ਕੋਰੋਨਾ ਵੰਲਟੀਅਰ ਨਾਲ ਬਦਸਲੂਕੀ ਕਰਨ ਤੇ ਮਾਫੀ ਮੰਗ ਕੇ ਛੁਡਾਈ ਜਾਨ

Latest News Hoshiarpur

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿਛਲੇ ਦਿਨੀ  ਕੋਰੋਨਾ ਮਹਾਂਮਾਰੀ ਵਿੱਚ ਫਰੰਟ ਲਾਇਨ ਤੇ ਲੜਨ ਵਾਲੇ ਕੋਰੋਨਾ ਵਾਰੀਅਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਅਖਵਾਰਾਂ ਤੇ ਖਬਰ ਲੱਗਣ ਤੋ ਬਆਦ ਪੁਲਿਸ ਮਹਿਕਮਾ ਹਰਕਤ ਵਿੱਚ ਆਇਆ ਤੇ ਮਾਡਲ ਟਾਉਨ ਪੁਲਿਸ ਵੱਲੋ,  ਰਤਨ ਚੰਦ ਪੁੱਤਰ ਲੋਗੀ ਰਾਮ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੂੰ ਥਾਣੇ ਬੁਲਾਇਆ ਤੇ ਉਸ ਤੋ ਪੁਛ ਗਿੱਛ ਕਰਨ ਤੇ ਸਿਹਤ ਵਿਭਾਗ ਦੇ ਮਲਟੀਪਰਪਜ ਗਗਨਦੀਪ ਕੁਮਾਰ,  ਨਗਰ ਨਿਗਮ ਤੋ ਸੈਨਟਰੀ ਇੰਸਪੈਕਟਰ ਜਨਕ ਰਾਜ ਤੇ ਵਿਪਨ ਕੁਮਾਰ ਤੇ ਡੀਸੀ ਦਫਤਰ ਵੱਲੋ ਰਖੇ ਗਏ ਵਲੰਟੀਅਰ , ਕੋਲੋ ਥਾਣੇ ਵਿੱਚ ਮਾਫੀ ਮੰਗ ਕੇ ਜਾਨ ਛੁਡਾਅ ਲਈ। ਇਹ ਸਾਰੀ ਘਟਨਾ ਇਸ ਤਰਾ ਹੋਏ ਸੀ ਰਤਨ ਚੰਦ ਪੁੱਤਰ ਲੋਗੀ ਰਾਮ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਪੁਹੰਚੇ ਤਾਂ ਇਹਨਾਂ ਦੇ ਘਰ ਡੇਗੂ ਦਾ ਲਾਰਵਾਂ ਮਿਲਣ ਤੇ ਚਲਾਣ ਕੱਟ ਦਿੱਤਾ ।

Advertisements

ਰਤਨ ਚੰਦ ਵੱਲੋ ਉਸੇ ਵਕਤ ਮੁਲਾਜਮਾ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿਤਾ ਤੇ ਚਲਾਣ ਫਾੜ ਕੇ ਕਿਹਾ ਜੋ ਅਸੀ ਨਹੀ ਦੱਸ ਸਕਦੇ——– । ਇਸ ਉਤੇ ਨਾਲ ਹੀ ਕਿਹਾ ਸਰਕਾਰ ਸਾਡੀ ਹੈ ਰਾਜਨੀਤਕ ਲੋਕਾਂ ਦੀਆ ਧਮਕੀਆਂ ਮਾਰਨੀਆ ਸ਼ੁਰੂ ਕਰ ਦਿੱਤੀਆ, ਤੇ ਸਿਹਤ ਵਿਭਾਗ ਵੱਲੋ ਇਕ ਲਿਖਤੀ ਸ਼ਿਕਾਇਤ ਭੇਜੀ ਤੇ ਪੁਲਿਸ ਵੱਲੋ ਕਾਰਵਾਈ ਨਹੀ ਕੀਤੀ ਜਾ ਰਹੀ ਸੀ ਤੇ ਯੂਨੀਅਨ ਵੱਲੋ ਕੰਮ ਬੰਦ ਕਰਨ ਦਾ ਐਲਾਨ ਕੀਤਾ ਸੀ । ਇਸ ਤੇ ਯੂਨੀਅਨ ਤੇ ਸਕੱਤਰ ਬਸੰਤ ਕੁੰਮਾਰ ਵੱਲੋ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਸੀ ਤੁਹਾਡੀ ਸੇਵਾ ਵਿੱਚ ਲੱਗੇ ਹੋਏ ਤੇ ਪੈਰਾਮੈਡੀਕਲ ਵਰਕਰ ਕੋਰੋਨਾ ਦੇ ਵਿੱਚ ਵੀ ਤੁਹਾਡੀ ਸੇਵਾ ਵਿੱਚ ਹਾਜਿਰ ਹਨ ਤੇ ਸਾਡੀਆਂ ਟੀਮਾਂ ਘਰ ਘਰ ਜਾ ਕੇ ਡੇਗੂ ਪ੍ਰਤੀ ਜਾਗਰੂਕ ਕਰਦੀਆਂ ਹਨ।

LEAVE A REPLY

Please enter your comment!
Please enter your name here