ਸਤੰਬਰ  ਦੋਰਾਨ ਲਗਾਏ ਜਾਣਗੇ ਰਾਜ ਪੱਧਰੀ ਰੋਜ਼ਗਾਰ ਮੇਲ

ਪਠਾਨਕੋਟ  (ਦ ਸਟੈਲਰ ਨਿਊਜ਼)-ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਆਯੋਜਨ  ਕੀਤਾ ਜਾਵੇਗਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਬਲਰਾਜ ਸਿੰਘ ਨੇ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆਂ ਲਈ ਪੰਜਾਬ ਭਰ ਚੋਂ 18 ਅਗਸਤ 2020 ਤੱਕ ਲਗਭਗ 75000 ਨਿੱਜੀ ਅਸਾਮੀਆਂ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ 24 ਤੋਂ 30 ਸਤੰਬਰ ਤੱਕ ਵੱਧ ਤੋਂ ਵੱਧ ਬੇਰੋਜਗਾਰ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਲਈ ਨੋਜਵਾਨ 25 ਅਗਸਤ ਤੋਂ 15 ਸਤੰਬਰ ਤੱਕ ਆਪਣੇ ਆਪ ਨੂੰ P7RK1M ਪੋਰਟਲ www.pgrkam.com  ਤੇ ਰਜਿਸ਼ਟਰ ਕਰਵਾ ਕੇ ਰੋਜ਼ਗਾਰ ਮੇਲਿਆਂ ਵਿਚ ਭਾਗ ਲੈ ਸਕਦੇ ਹਨ। ਇਸ ਰਾਜ ਪੱਧਰੀ ਮੇਲਿਆਂ ਵਿਚ ਕੋਵਿਡ-19 ਦੀਆਂ ਗਾਈਡਲਾਈਨ ਨੂੰ ਧਿਆਨ ਵਿਚ ਰੱਖਦਿਆਂ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਨਾਂ ਮੇਲਿਆਂ ਨੂੰ ਸਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਆਨ-ਲਾਈਨ ਇੰਟਰਵਿਊ ਵੀ ਕਰਵਾਈਆਂ ਜਾਣਗੀਆਂ ਤਾਂ ਜੋ ਜਿਹੜੀਆਂ ਕੰਪਨੀਆਂ ਆਨ-ਲਾਈਨ ਇੰਟਰਵਿਊ ਕਰਨੀਆਂ ਚਾਹੁੰਦੀਆਂ ਹਨ,ਉਨਾਂ ਨੂੰ ਵੀ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਵਧੀਕ ਡਿਪਟੀ ਕਮਸਨਿਰ ਸ: ਬਲਰਾਜ ਸਿੰਘ ਨੇ ਦੱਸਿਆ ਕਿ ਪਠਾਨਕੋਟ ਜਿਲੇ ਨੂੰ 3000 ਅਸਾਮੀਆਂ ਇੱਕਤਰ ਕਰਨ ਦਾ ਅਤੇ 2000 ਹਜਾਰ ਪਲੇਸਮੈਂਟ ਦਾ ਟੀਚਾ ਦਿੱਤਾ ਗਿਆ ਹੈ।ਇਥੇ ਉਨਾਂ ਨੇ ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 25 ਅਗਸਤ ਤੋਂ ਲੈ ਕੇ 15 ਸਤੰਬਰ 2020 ਤੱਕ ਵੱਧ ਤੋਂ ਵੱਧ P7RK1Mਪੋਰਟਲ  www.pgrkam.com  ਤੇ ਰਜ਼ਿਸਟਰ ਹੋਣ ਤਾਂ ਜੋ ਅਪਣੀ ਯੋਗਤਾ ਅਨੁਸਾਰ ਇੰਟਰਵਿਓੂ ਵਿਚ ਭਾਗ ਲੈ ਕੇ ਨੋਕਰੀ ਪ੍ਰਾਪਤ ਕਰ ਸਕਣ ਤਾਂ ਜੋ ਭੱਵਿਖ ਵਿਚ ਬੇਰੋਜਗਾਰੀ ਤੇ ਨਿਕੇਲ ਪਾਈ ਜਾ ਸਕੇ।

Advertisements

LEAVE A REPLY

Please enter your comment!
Please enter your name here