ਜਿਲੇ ਵਿੱਚ 1 ਹੋਰ ਮੌਤ ਹੋਣ ਨਾਲ ਮੋਤਾਂ ਦੀ ਗਣਿਤੀ ਹੋਈ 13, 289 ਵਿਆਕਤੀਆਂ ਦੇ ਲਏ ਗਏ ਸੈੰਪਲ

ਹੁਸਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਵਾਇਰਸ ਦੇ ਨਾਲ ਜਿਲੇ ਵਿੱਚ ਦਸੂਹਾ ਸਬਡਵੀਜਨ ਸਬੰਧਿਤ ਵਿਆਕਤੀ ਨਰੰਿਦਰ ਕੁਮਾਰ ਉਮਰ 61 ਸਾਲ ਦੀ ਅਮ੍ਰਿੰਤਸਰ ਵਿਖੇ ਮੋਤ ਹੋਣ ਨਾਲ ਕੁੱਲ ਮੋਤਾਂ ਦੀ ਗਣਿਤੀ  13 ਹੋ ਗਈ ਹੈ। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 289 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 556 ਸੈਪਲਾਂ ਦੀ ਰਪੋਟ ਪ੍ਰਾਪਤ ਹੋਣ ਨਾਲ ਜਿਲੇ ਦੇ ਕੁੱਲ ਸੰੈਪਲਾਂ ਦੀ ਗਿਣਤੀ 24380 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 22813 ਸੈਪਲ  ਨੈਗਟਿਵ,  390 ਪਾਜੇਟਿਵ, ਜਦਕਿ 1163 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 43 ਸੈਪਲ ਇਨਵੈਲਡ ਹਨ।

Advertisements

ਐਕਟਿਵ ਕੇਸਾਂ ਦੀ ਗਿਣਤੀ 174 ਹੈ । ਇਹ ਜਾਣਂਕਾਰੀ ਦਿੰਦੇ ਹੋਏ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਬੀਤੇ ਕੱਲ 14 ਵਿਆਕਤੀਆਂ ਦੀ ਰਿਪੋਟ ਪਾਜੇਟਿਵ ਆਈ ਸੀ। ਉਹਨਾਂ ਵਿੱਚ 2 ਪਾਜੇਟਿਵ ਕੇਸ ਦੂਸਰੇ ਜਿਲੇ ਗੁਰਦਾਸਪੁਰ ਅਤੇ ਜਲੰਧਰ ਨਾਲ ਸਬੰਧਿਤ ਹੋਣ ਕਰਕੇ ਰਿਪੋਟ ਉਸੇ ਜਿਲੇ ਨੂੰ ਭੇਜ ਦਿੱਤੀ ਗਈ ਹੈ । ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਤਿਹ ਨੂੰ ਸਉਂਲ ਬਨਾਉਣ ਲਈ ਸਾਨੂੰ ਸਮਾਜਕਿ ਨਿਯਮਾ ਦੀ ਦੂਰੀ, ਘਰ ਤੋਂ ਬਾਹਰ ਨਿਕਲਣ ਸਮੇੰ ਮੂੰਹ ਤੇ ਮਾਸਕ ਲਗਾਉਣ ਅਤੇ ਸਮੇਂ-ਸਮੇਂ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ।

LEAVE A REPLY

Please enter your comment!
Please enter your name here