ਅਪਡੇਟ: ਹੁਸ਼ਿਆਰਪੁਰ ਵਿੱਚ 18 ਮਰੀਜ ਪਾਜੇਟਿਵ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 408

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਵਾਇਰਸ ਦੇ ਨਾਲ ਜਿਲੇ ਵਿੱਚ ਦਸੂਹਾ ਸਬ ਡਿਵੀਜਨ ਸਬੰਧਿਤ ਵਿਆਕਤੀ ਨਰਿੰਦਰ ਕੁਮਾਰ ਉਮਰ 61 ਸਾਲ ਦੀ ਅਮ੍ਰਿੰਤਸਰ ਵਿਖੇ ਮੋਤ ਹੋਣ ਨਾਲ ਕੁੱਲ ਮੋਤਾਂ ਦੀ ਗਿਣਤੀ  13 ਹੋ ਗਈ ਹੈ । ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 289 ਵਿਆਕਤੀਆਂ ਦੇ ਸੈਪਲ ਲੈਣ ਨਾਲ ਅਤੇ ਲੈਬ ਤੋ 621 ਸੈਪਲਾਂ ਦੀ ਰਿਪੋਟ ਆਉਣ ਤੇ 18 ਪਾਜੇਟਿਵ ਮਰੀਜ ਹੋਰ ਆਉਣ ਨਾਲ ਪਾਜੇਟਿਵ ਮਰੀਜਾ ਦੀ ਗਿਣਤੀ 408 ਹੋ ਗਈ ਹੈ ।ਜਿਲੇ ਦੇ  ਕੁੱਲ ਸੈਪਲਾਂ ਦੀ ਗਿਣਤੀ 24380 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 22860 ਸੈਪਲ  ਨੈਗਟਿਵ, ਜਦਕਿ 1098 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 43 ਸੈਪਲ ਇਨਵੈਲਡ ਹਨ ।

Advertisements

ਐਕਟਿਵ ਕੇਸਾ ਦੀ ਗਿਣਤੀ 192 ਹੈ ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 203 ਹੋ ਗਈ ਹੈ। ਇਹ ਜਾਣਂਕਾਰੀ ਦਿੰਦੇ ਹੋਏ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਬੀਤੇ ਕੱਲ 14 ਵਿਆਕਤੀਆਂ ਦੀ ਰਿਪੋਟ ਪਾਜੇਟਿਵ ਆਈ ਸੀ ਉਹਨਾਂ ਵਿੱਚ 2 ਪਾਜੇਟਿਵ ਕੇਸ  ਦੂਸਰੇ ਜਿਲੇ ਗੁਰਦਾਸਪੁਰ ਅਤੇ ਜਲੰਧਰ ਨਾਲ ਸਬੰਧਿਤ ਹੋਣ ਕਰਕੇ ਰਿਪੋਟ ਉਸੇ ਜਿਲੇ ਨੂੰ ਭੇਜ ਦਿੱਤੀ ਗਈ ਹੈ  । ਜਿਨਾ ਵਿੱਚੋ 1 ਕੇਸ ਬੰਜਰਬਾਗ ਹੁਸ਼ਿਆਰਪੁਰ, 1 ਮਾਨਸਰ ਟੋਲ ਪਲਾਜਾ ਮੁਕੇਰੀਆ, 1 ਸਿਹਤ ਕੇਦਰ ਮੰਡ ਭੰਡੇਰ, 2 ਚੱਕੋਵਾਲ ਸਿਹਤ ਕੇਦਰ, 2 ਭੂਗਾਂ ਸਿਹਤ ਕੇਦਰ, 8 ਮੁਕੇਰੀਆਂ, 2 ਗੰੜਸੰਕਰ ਤੋ,  1 ਮਰੀਜ ਅਰਬਕੰਟਰੀ ਮਾਸਕਿਟ ਤੋ ਆਇਆ ਹੈ । ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ, ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

LEAVE A REPLY

Please enter your comment!
Please enter your name here