ਫਲ ਅਤੇ ਸਬਜੀਆਂ ਦੀਆਂ ਦੁਕਾਨਾ ਤੇ ਛਾਪੇਮਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਮਿਸ਼ਨ ਫਹਿਤ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤ ਅਨੁਸਾਰ ਫੂਡ ਸੇਫਟੀ ਅਤੇ ਸਟੈਟਰਡ ਐਕਟ ਤਹਿਤ ਲੋਕਾਂ ਨੂੰ ਸਾਫ ਸੁਥਰੀਆਂ ਤੇ ਹਾਈਜੀਨਿਕ ਖਾਦ ਪਦਾਰਥ ਮੁਹਾਈਆਂ ਕਰਨ ਅਤੇ ਬਰਸਾਤੀ ਮੌਸਮ ਦੋਰਾਨ ਜਿਆਦਾ ਪੱਕੇ ਹੋਏ ਫੱਲ ਸਬਜੀਆਂ ਦੀ ਵਿਕਰੀ ਨੂੰ ਰੋਕਣ ਲਈ ਅੱਜ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਦੀ ਟੀਮ ਅਤੇ ਮਿਉਸੀਪਲ ਕਾਰਪੋਰੇਸ਼ਨ ਪੁਰਾਣੀ ਸਬਜੀ ਮੰਡੀ, ਬੱਸ ਸਟੈਡ, ਕਮਾਲ ਪੁਰ ਚੋਕ ਵਿੱਚ ਸਬਜੀ ਅਤੇ ਫੱਲ ਵਿਕਰੇਤਾਵਾਂ ਤੇ ਕਾਰਵਾਈ ਕਰਦੇ ਹੋਏ ਮੋਕੇ ਤੇ ਜਿਆਦਾ ਪੱਕੇ ਹੋਏ ਫੱਲ , ਸਬਜੀਆਂ , ਕੱਟੀਆਂ ਹੋਈਆਂ ਸਬਜੀਆਂ ਨੂੰ ਕਬਜੇ ਵਿੱਚ ਲੈ ਕੇ ਨਸ਼ਟ ਕੀਤਾ ਗਿਆ।
 
ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਫੱਲਾਂ ਅਤੇ ਸਬਜੀਆਂ ਦੀ ਸਹੀ ਸੰਭਾਲ ਨਾ ਹੋਣ ਕਰਕੇ ਜਲਦੀ ਪੱਕਣ ਤੇ ਖਰਾਬ ਹੋ ਜਾਦੀਆਂ ਹਨ ਦੁਕਾਨਦਾਰਾ ਵੱਲੋ ਮੁਨਾਫੇ ਖਾਤਰ ਲੋਕਾਂ ਸਿਹਤ ਨਾਲ ਖਿਲਵਾੜ ਕਰਦੇ ਹੋਏ ਕੱਟੀਆ ਅਤੇ ਪੱਕੇ ਫੱਲ ਵੇਚੇ ਜਾਦੇ ਹਨ ਜੋ ਸਿਹਤ ਹਾਨੀਕਾਰਕ ਹਨ । ਜਿਆਦਾ ਪੱਕੇ ਅਤੇ ਅੱਨ ਢੱਕੇ ਹੋਏ ਪਦਾਰਥ ਖਾਣ ਨਾਲ ਪੇਟ ਦੀਆਂ ਬਿਮਾਰੀਆਂ  ਅਤੇ ਭੋਜਨ ਜਹਿਰੀਲਾਂ ਹੋ ਜਾਦਾ ਹੈ । ਇਸ ਲਈ ਇਹਨਾਂ ਦਿਨਾੰ ਵਿੱਚ ਇਹੋ ਜਿਹੇ ਪਦਾਰਥ ਨਾ ਖਰੀਦੇ ਜਾਣ ਜੋ ਸਾਡੀ ਸਿਹਤ ਨੂੰ ਨੁਕਸਾਨ ਪਹਿਚਾਉਣ  । ਹੋਰ ਜਾਣਕਾਰੀ ਸਾਝੀ ਕਰਦਿਆ ਉਹਨਾਂ ਕਿਹਾ ਕਿ ਐਫ. ਐਸ. ਐਸ. ਏ. ਆਈ ਐਕਟ 2013 ਅਨੁਸਾਰ ਖਾਣ ਵਾਲੀਆਂ ਵਸਤੂਆਂ ਵਪਾਰ ਕਰਨ ਵਾਲਿਆ ਵਾਸਤੇ ਰਜਿਸਟ੍ਰੇਸ਼ਨ ਅਤੇ ਲਈਸੈਸ ਲੈਣਾ ਜਰੂਰੀ ਹੈ ਅਤੇ ਜੇਕਰ ਕੋਈ ਵਿਆਕਤੀ ਇਸ ਤੋ ਬਿਨਾਂ ਇਹ ਵਪਾਰ ਕਰਦਾ ਹੈ ਤਾਂ ਸਾਨੂੰ ਜੁਰਾਮਾਨਾ ਜਾ ਸਜਾ ਵੀ ਹੋ ਸਕਦੀ ਹੈ । ਉਹਨਾਂ ਇਸ ਮੋਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਫਲ ਅਤੇ ਸਬਜੀਆਂ ਖਰੀਦਣ ਮੋਕੇ ਧਿਆਨ ਰੱਖਿਆ ਜਾਵੇ ।  ਇਸ ਮੋਕੇ ਨਸੀਬ ਚੰਦ, ਰਾਮ ਲੁਭਾਇਆ , ਅਸ਼ੋਕ ਕੁਮਾਰ ਆਦਿ ਵੀ ਹਾਜਰ ਸਨ ।

 

LEAVE A REPLY

Please enter your comment!
Please enter your name here