ਸੁਰਜੀਤ ਗੈਸ ਸਰਵਿਸ ਨੇ ਸ਼ੁਰੂ ਕੀਤੀ ਵਹਟਸਐਪ ਤੇ ਸੁਨੇਹਾ ਭੇਜਣ ਅਤੇ ਮਿਸ ਕਾਲ ਕਰਨ ਤੇ ਸਿਲੰਡਰ ਡਿਲੀਵਰ ਕਰਨ ਦੀ ਸੇਵਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਗੈਸ ਕੰਪਨੀ ਨੇ ਸੁਰਜੀਤ ਗੈਸ ਸਰਵਿਸ ਨਾਲ ਜੁੜੇ ਖਪਤਕਾਰਾ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਇਕ ਵੱਡੀ ਪਹਿਲਕਦਮੀ ਕੀਤੀ ਹੈ। ਜਿਸ ਤਹਿਤ ਖਪਤਕਾਰਾ ਨੂੰ ਹੁਣ ਵਹਟਸਐਪ ਰਾਹੀਂ ਸੁਨੇਹਾ ਭੇਜਣ ਸਮੇਤ ਕੰਪਨੀ ਵਲੋਂ ਜਾਰੀ ਟੋਲ ਫ੍ਰੀ ਨੰਬਰ ਤੇ ਸਿਰਫ ਮਿਸ ਕਾਲ ਕਰਨ ਤੇ ਹੀ ਸਿਲੰਡਰ ਮੁਹਈਆ ਕਰਵਾਉਣ ਦਾ ਯਤਨ ਹੈ, ਸਗੋਂ ਇਸ ਦਾ ਇਹ ਮਕਸਦ ਹੈ ਕਿ ਸਿਲੰਡਰ ਰਾਸ਼ੀ ਦਾ ਆਨਲਾਈਨ ਪ੍ਰਣਾਲੀ ਨਾਲ ਭੁਗਤਾਨ ਕਰਕੇ ਗ੍ਰਾਹਕਾਂ ਨੂੰ ਡਿਜੀਟਲ ਸੇਵਾ ਨਾਲ ਜੋੜਿਆ ਜਾ ਸਕੇ। ਡਿਸਟਰੀਬਿਉਟਰ ਡੋਲੀ ਨੇ ਦਸਿੱਆ ਕਿ ਹਾਲਾਂਕਿ ਸਾਰੀਆਂ ਗੈਸ ਕੰਪਨੀਆਂ ਵਲੋਂ ਬੁਕਿੰਗ ਨੂੰ ਆਨਲਾਈਨ ਪ੍ਰਣਾਲੀ ਨਾਲ ਪਹਿਲਾ ਹੀ ਜੋੜ ਲਿਆ ਗਿਆ ਸੀ।

Advertisements

ਹੁਣ ਕੋਰੋਨਾ ਕਾਲ ਦੇ ਦਿਨਾਂ ਵਿੱਚ ਗੈਸ ਏਜੰਸੀਆ ਤੇ ਖਪਤਕਾਰਾਂ ਨੂੰ ਕਿਸੇ ਵੀ ਕੰਮ ਲਈ ਨਾ ਆਉਣਾ ਪਵੇ, ਜਿਸ ਦੇ ਲਈ ਕਈ ਯੋਜਨਾਵਾਂ ਨੂੰ ਜ਼ਮੀਨ ਤੇ ਉਤਾਰਿਆ ਗਿਆ ਹੈ। ਉਹਨਾਂ ਦਸਿਆ ਕੰਪਨੀ ਵਲੋਂ 1800224344 ਵਹਟਸਐਪ ਨੰਬਰ ਜਾਰੀ ਕੀਤਾ ਹੈ, ਜਿਸ ਤੇ ਸੁਨੇਹਾ ਭੇਜ ਕੇ ਖਪਤਕਾਰ ਗੈਸ ਸਿਲੰਡਰ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਵਲੋਂ 771055555 ਤੇ ਮਿਸ ਕਾਲ ਤੇ ਹੀ ਸੁਨੇਹਾ ਮੁਹਇਆ ਕਰਵਾਇਆ ਜਾ ਰਿਹਾ ਹੈ ਅਤੇ ਨਵੇਂ ਕਨੇਕਸ਼ਨ ਵੀ ਕਾਫੀ ਘੱਟ ਰੇਟ ਤੇ ਦਿਤੇ ਜਾ ਰਹੇ ਹਨ। ਉਹਨਾਂ ਦਸਿੱਆ ਕਿ ਨਵਾਂ ਗੈਸ ਕਨੇਕਸ਼ਨ ਸਿਰਫ 1968 ਰੁਪਏ ਵਿੱਚ ਲਿਆ ਜਾ ਸਕਦਾ ਹੈ ਤੇ ਨਵਾਂ ਗੈਸ ਕਨੇਕਸ਼ਨ ਲੈਣ ਲਈ ਸੁਰਜੀਤ ਗੈਸ ਸਰਵਿਸ, ਟਾਂਡਾ ਰੋਡ ਹੁਸ਼ਿਆਰਪੁਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here