ਪੰਜਾਬ ਦੀ ਅਥਲੀਟ ਹਰਮਿਲਨ ਨੇ 19 ਸਾਲ ਦਾ ਕੌਮੀ ਰਿਕਾਰਡ ਤੋੜ ਕੇ ਰਚਿਆ ਇਤਿਹਾਸ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਪੰਜਾਬ ਦੀ ਧੀ ਹਰਮਿਲਨ ਕੌਰ ਨੇ ਆਪਣੀ ਖੇਡ ਪ੍ਰਤੀ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਭਾਰਤ ਨੂੰ ਸੋਨ ਤਗਮਾ ਜਤਾਇਆ ਹੈ। ਹਰਮਿਲਨ ਨੇ 1500 ਮੀਟਰ ਵਿੱਚ 4 ਮਿੰਟ 5.39 ਸਕਿੰਡ ਵਿੱਚ ਰਿਕਾਰਡ ਕਾਇਮ ਕਰਕੇ ਇਤਿਹਾਸ ਰੱਚ ਦਿੱਤਾ। ਜਾਣਕਾਰੀ ਦੇ ਅਨੁਸਾਰ, ਇਹ ਰਿਕਾਕਡ 2002 ਵਿੱਚ ਸੁਨੀਤਾ ਰਾਣੀ ਨੇ ਏਸ਼ੀਆਈ ਖੇਡਾਂ ਵਿੱਚ ਬਣਾਇਆ ਸੀ । ਪਰ ਹੁਣ ਹਰਮਿਲਨ ਨੇ 19 ਸਾਲ ਬਾਅਦ ਸੁਨੀਤਾ ਤੋ ਬਾਅਦ ਇਹ ਰਿਕਾਰਡ ਕਾਇਮ ਕੀਤਾ।

Advertisements

ਹਰਮਿਲਨ ਨੇ ਕੁੱਝ ਜਿਨ ਪਹਿਲਾ ਵਾਰੰਗਲ ਵਿੱਚ ਰਾਸ਼ਟਰੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 800 ਅਤੇ 1500 ਮੀਟਰ ਵਿੱਚ ਸੋਨ ਤਗਮਾ ਜਿੱਤਿਆ ਸੀ ਪਰ ਹੁਣ ਹਰਮਿਲਨ ਨੇ 1500 ਮੀਟਰ ਵਿੱਚ 4 ਮਿੰਟ 5.39 ਸਕਿੰਡ ਵਿੱਚ ਰਿਕਾਰਡ ਕਾਇਮ ਕੀਤਾ ਹੈ। ਹਰਮਿਲਨ ਦੇ ਪਰਿਵਾਰਿਕ ਮੈਂਬਰ ਵੀ ਅੰਤਰਾਸ਼ਟਰੀ ਪੱਧਰ ਤੇ ਅਥਲੀਟ ਰਹਿ ਚੁੱਕੇ ਹਨ, ਇਸ ਲਈ ਹਰਮਿਲਨ ਵੀ ਖੇਡਾਂ ਪ੍ਰਤੀ ਜਾਗਰੂਕ ਹੋਈ ।

LEAVE A REPLY

Please enter your comment!
Please enter your name here