ਇੰਸਟਰੱਕਟਰ ਤੇ ਸਹਾਇਕ ਇੰਸਟਰੱਕਟਰ ਦੀ ਇਕ-ਇਕ ਅਸਾਮੀ ‘ਤੇ ਹੋਵੇਗੀ ਠੇਕਾ ਅਧਾਰਿਤ ਭਰਤੀ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨਾਲੌਜੀ ਜਲੰਧਰ ਵਿਖੇ ਆਈਲੈਟਸ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਦਫ਼ਤਰ ਵਿਖੇ 11 ਮਹੀਨਿਆਂ ਲਈ ਠੇਕੇ ਦੇ ਅਧਾਰ ‘ਤੇ ਇੰਸਟਰੱਕਟਰ ਅਤੇ ਸਹਾਇਕ ਇੰਸਟਰੱਕਟਰ-ਕਮ-ਐਡਮਿਨ ਦੀ ਇਕ-ਇਕ ਅਸਾਮੀ ‘ਤੇ ਸਟਾਫ਼ ਦੀ ਨਿਯੁਕਤੀ ਕੀਤੀ ਜਾਣੀ ਹੈ।

Advertisements

ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਅੱਗੇ ਦੱਸਿਆ ਕਿ ਇੰਸਟਰੱਕਟਰ ਲਈ 20000 ਰੁਪਏ ਅਤੇ ਸਹਾਇਕ ਇੰਸਟਰੱਕਟਰ-ਕਮ-ਐਡਮਿਨ ਲਈ 15000 ਰੁਪਏ ਪ੍ਰਤੀ ਮਹੀਨਾ ਮਾਨਭੇਟਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਅਸਾਮੀਆਂ ਲਈ ਉਮੀਦਵਾਰ ਘੱਟੋ-ਘੱਟ ਗ੍ਰੈਜੂਏਸ਼ਨ, ਆਈਲੈਟਸ ਸਕੋਰ ਸੱਤ ਬੈਂਡ ਓਵਰਆਲ ਪ੍ਰਾਪਤ ਹੋਣਾ ਚਾਹੀਦਾ ਹੈ ਅਤੇ ਤਜਰਬੇਕਾਰ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਅਪਣਾ ਬਾਇਓਡਾਟਾ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਸ਼ਾਸਤਰੀ ਮਾਰਕਿਟ ਲਾਡੋਵਾਲੀ ਰੋਡ,ਜਲੰਧਰ ਵਿਖੇ ਮਿਤੀ 12.08.2020 ਨੂੰ ਸ਼ਾਮ 5 ਵਜੇ ਤੱਕ ਜਮਾਂ ਕਰਵਾ ਸਕਦੇ ਹਨ।

LEAVE A REPLY

Please enter your comment!
Please enter your name here