ਬਸਪਾ ਕਰੇਗੀ ਨਗਰ ਨਿਗਮ ਦਾ ਘਿਰਾਓ: ਦਿਨੇਸ਼ ਕੁਮਾਰ ਪੱਪੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਰਾਤੀ ਦਿਨੇਸ਼ ਕੁਮਾਰ ਪੱਪੂ ਜ਼ਿਲਾ ਇੰਚਾਰਜ ਬਸਪਾ ਦੀ ਅਗਵਾਈ ਹੇਠ ਨਗਰ ਨਿਗਮ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਦਲਜੀਤ ਰਾਏ ਸਕੱਤਰ ਬਸਪਾ ਪੰਜਾਬ, ਸੁਖਦੇਵ ਸਿੰਘ ਬਿੱਟਾ ਜ਼ੋਨ ਇੰਚਾਰਜ, ਪਵਨ ਕੁਮਾਰ ਹਲਕਾ ਪ੍ਰਧਾਨ ਹੁਸ਼ਿਆਰਪੁਰ ਹਾਜ਼ਰ ਹੋਏ। ਬਸਪਾ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਰਡ ਨੰ : 42-43 ਦੇ ਨਾਲ ਨਾਲ ਸ਼ਹਿਰ ਦੀਆਂ ਹੋਰ ਵਾਰਡਾਂ ਦੀਆਂ ਸਟਰੀਟ ਲਾਈਟਾਂ ਜੋ ਕਿ ਪਿਛਲੇ 5-6 ਦਿਨਾਂ ਤੋਂ ਬੰਦ ਹਨ ਬਾਰ ਬਾਰ ਕਹਿਣ ਤੇ ਵੀ ਠੀਕ ਨਹੀਂ ਕੀਤੀਆਂ ਜਾ ਰਹੀਆਂ।

Advertisements

ਅੱਜ ਕੱਲ ਕਰੋਨਾ ਮਹਾਂਮਾਰੀ ਦੀ ਆੜ ਹੇਠ ਬਹੁਤ ਸਾਰੇ ਸ਼ਰਾਰਤੀ ਅਨਸਰਾਂ ਫਿਰਦੇ ਹਨ ਅਤੇ ਚੋਰੀ ਦਾ ਡਰ ਬਣਿਆ ਰਹਿੰਦਾ ਹੈ। ਬਸਪਾ ਵਰਕਰਾਂ ਵੱਲੋਂ ਅੱਜ ਵਾਰਡ ਨੰ : 42-43 ਵਿੱਚ ਮੋਮਬੱਤੀਆਂ ਜਗਾ ਕੇ ਨਗਰ ਨਿਗਮ ਹੁਸ਼ਿਆਰਪੁਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ 2-3 ਦਿਨਾਂ ਵਿੱਚ ਸਟ੍ਰੀਟ ਲਾਈਟਾਂ ਠੀਕ ਨਾ ਕਰਾਈਆਂ ਗਈਆਂ ਤਾਂ ਬਸਪਾ ਵੱਲੋਂ ਵੱਡੇ ਪੱਧਰ ‘ਤੇ ਅੰਦੋਲਨ ਕਰਕੇ ਨਗਰ ਨਿਗਮ ਹੁਸ਼ਿਆਰਪੁਰ ਦਾ ਘਿਰਾਓ ਕਰੇਗੀ। ਇਸ ਮੌਕੇ ‘ਤੇ ਮੋਹਨ ਲਾਲ, ਸੰਜੀਵ ਕੁਮਾਰ ਲਾਡੀ, ਮਿਹਰ ਚੰਦ, ਗੋਪਾਲ ਰਾਏ, ਸ਼ੰਕਰ ਸਿੰਘ, ਹਰਦੀਪ ਕੁਮਾਰ ਤੇ ਹੋਰ ਬਸਪਾ ਆਗੂ ਹਾਜ਼ਰ ਹੋਏ।

LEAVE A REPLY

Please enter your comment!
Please enter your name here