ਸੁਖਦੇਵ ਸਿੰਘ ਨੇ ਚੋਣ ਤਹਿਸੀਲਦਾਰ ਜਲੰਧਰ ਵਜੋਂ ਸੰਭਾਲਿਆ ਚਾਰਜ

ਜਲੰਧਰ( ਦ ਸਟੈਲਰ ਨਿਊਜ਼)। ਸੁਖਦੇਵ ਸਿੰਘ ਨੇ ਮੰਗਲਵਾਰ ਨੂੰ ਚੋਣ ਤਹਿਸੀਲਦਾਰ, ਜਲੰਧਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਬਤੌਰ ਚੋਣ ਕਾਨੂੰਨਗੋ ਜ਼ਿਲ੍ਹਾ ਚੋਣ ਦਫ਼ਤਰ, ਹੁਸ਼ਿਆਰਪੁਰ ਵਿਖੇ ਤਾਇਨਾਤ ਸਨ। ਜ਼ਿਕਰਯੋਗ ਹੈ ਕਿ ਸ਼੍ਰੀ ਸੁਖਦੇਵ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਾਲ 2006 ਤੋਂ ਚੋਣ ਕਾਨੂੰਨਗੋ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਹੁਣ ਬਤੌਰ ਚੋਣ ਕਾਨੂੰਨਗੋ 15 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਉਨ੍ਹਾਂ ਨੂੰ ਪਦ-ਉੱਨਤ ਕਰ ਕੇ ਚੋਣ ਤਹਿਸੀਲਦਾਰ, ਜਲੰਧਰ ਤਾਇਨਾਤ ਕੀਤਾ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਮੈਂ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਵਾਂਗਾ ਅਤੇ ਚੋਣਾਂ, ਵੋਟਰ ਸੂਚੀ ਨਾਲ ਸਬੰਧਤ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕਰਨਾ ਮੇਰਾ ਮੁੱਖ ਮੰਤਵ ਹੋਵੇਗਾ ਤਾਂ ਜੋ ਭਾਰਤ ਚੋਣ ਕਮਿਸ਼ਨ ਦਾ ਮਕਸਦ ‘ਕੋਈ ਵੀ ਵੋਟਰ ਰਹਿ ਨਾ ਜਾਏ’ ਨੂੰ ਪੂਰਾ ਕੀਤਾ ਜਾ ਸਕੇ। ਚੋਣ ਤਹਿਸੀਲਦਾਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਚੋਣਾਂ/ਵੋਟਰ ਸੂਚੀ ਨਾਲ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ, ਇਨਕੁਆਰੀ ਅਤੇ ਫੀਡਬੈਕ ਸਬੰਧੀ ਜ਼ਿਲ੍ਹਾ ਵੋਟਰ ਹੈਲਪ-ਲਾਈਨ 1950  ਟੋਲ ਫਰੀ ਨੰਬਰ ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here