ਗੌਰਮਿੰਟ ਡਰੱਗ ਡੀ-ਅਡਿਕਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਦਾ ਵਫਦ ਸੇਵਾਵਾਂ ਨੂੰ ਰੈਗੁਲਰ ਕਰਨ ਲਈ ਸਿਹਤ ਮੰਤਰੀ ਨਾਲ ਮਿਲਿਆ

ਚੰਡੀਗੜ (ਦ ਸਟੈਲਰ ਨਿਊਜ਼)। ਅੱਜ ਗੌਰਮਿੰਟ ਡਰੱਗ ਡੀ-ਅਡਿਕਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ ਯੂਨੀਅਨ ਪੰਜਾਬ ਦੀ ਕੈਬਨਿਟ ਸਬ ਕਮੇਟੀ ਵਲੋ ਮੰਗੀ ਰੈਗੁਲਾਇਜੇਸ਼ਨ ਲਈ ਯੂਨੀਅਨ ਰੀ-ਪ੍ਰਜੈੰਟੇਸ਼ਨ ਲਈ ਯੂਨੀਅਨ ਵਫਦ ਸ.ਬਲਵੀਰ ਸਿੰਘ ਸਿੱਧੂ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਜੀ ਨੂੰ ਮਿਲਿਆ, ਮੰਤਰੀ ਸਾਹਿਬ ਵਲੋ ਕੈਬਨਿਟ ਸਬ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਕਰਮਚਾਰੀਆਂ ਦੀਆਂ ਮੰਗਾਂ ਨੂੰ ਵਿਚਾਰ ਕਰ ਹੱਲ ਕਰਨ ਭਰੋਸਾ ਦਿੱਤਾ।

Advertisements

ਇਸ ਦਿਨ ਯੂਨੀਅਨ ਨੁਮਾਇੰਦੀਆਂ ਦੇ ਵਫਦ ਨੇ ਮਾਨਯੋਗ ਵਧੀਕ ਮੁੱਖ ਸਕੱਤਰ ਸਿਹਤ ਅਨੁਰਾਗ ਅਗਰਵਾਲ, ਆਈ.ਏ.ਐਸ. ਤੇ ਸੱਕਤਰ ਕੁਮਾਰ ਰਾਹੁਲ ਆਈ.ਏ.ਐਸ.ਜੀ ਮਿਲਨ ਦੀ ਕੋਸ਼ਿਸ਼ ਕੀਤੀ ਪਰ ਕੋਵਿਡ-19 ਦੇ ਚਲਦੇ ਨਹੀ ਮਿਲ ਸਕੇ ਜਿਸ ਕਾਰਨ ਮੈਮਰੰਡਮ ਉਹਨਾਂ ਦੇ ਦਫਤਰ ਦੇ ਦਿੱਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਸੂਬਾ ਪ੍ਰਧਾਨ, ਵਿਸ਼ਾਲ ਜੋਨ ਵਾਇਸ ਪ੍ਰਧਾਨ, ਪ੍ਰਸ਼ਾਂਤ ਆਦਿਆ ਜਨਰਲ ਸਕੱਤਰ, ਸਾਹਿਬ ਸਿੰਘ ਜਿਲਾ ਪ੍ਰਧਾਨ ਅਮ੍ਰਿੰਤਸਰ, ਰਾਜਵਿੰਦਰ ਸਿੰਘ ਜਿਲਾ ਪ੍ਰਧਾਨ ਤਰਨਤਾਰਨ, ਗੁਰਮੀਤ ਸਿੰਘ ਜਿਲਾ ਪ੍ਰਧਾਨ ਹੁਸ਼ਿਆਰਪੁਰ, ਹਿਮਾਸ਼ੂ ਕਾਰਜਕਾਰੀ ਮੈਬਰ ਹਾਜਰ ਸੀ।

LEAVE A REPLY

Please enter your comment!
Please enter your name here