੋ 19580 ਸੈਂਪਲ ਨੈਗਟਿਵ ਅਤੇ 1378 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਇੰਨਵੈਲਡ ਸੈਪਲ 30 ਹਨ । ਜਿਲੇ ਵਿੱਚ ਇਸ ਬਿਮਾਰੀ ਨਾਲ ਕੁੱਲ 9 ਮੌਤਾਂ ਹੋਈਆ ਹਨ ਅਤੇ 68 ਕੇਸ ਐਕਟਿਵ ਹਨ । ਜਦ ਕਿ 189 ਵਿਆਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ । ਸਿਹਤ ਐਡਵਾਈਜਰੀ ਸਬੰਧੀ ਉਹਨਾਂ ਕਿਹਾ ਕਿ ਘਰੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਜਰੂਰ ਕੀਤੀ ਜਾਵੇ ਤਾੰ ਜੋ ਕੋਰੋਨਾ ਵਾਇਰਸ ਦੇ ਸਮਾਜਿਕ ਫਲਾ ਨੂੰ ਰੋਕਿਆ ਜਾ ਸਕੇ

LEAVE A REPLY

Please enter your comment!
Please enter your name here